(ਸਮਾਜ ਵੀਕਲੀ)
ਉਹਨਾਂ ਦਿਨਾਂ ਦੇ ਵਿੱਚ ਮੈ ਪੰਜਾਬੀ ਟ੍ਰਿਬਿਊਨ ਦੇ ਵਿੱਚ ਬਹੁਤ ਛਪਦਾ ਸੀ ਮਹੀਨੇ ਦੇ ਵਿੱਚ ਕਈ ਲੇਖ ਲੱਗ ਜਾਂਦੇ ਸੀ। ਉਸ ਵੇਲੇ ਪੰਜਾਬੀ ਦੇ ਵੱਡੇ ਕਹਾਣੀਕਾਰ ਤੇ ਜ਼ੋਹਰੀਏ ਸ. ਗੁਰਬਚਨ ਸਿੰਘ ਭੁੱਲਰ ਸੰਪਾਦਕ ਹੁੰਦੇ ਸਨ। ਉਨ੍ਹਾਂ ਦੇ ਨਾਲ ਸਹਾਇਕ ਸੰਪਾਦਕ ਸ.ਦਲਬੀਰ ਸਿੰਘ ਤੇ ਸ. ਕਰਮਜੀਤ ਸਿੰਘ ਹੁੰਦੇ ਸਨ। ਇਹ ਤਿੱਕੜੀ ਸੀ ਜਿਹਨਾਂ ਨੂੰ ਪਤਾ ਸੀ ਕਿ ਸਮਾਜ ਦੀ ਨਬਜ਼ ਕਿਵੇਂ ਫੜਨੀ ਹੈ। ਮੇਰੇ ਲੇਖ ” ਜਦੋਂ ਸੰਵੇਦਨਾ ਮਰਦੀ ਹੈ. …. ਜਦੋਂ ਸਿਸਟਮ ਡਿੱਗਦਾ ਹੈ….ਛਪੇ.. ਤਾਂ ਇਕ ਦਿਨ ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ ਜੀ ਪੰਜਾਬੀ ਭਵਨ ਲੁਧਿਆਣਾ ਵਿਖੇ ਆਏ ਤਾਂ ਉਨ੍ਹਾਂ ਨੇ ਮੈਨੂੰ ਆਉਦੇ ਮੈਨੂੰ ਬੁੱਕਲ ਵਿੱਚ ਲੈ ਕੇ ਬਹੁਤ ਹੀ ਪਿਆਰ ਦੇ ਨਾਲ ਕਿਹਾ…ਬੇਟਾ ਤੇਰੇ ਉਹਨਾਂ ਲੇਖਾਂ ਨੇ ਮੈਨੂੰ ਮਜਬੂਰ ਕਰ ਦਿੱਤਾ .ਮੈ ਨਾਭੇ ਤੋਂ ਸਪੈਸ਼ਲ ਚੱਲ ਕਿ ਆਇਆ ..ਮੇਰੀ ਹਾਲਤ ਲਾਜਵੰਤੀ ਦੇ ਬੂਟੇ ਵਰਗੀ ਹੋ ਗਈ..।
.ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ..ਵੀ ਕੋਲ ਹੀ ਸਨ..ਬੋਲੇ..ਹਾਂ ਜੀ…ਮੈੰ ਵੀ ਆਰਟੀਕਲ ਪੜ੍ਹੇ ਸਨ….ਮੁੰਡੇ ਵਿੱਚ ਕਣ ਤਾਂ ਹੈ….ਪਰ…ਕਈ ਵਾਰ…ਇਹ ਅਣਗਹਿਲੀ ਕਰ ਜਾਂਦਾ ..ਬਿਨਾਂ ਦੱਸੇ ਇਧਰ ਤੁਰ ਜਾਂਦਾ …ਉਝ ਲਾਇਬ੍ਰੇਰੀ ਦੀ ਸਮਝ ਬਹੁਤ ਹੈ…ਕਿਤਾਬ ਜਿਹੜੀ ਮਰਜੀ ਮੰਗ ਲੋ..ਝੱਟ..ਕੱਢ ਲਿਆਉਦਾ ਹੈ..!
.ਕਾਲੜਾ ਸਾਹਿਬ ਉਨ੍ਹਾਂ ਦੀ ਗੱਲ ਕੱਟਦੇ ਮੈਨੂੰ ਕਹਿੰਦੇ ..ਬੇਟਾ ਆਪਾਂ ਚਾਹ ਪੀਵਾਂਗੇ…ਤੇ ਪੈਸੇ ਮੈਂ ਦੇਵਾਂਗਾ…ਪਹਿਲਾਂ ਮੂੰਹ ਮਿੱਠਾ ਕਰੋ..ਉਹਨਾਂ ਨੇ ਆਪਣੇ ਬੈਗ ਦੇ ਵਿੱਚੋਂ ਬਰਫੀ ਦਾ ਡੱਬਾ ਕੱਢ ਲਿਆ ..ਉਹਨਾਂ ਡੱਬਾ ਖੋਲ੍ਹ ਕੇ ਇਕ ਪੀਸ ਮੇਰੇ ਮੂੰਹ ਵਿੱਚ ਪਾਉਂਦੇ ਕਿਹਾ…ਬੇਟਾ …ਤੇਰਾ ਆਰਟੀਕਲ…ਜਦੋਂ ਸਿਸਟਮ ਡਿੱਗਦਾ ਹੈ. ਪੜ੍ਹਿਆ …ਬਹੁਤ ਕਮਾਲ ਦਾ ਲੇਖ ਹੈ.. ਮੇਰੇ ਕੋਲ ਸ਼ਬਦ ਨਹੀਂ ਕਹਿ ਸਕਾਂ..ਤੈਨੂੰ ….ਤੂੰ ਡਟ ਕੇ ਲਿਖ ਤੇ ਉਹਨਾਂ ਜੇਬ ਦੇ ਵਿੱਚੋਂ ਦੋ ਪੰਜ ਸੌ ਦੇ ਨੋਟ ਕੱਢ ਕੇ ਮੇਰੀ ਜੇਬ ਪਾਉਦਿਆਂ ਕਿਹਾ….ਬੇਟਾ ..ਆ…ਮੇਰੇ ਵੱਲੋਂ ਤੈਨੂੰ ਇਨਾਮ ਹੈ…!
ਮੈਂ ਹੈਰਾਨ ਹੋਇਆ …ਉਦੋ ਮੈਨੂੰ ਹੈਰਾਨੀ ਵੀ ਤੇ ਖੁਸ਼ੀ ਵੀ…ਅਸੀਂ ਚਾਹ ਪੀਤੀ ਤੇ ਸਾਹਿਤ ਤੇ ਹੋ ਘਰ ਵਾਰੇ ਗੱਲਾਂ ਕੀਤੀਆਂ ।. ਫੇਰ ਉਹ ਹੋਲੀ ਹੋਲੀ ਤੁਰਦੇ ਪੌੜੀਆਂ ਉਤਰ ਕੇ ਚਲੇ ਗਏ। ਉਨ੍ਹਾਂ ਦਿਨਾਂ ਦੇ ਵਿੱਚ ਉਹ ਨਾਭੇ ਰਹਿੰਦੇ ਸਨ। ਜਦੋਂ ਉਹ ਰੋਪੜ ਡੀ ਈ.ਓ ਸਨ ਤਾਂ ਮੈਂ ਬਾਲ ਪ੍ਰੀਤ ਮਿਲਣੀ ਕਾਫਲਾ ਦੇ ਸਬੰਧ ਵਿੱਚ ਉਹਨਾਂ ਕੋਲੋਂ ਦੋ ਕੁ ਵਾਰ ਫੰਡ ਜਾ ਕੇ ਅਾਇਆ ਸੀ..।
.ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਉਹ ਸਾਹਿਤਕ ਸਮਾਗਮ ਦੇ ਵਿੱਚ ਆਉਦੇ ਤਾਂ ਗ਼ਜ਼ਲਾਂ ਦੀਆਂ ਰੀਲੀਜ਼ ਹੁੰਦੀਆਂ ਕਿਤਾਬਾਂ ਤੇ ਬੇਬਾਕ ਤੱਥਾਂ ਅਧਾਰਿਤ ਗੱਲਾਂ ਕਰਦੇ..ਪਿੰਗਲ ਤੇ ਅਰੂਜ਼ ਬਾਰੇ…ਸ਼ਿਅਰਾਂ ਬਾਰੇ ਗੱਲਾਂ ਕਰਦੇ ਸਨ…ਮੈਨੂੰ ਗ਼ਜ਼ਲ ਦੀ ਹੁਣ ਵੀ ਸਮਝ ਨਹੀਂ …ਆਈ….ਪਰ.. ਉਹ ਜਦੋਂ ਗ਼ਜ਼ਲ ਦਾ ਅਪ੍ਰੇਸ਼ਨ ਕਰਦੇ ਤਾਂ ….ਲੱਗਦਾ..ਕਿ ਜਿਵੇਂ ਬਹੁਤ ਗੁੱਸੇ ਵਿੱਚ ਹੋਣ…ਪਰ ਹਰ ਵੇਲੇ ਉਹਨਾਂ ਦੇ ਚਿੱਟੇ ਦੰਦ …ਚਮਕਦੇ ਰਹਿੰਦੇ …..ਨੌਜਵਾਨ ਗ਼ਜ਼ਲਗੋ ਮਿਹਨਤ ਨਹੀਂ ਕਰਦੇ….ਛਪਣ ਦੀ ਕਾਹਲ ਕਰਦੇ ਹਨ। ਗ਼ਜ਼ਲ ਗੱਜਲ ਕਹਿੰਦੇ ਹਨ!””
ਇਕ ਵਾਰ ਉਨ੍ਹਾਂ ਮੈਨੂੰ ਚਿੱਠੀ ਲਿਖੀ…ਕਿ ਬੇਟਾ ..ਮੈਂ ਹੁਣ ਬੀਮਾਰ ਰਹਿੰਦਾ ..ਸਫਰ ਨਹੀਂ ਕਰ ਸਕਦਾ…ਤੂੰ ਮੇਰੇ ਕੋਲ ਨਾਭੇ…ਆ ਜੀ….ਤੈਨੂੰ ਆਣ ਜਾਣ ਦੇ ਕਿਰਾਏ ਦੇ ਨਾਲ ਤੇਰੇ ਲਈ ਹੋਰ…ਇਨਾਮ ਦੇਵਾਂਗਾ….।”
ਇਕ ਦਿਨ ਉਹਨਾ ਦੱਸੇ ਪਤੇ ਮੈਂ ਨਾਭੇ ਗਿਆ …ਤਾਂ ..ਮੈਨੂੰ ਘਰ..ਨਾ ਲੱਭੇ….ਫੇਰ ਮੈਂ ਫੋਨ ਕੀਤਾ ..ਕਹਿੰਦੇ ਤੂੰ ..ਇਥੇ ਰੁਕ..ਮੈਂ ਆਉਦਾ ਹਾਂ….ਮੈਂ ਅੈਨਾ ਵੀ ਢਿੱਲਾ..ਨੀ.ਮੇਰੇ ਰੋਕਣ ਤੇ ਉਹ ਖੂੰਡੀ ਲੈ ਕੇ ਲੰਙ ਮਾਰਦੇ ਆ ਗਏ…ਮੈਂ ਝੁਕਣ ਲੱਗਾ..ਨਹੀਂ ਬਰਖ਼ੁਰਦਾਰ .ਮੈਨੂੰ ਜੱਫੀ..ਪਾ…ਤੇਰੇ.ਵਿੱਚ ਬਹੁਤ ਟੇਲ਼ੈੰਟ..ਹੈ…..ਤੇਰੀ ਥਾਂ ਮੇਰੇ ਦਿਲ ਵਿੱਚ ਹੈ.
ਅਸੀਂ ਘਰ ਗਏ। ਤਾਂ ਉਹਨਾਂ ਨੇ..ਆਪੇ ਹੀ ਪਾਣੀ ਦਾ ਗਲਾਸ ਭਰਿਆ …ਲੈ.ਬੁੱਧ ਸਿਆਂ..ਚਾਹ.ਆਪਾਂ …ਕਾਕੇ..ਦੇ..ਆਏ..ਤੇ.ਪੀਨੇ…ਆ..ਤੂੰ …ਆ..ਛਕ….ਹੁਣ.ਅਜੇ.। ਮੈਂ ਕਾਫੀ ਦੇਰ ਉਹਨਾਂ ਦੇ ਨਾਲ ਸਾਹਿਤ ਤੇ ਸਾਹਿਤ ਦੀ ਰਾਜਨੀਤੀ ਦੀਆਂ ਗੱਲਾਂ ਕਰਦਾ ਰਿਹਾ ….ਹੁਣ ਲੇਖਕ ਘੱਟ ਰਹੇ.ਅਾਗੂ ਵੱਧ ਰਹੇ..ਨੇ..ਧੜੇਬੰਦੀਆਂ ਨੇ ਸਾਹਿਤ ਦਾ ਬਹੁਤ ਨੁਕਸਾਨ ਕੀਤਾ…ਲੇਖਕਾਂ ਕੀ.ਤੇ….ਸਿਆਸਤ ਕੀ….ਬੇਟਾ .. ਹੁਣ ਲੇਖਕ ..ਲੇਖਕ ਨਹੀਂ ਰਹੇ ਸਿਆਸਤਦਾਨ ਬਣਗੇ ਹਨ..!
ਅਸੀਂ ਕਈ ਘੰਟੇ ਸਾਹਿਤਕ ਤੇ ਪਰਵਾਰਿਕ ਗੱਲਾਂ ਕਰਦੇ ਰਹੇ! ਉਨ੍ਹਾਂ ਨੇ ਮੈਨੂੰ ਆਪਣੀਆਂ ਸਾਰੀਆਂ ਕਿਤਾਬਾਂ ਦਿੱਤੀਆਂ ।…
ਲੈ…ਬਰਖ਼ੁਰਦਾਰ ..ਕਦੇ ਮੈਨੂੰ ਵੀ ਪੜ੍ਹ ਲਵੀ..ਮੈਂ ਵੀ ਥੋੜ੍ਹੀ ਕਲਮ ਚਲਾ ਲੈਨਾ….!
ਅੱਜ ਜਦੋਂ ਉਨ੍ਹਾਂ ਦੇ ਸਦਾ ਲਈ ਤੁਰ ਜਾਣ ਦੀ ਖਬਰ ਪੜ੍ਹੀ ਤਾਂ ਨ ਭਰ ਆਇਆ । ਬਹੁਤ ਗੱਲਾਂ ਚੇਤੇ ਆਈਆਂ ।
ਮਨ ਦੇ ਵਿੱਚ ਇਕ ਹੂਕ ਜਿਹੀ ਨਿਕਲੀ ਕਿ ਹੁਣ ਮੈਨੂੰ ਇਨਾਮ ਦੇਣ ਵਾਲਾ ਉਹ ਹੱਥ ਨਹੀਂ ਦਿਖਣਾ….ਪਰ ਉਨ੍ਹਾਂ ਦੇ ਇਹ ਬੋਲ..ਮੇਰੇ ਅੱਜ ਵੀ ਕੰਨਾਂ ਦੇ ਵਿੱਚ ਗੂੰਜਦੇ ਹਨ..””…ਬੁੱਧ ਸਿਆਂ ਤੇਰੇ ਲਈ ਇਨਾਮ ਰੱਖਿਆ ਹੈ…ਨਾਭੇ ਆ ਕੇ ਲੈ ਜਾਵੀ…!””
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly