ਇਮਰਾਨ ਖ਼ਾਨ ਕੋਵਿਡ ਟੈਸਟ ਕਰਾਉਣਗੇ

ਇਸਲਾਮਾਬਾਦ  (ਸਮਾਜਵੀਕਲੀ) – ਪਾਕਿਸਤਾਨ ਦਾ ਉੱਘੇ ਸਮਾਜ ਸੇਵੀ ਤੇ ਦਾਨੀ ਜੋ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਮਿਲਿਆ ਸੀ, ਦੇ ਪੁੱਤਰ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਇਹ ਜਾਣਕਾਰੀ ਇਥੋਂ ਦੇ ਇਕ ਪ੍ਰਸਿੱਧ ਅਖ਼ਬਾਰ ‘ਡਾਨ’ ਨੇ ਮੰਗਲਵਾਰ ਨੂੰ ਆਪਣੀ ਇਕ ਰਿਪੋਰਟ ਵਿੱਚ ਦਿੱਤੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਸਿੱਧ ਦਾਨੀ ਅਤੇ ਈਧੀ ਫਾਊਂਡੇਸ਼ਨ ਦੇ ਚੇਅਰਮੈਨ ਫੈਜ਼ਲ ਈਧੀ ਦੇ ਪੁੱਤਰ ਸਾਦ ਵਿੱਚ ਪਿਛਲੇ ਹਫ਼ਤੇ ਕਰੋਨਾ ਦੇ ਲੱਛਣ ਪਾਏ ਗਏ ਸਨ।

ਇਹ ਲੱਛਣ ਸ੍ਰੀ ਈਧੀ ਦੇ ਪ੍ਰਧਾਨ ਮੰਤਰੀ ਨੂੰ ਇਸਲਾਮਾਬਾਦ ਵਿੱਚ ਪਿਛਲੇ ਹਫ਼ਤੇ 15 ਅਪਰੈਲ ਨੂੰ ਮਿਲਣ ਤੋਂ ਤੁਰੰਤ ਬਾਅਦ ਪਾਏ ਗਏ। ਇਸ ਤੋਂ ਬਾਅਦ ਉਸ ਦਾ ਕੋਵਿਡ-19 ਦਾ ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਨੂੰ ਫਿਲਹਾਲ ਕਿਸੇ ਹਸਪਤਾਲ ਵਿੱਚ ਦਾਖ਼ਲ ਨਹੀਂ ਕਰਵਾਇਆ ਗਿਆ ਬਲਕਿ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ।

ਸ੍ਰੀ ਫੈਸਲ ਪਿਛਲੇ ਹਫ਼ਤੇ ਸ੍ਰੀ ਖ਼ਾਨ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਪਾਕਿਸਤਾਨ ਦੀ ਕਰੋਨਾ ਖ਼ਿਲਾਫ਼ ਜੰਗ ਵਿੱਚ 10 ਮਿਲੀਅਨ ਦਾ ਚੈੱਕ ਦੇ ਕੇ ਯੋਗਦਾਨ ਪਾਇਆ ਸੀ। ਉਨ੍ਹਾਂ ਇਹ ਰਕਮ ਰਾਹਤ ਫੰਡ ਵਿੱਚ ਦੇਣ ਦਾ ਐਲਾਨ ਕੀਤਾ ਸੀ।

ਹੁਣ ਜੇ ਪ੍ਰਧਾਨ ਮੰਤਰੀ ਸ੍ਰੀ ਖ਼ਾਨ ਆਪਣਾ ਟੈਸਟ ਕਰਵਾਉਂਦੇ ਹਨ ਤਾਂ ਇਸ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ। ਈਧੀ ਫਾਊਂਡੇਸ਼ਨ ਦੇ ਸੰਸਥਾਪਕ ਮਰਹੂਮ ਅਬਦੁਲ ਸੱਤਾਰ ਇਧੀ ਸਨ ਅਤੇ ਇਹ ਸੰਸਥਾ ਦੇਸ਼ ਦੇ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਆ ਰਹੀ ਹੈ।

Previous articleਪੁਲੀਸ ਜਵਾਨਾਂ ਲਈ ਪ੍ਰੇਰਨਾ ਸਰੋਤ ਬਣੀ ਪੰਜਾਬ ਪੁਲੀਸ ਦੀ ਐੱਸਆਈ ਅਰਸ਼ਪ੍ਰੀਤ
Next articleਗ਼ਦਰ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ