ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਅਗਲੇ ਮਹੀਨੇ ਸੰਯੁਕਤ ਰਾਸ਼ਟਰ ਆਮ ਸਭਾ ਵਿੱਚ ਕਸ਼ਮੀਰ ਮਸਲੇ ਬਾਰੇ ਬੋਲਣਗੇ। ਦਿ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਖ਼ਾਨ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਆਮ ਸਭਾ ਨੂੰ ਸੰਬੋਧਨ ਕਰਨਗੇ। ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਿਹਾ ਗਿਆ ਹੈ ਕਿ ਖ਼ਾਨ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਇਜਲਾਸ ਮੌਕੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖ਼ਿਲਾਫ਼ਤ ਲਈ ਭਾਈਚਾਰੇ ਦੇ ਮੈਂਬਰਾਂ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਲਾਮਬੰਦ ਕਰਨ ਲਈ ਆਖ ਦਿੱਤਾ ਹੈ। ਇਸ ਦੌਰਾਨ ਆਈਏਐੱਨਐੱਸ ਦੀ ਰਿਪੋਰਟ ਮੁਤਾਬਕ ਖ਼ਾਨ ਨੇ ਕੰਟਰੋਲ ਰੇਖਾ ’ਤੇ ਅਫ਼ਗ਼ਾਨ ਦਹਿਸ਼ਤਗਰਦਾਂ ਦੀ ਸੰਭਾਵੀ ਘੁਸਪੈਠ ਸਬੰਧੀ ਰਿਪੋਰਟਾਂ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਭਾਰਤੀ ਦਾਅਵਿਆਂ ਦੀ ‘ਪਹਿਲਾਂ ਤੋਂ ਉਮੀਦ’ ਸੀ ਤੇ ਇਹ ਮਹਿਜ਼ ਜੰਮੂ ਤੇ ਕਸ਼ਮੀਰ ਮਸਲੇ ਤੋਂ ਧਿਆਨ ਭਟਕਾਉਣ ਲਈ ਕੀਤਾ ਜਾ ਰਿਹੈ।
ਰਿਪੋਰਟ ਮੁਤਾਬਕ ਖ਼ਾਨ ਅਮਰੀਕਾ ਦੀ ਚਾਰ ਰੋਜ਼ਾ ਫੇਰੀ ਤਹਿਤ 23 ਸਤੰਬਰ ਨੂੰ ਉਥੇ ਪੁੱਜਣਗੇ। ਇਸ ਦੌਰਾਨ ਉਹ ਆਮ ਸਭਾ ਤੋਂ ਇਕ ਪਾਸੇ ਆਪਣੇ ਮਲੇਸ਼ਿਆਈ ਹਮਰੁਤਬਾ ਤੋਂ ਇਲਾਵਾ ਹੋਰਨਾਂ ਆਲਮੀ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਖ਼ਾਨ ਇਸ ਮੌਕੇ ਪਾਕਿਸਤਾਨੀ ਪਰਵਾਸੀ ਭਾਈਚਾਰੇ ਤੇ ਕਾਰੋਬਾਰੀ ਨੁਮਾਇੰਦਿਆਂ ਨਾਲ ਵੀ ਮੀਟਿੰਗਾਂ ਕਰਨਗੇ। ਇਸ ਦੌਰਾਨ ਖ਼ਾਨ ਨੇ ਅੱਜ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨੂੰ ਫੋਨ ਕਰਕੇ ਕਸ਼ਮੀਰ ਮੁੱਦੇ ’ਤੇ ਚਰਚਾ ਕੀਤੀ।
HOME ਇਮਰਾਨ ਯੂਐਨ ’ਚ ਉਠਾਉਣਗੇ ਕਸ਼ਮੀਰ ਮਸਲਾ