ਇਨਾਮ ਵੰਡ ਸਮਾਗਮ ਮੌਕੇ ਦਾਨੀਆਂ ਵਲੋਂ ਸਕੂਲ ਨੂੰ 35000 ਭੇਂਟ

ਕੈਪਸ਼ਨ - ਸਲਾਨਾ ਇਨਾਮ ਵੰਡ ਸਮਾਗਮ ਮੌਕੇ ਬੱਚਿਆਂ ਨਾਲ ਪਿ੍ਰੰਸੀਪਲ ਹੋਰ ਸਟਾਫ । (ਫੋਟੋ: ਚੁੰਬਰ)

ਸ਼ਾਮਚੁਰਾਸੀ, (ਚੁੰਬਰ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ ਦਾ ਸਲਾਨਾ ਇਨਾਮ ਵੰਡ ਸਮਾਗਮ ਸਕੂਲ ਪਿ੍ਰੰ. ਸਰਬਜੀਤ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ। ਪਿੰਡ ਦੇ ਹੀ ਰਿਟਾ. ਮਾਸਟਰ ਅਮਰਜੀਤ ਸਿੰਘ, ਮਾਸਟਰ ਜਸਪਾਲ ਸਿੰਘ, ਮੈਂਡਮ ਜਸਵੀਰ ਕੌਰ ਤੇ ਸਰਪੰਚ ਅਮਰਜੋਤੀ ਸ਼ਰਮਾਂ ਸਮਾਗਮ ਵਿਚ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿਚ ਕਵਿਤਾ, ਗਿੱਧਾ, ਸਕਿੱਟਾਂ ਅਤੇ ਲੋਕ ਗੀਤਾਂ ਨਾਲ ਆਏ ਹੋਏ ਪਤਵੰਤਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਪੜ੍ਹਾਈ ਅਤੇ ਜਿਲ੍ਹੇ ’ਚੋ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਛੇਵੀਂ ਤੋਂ ਬਾਰ੍ਹਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਮਾਸਟਰ ਅਮਰਜੀਤ ਸਿੰਘ ਵਲੋਂ ਸਕੂਲ ਦੀ ਭਲਾਈ ਲਈ 10000 ਅਤੇ ਉਹਨਾਂ ਦੀ ਬਦੌਲਤ ਪਿੰਡ ਦੇ ਐਨ ਆਰ ਆਈ ਵਲੋਂ 20000 ਅਤੇ ਮਾ. ਜਸਪਾਲ ਸਿੰਘ ਵਲੋਂ 5100 ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਪਿ੍ਰੰ. ਸਰਬਜੀਤ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਦਾ ਇਸ ਕਾਰਜ ਲਈ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਵੀਰ ਸਿੰਘ, ਅਸ਼ਵਨੀ ਕੁਮਾਰ, ਮਨੋਜ ਕੁਮਾਰ ਵਿਰਦੀ, ਵਿਜੇ ਕੁਮਾਰ, ਅਰੁਣ, ਹਰਦੀਪ ਕੌਰ, ਗੁਰਿੰਦਰ ਕੌਰ, ਦਲਜੀਤ ਕੌਰ, ਪਾਰੁਲ ਕਪੂਰ, ਕਾਂਤਾ ਕੁਮਾਰੀ, ਗੁਰਪ੍ਰੀਤ ਕੌਰ ਤੇ ਸਮੂਹ ਐਸ ਐਮ ਸੀ ਮੈਂਬਰ ਹਾਜ਼ਰ ਸਨ।

Previous articlePrakash Ambedkar addressed the Press on 29 February 2020 at 3.00 pm at Maharashtra Sadan, New Delhi
Next articleਕਠਾਰ ਵਿਖੇ ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ ਸਬੰਧੀ ਮੀਟਿੰਗ, 14 ਵਿਦਵਾਨ ਪੜ੍ਹਨਗੇ ਸਮਾਜਿਕ ਪਰਚੇ