ਇਮਰਾਨ ਵੱਲੋਂ ਇਸਲਾਮਾਬਾਦ ’ਚ ਪਹਿਲੇ ਹਿੰਦੂ ਮੰਦਰ ਲਈ 10 ਕਰੋੜ ਦੀ ਗਰਾਂਟ ਨੂੰ ਮਨਜ਼ੂਰੀ

ਇਸਲਾਮਾਬਾਦ (ਸਮਾਜਵੀਕਲੀ) :  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸਲਾਮਾਬਾਦ ਵਿੱਚ ਪਹਿਲੇ ਹਿੰਦੂ ਮੰਦਰ ਦੇ ਨਿਰਮਾਣ ਲਈ 10 ਕਰੋੜ ਪਾਕਿਸਤਾਨੀ ਰੁਪਏ ਦੀ ਗਰਾਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ‘ਡਾਅਨ ਨਿਊਜ਼’ ਵਿੱਚ ਅੱਜ ਛਪੀ ਖ਼ਬਰ ਮੁਤਾਬਕ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਪੀਰ ਨੂਰੁਲ ਹੱਕ ਕਾਦਰੀ ਵੱਲੋਂ ਸ਼ੁੱਕਰਵਾਰ ਨੂੰ ਹੋਈ ਇਕ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਮੰਦਰ ਲਈ ਗਰਾਂਟ ਦੀ ਅਪੀਲ ਕੀਤੀ ਗਈ ਸੀ।

ਇਸ ਮੀਟਿੰਗ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਸੰਘੀ ਸੰਸਦੀ ਸਕੱਤਰ ਲਾਲ ਚੰਦ ਮੱਲ੍ਹੀ, ਪਾਕਿਸਤਾਨ ਹਿੰਦੂ ਕੌਂਸਲ ਦੇ ਸੰਸਥਾਪਕ ਰਮੇਸ਼ ਵਾਂਕਵਾਣੀ ਤੇ ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਕੌਮੀ ਅਸੈਂਬਲੀ ਦੇ ਕਈ ਹੋਰ ਮੈਂਬਰਾਂ ਦੇ ਇਕ ਵਫ਼ਦ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।

ਵਫ਼ਦ ਵੱਲੋਂ ਕੌਮੀ ਰਾਜਧਾਨੀ ਵਿੱਚ ਪਹਿਲੇ ਮੰਦਰ ਦੇ ਨਿਰਮਾਣ ਲਈ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਸੀ, ਜਿਸ ’ਤੇ ਪ੍ਰਧਾਨ ਮੰਤਰੀ ਨੇ ਇਸ ਸਬੰਧੀ ਜ਼ੁਬਾਨੀ ਮਨਜ਼ੂਰੀ ਦੇ ਦਿੱਤੀ।

Previous articleਮਨੀ ਲੌਂਡਰਿੰਗ: ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਹਿਮਦ ਪਟੇਲ ਤੋਂ ਪੁੱਛ-ਪੜਤਾਲ
Next articleਟਰੰਪ ਵੱਲੋਂ ਕੌਮੀ ਸਮਾਰਕਾਂ ਨੂੰ ਨੁਕਸਾਨਣਾ ਸਜ਼ਾਯੋਗ ਅਪਰਾਧ ਕਰਾਰ