ਇਮਰਾਨ ਯੂਐੱਨ ’ਚ ਰੱਖਣਗੇ ਕਸ਼ਮੀਰੀਆਂ ਦੀਆਂ ਭਾਵਨਾਵਾਂ: ਕੁਰੈਸ਼ੀ

ਇਸਲਾਮਾਬਾਦ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਕਿਹਾ ਕਿ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਅਗਲੇ ਮਹੀਨੇ ਨਿਊ ਯਾਰਕ ਵਿੱਚ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋੋਧਨ ਕਰਨ ਮੌਕੇ ਕਸ਼ਮੀਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ‘ਜ਼ੋਰਦਾਰ’ ਤਰੀਕੇ ਨਾਲ ਕੌਮਾਂਤਰੀ ਭਾਈਚਾਰੇ ਅੱਗੇ ਰੱਖਣਗੇ। ਕੁਰੈਸ਼ੀ ਨੇ ਕਿਹਾ ਕਿ ਵਜ਼ੀਰੇ ਆਜ਼ਮ ਆਮ ਸਭਾ ਤੋਂ ਇਕ ਪਾਸੇ ਆਲਮੀ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। ਕੁਰੈਸ਼ੀ ਨੇ ਦਾਅਵਾ ਕੀਤਾ ਕਿ ਭਾਰਤ ਨੇ ਸ਼ਿਮਲਾ ਸਮਝੌਤੇ ਦੀ ਉਲੰਘਣਾ ਕੀਤੀ ਹੈ ਤੇ ਕਸ਼ਮੀਰ ਵਿੱਚ ਕੀਤੀ ਗਈ ‘ਇਕਤਰਫ਼ਾ’ ਪੇਸ਼ਕਦਮੀ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮਤਿਆਂ ਦੀ ਉਲੰਘਣਾ ਹੈ।

Previous articleਧਾਰਾ 370: ਕੇਸ ਸੰਵਿਧਾਨਕ ਬੈਂਚ ਹਵਾਲੇ
Next articleਗ੍ਰਿਫ਼ਤਾਰੀ ਤੋਂ ਬਚਣ ਲਈ ਚਿਦੰਬਰਮ ਖੇਡ ਰਹੇ ਨੇ ‘ਪੀੜਤ ਹੋਣ ਦਾ ਪੱਤਾ’: ਈਡੀ