ਇਨਸਾਨੀਅਤ ਅਤੇ ਸਮਾਜ ਦੀ ਪਹਿਰੇਦਾਰ ਕਲਮ – ਗੁਰਮੀਤ ਸਿੰਘ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਗੁਰਮੀਤ ਸਿੰਘ ਇੱਕ  ਨੋਜਵਾਨ ਉਭਰਦਾ ਹੋਇਆ ਲੇਖਕ ਹੈ ਜਿਸਦਾ  ਜਨਮ ਬਠਿੰਡੇ ਸ਼ਹਿਰ ਵਿੱਚ ਹੋਇਆ ਹੈ ਪਰ ਉਸ ਲੇਖਣੀ ਵਿੱਚ ਪਿੰਡ ਦੇ ਵਾਤਾਵਰਨ , ਪਿੰਡ ਦੀ ਬੋਲੀ ਅਤੇ ਪੇਂਡੂ  ਸਭਿਆਚਾਰ ਦੀ ਝਲਕ ਹੇਮਸਾ ਹੀ ਵੇਖਣ ਨੂੰ ਮਿਲਦੀ ਹੈ।

ਉਸ ਆਪਣੀ ਪੜ੍ਹਾਈ ਦਾ ਅਰੰਭ ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਝੁੱਟੀਕਾ  ਤੋਂ ਸ਼ੁਰੂ ਹੋ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਰਾਹੀਂ ਪੂਰਾ ਕੀਤਾ।

ਲਿਖਣ ਦਾ ਸ਼ੌਕ ਤਾਂ ਉਸ ਨੂੰ ਬੀ.ਏ ਪੜਦਿਆਂ ਹੀ ਸੀ ਉਸ ਸਮੇਂ ਉਸ ਨੇ ਸ਼ਿਵ ਕੁਮਾਰ ,ਅਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ,ਅਤੇ ਪਾਸ਼ ਨੂੰ ਪੜਿਆ। ਪਰ ਉਸ ਨੇ ਆਪਣੀ ਕਲਮ ਦੀ ਅਸਲ ਸ਼ਰੂਆਤ 2005 ਵਿੱਚ ਹੋਈ ਜਦੋਂ ਰਜਿੰਦਰਾ ਕਾਲਜ ਵਿੱਚ ਪੜਦਿਆਂ ਉਸਨੇ ਆਪਣੀ ਇੱਕ ਨਜ਼ਮ ਕਾਲਜ ਮੈਗਜ਼ੀਨ ਵਿੱਚ ਛਪਵਾਉਣ ਲਈ ਪੰਜਾਬੀ ਵਿਭਾਗ ਦੇ ਮੁਖੀ ਨੂੰ ਦਿੱਤੀ ਤਾਂ ਉਹਨਾਂ ਇਸ ਨੂੰ ਨਾ ਮਨਜ਼ੂਰ ਕਰ ਦਿੱਤੀ, ਮਨ ਬਹੁਤ ਉਦਾਸ ਸੀ ਉਸ ਸਮੇਂ ਮਰਹੂਮ ਮਿੱਤਰ ” ਹਰਜਿੰਦਰ ਸਿੰਘ ਭੁੱਲਰ”  ਨੇ ਕਵਿਤਾ ਗ਼ਜ਼ਲ ਦੇ ਨਿਯਮਾਂ ਬਾਰੇ ਜਾਣੂ ਕਰਵਾਇਆ ਤੇ ਉਸ ਕਲਮ ਨੂੰ ਸਾਰਥਕ ਰੂਪ ਪ੍ਰਦਾਨ ਕੀਤਾ।

ਅੱਜ ਭਾਵੇਂ ਸਾਡਾ ਮਿੱਤਰ ਇਸ ਦੁਨੀਆਂ ਵਿੱਚ ਨਹੀਂ ਰਿਹਾ ਪਰ ਉਸ ਦੱਸੇ ਹੋਏ ਰਾਹਾਂ ਤੇ ਚਲਦੇ ਸਮਾਜ ਵਿੱਚ ਹੋ ਰਹੇ ਚੰਗੇ-ਮਾੜੇ ਸਰੋਕਾਰਾਂ ਨੂੰ ਗੁਰਮੀਤ ਨੇ ਕਵਿਤਾ, ਗ਼ਜ਼ਲ ਅਤੇ  ਕਹਾਣੀਆਂ ਰਾਹੀਂ ਕਲਮਬੰਦ ਕਰਕੇ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਇਸ ਸਮੇਂ  ਗੁਰਮੀਤ ਦੀ ਲੇਖਣੀ ਉੱਪਰ ਉੱਘੇ ਗੀਤਕਾਰ , ਕਵੀ ਮੂਲ ਚੰਦ ਸ਼ਰਮਾ ਦਾ ਵੀ ਬਹੁਤ ਪ੍ਰਭਾਵ ਹੈ । ਉਸਨੇ ਸੁਖਵਿੰਦਰ ਆਰਟ ਗਰੁੱਪ ਨਾਲ ਮਿਲਕੇ ਕੁੱਝ ਸਮਾਂ  ਨਾਟਕਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਰੰਗ ਵਿਖਾਏ।

ਉਹ ਸਮਾਜ ਦੇ ਹਰ ਵਿਸ਼ੇ ਨੂੰ ਚਾਹੇ ਉਹ ਕਿਸਾਨਾਂ ਦੀ ਹਾਲਤ, ਵੱਧ ਰਹੇ ਨਸ਼ਿਆਂ ਦੀ ਗੱਲ, ਭ੍ਰਿਸ਼ਟਾਚਾਰ, ਮਾੜੀ ਰਾਜਨੀਤੀ, ਔਰਤ ਦੇ ਦਰਦ ਅਤੇ ਪ੍ਰਵਾਸ ਆਦਿ ਦੀਆਂ ਸਮੱਸਿਆਂਵਾਂ ਦਾ ਨੂੰ ਆਪਣੀ ਕਲਮ ਰਾਹੀਂ ਖੂਬ ਬਿਆਨ ਕੀਤਾ ਹੈ ।

ਆਪਣੇ ਜੀਵਨ ਦੇ ਰੋਜ਼ਗਾਰ ਦੇ ਸੰਘਰਸ਼ ਨੇ ਵੀ ਉਸ ਲੇਖਣੀ ਤੇ ਅਸਰ ਛੱਡਿਆ ਹੈ ਪਹਿਲਾਂ ਪੰਚਾਇਤ ਵਿਭਾਗ ਤੇ ਹੁਣ ਸਿੱਖਿਆ ਵਿਭਾਗ ‘ਚ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਉਸ ਨੂੰ ਇਹਨਾਂ ਵਿਰੁੱਧ ਲਿਖਣ ਤੋਂ ਵੀ ਨਾ ਰੋਕ ਸਕੇ। ਇੱਕ ਨਜ਼ਮ ਵਿੱਚ ਉਹ ਲਿਖਦਾ ਹੈ

ਰੋਲ਼ ਤਾਂ ਕਿਸਾਨ ਨਾਲੇ ਰੋਲ ਤਾਂ ਮਜ਼ਦੂਰ ਜੀ
ਸਰਕਾਰਾਂ ਨੇ ਸੁਪਨੇ ਕਰਤੇ ਚਕਨਾਚੂਰ ਜੀ ।

ਘਟੀਆ ਬੀਜ ਤੇ ਕਦੇ ਬਿੱਲਾਂ ਨੇ ਉਲਝਾਇਆ
ਨਿੱਜੀਕਰਨ ਨੇ ਕਰ ਦਿੱਤੇ ਪੁੱਤ ਮਾਵਾਂ ਤੋਂ ਦੂਰ ਜੀ ।

ਝੱਲਦਾ ਆਇਆ ਮੁੱਢ ਤੋਂਂ ਪੰਜਾਬ ਦੁੱਖਾਂ ਦੀ ਮਾਰ ਨੂੰ
ਇਹਨਾਂ ਸਰਕਾਰਾਂ ਕਦੇ ਪਾਇਆ ਨਹੀ ਪੂਰ ਜੀ

ਇਸ ਤੋੋਂ ਉਸ ਦੀਆਂ ਕਹਾਣੀਆਂ ਵਿਚ ਉਸ ਦੀ ਕਲਮ   ਸਮਾਜ ਵਿੱਚ ਚੱਲ ਰਹੀਆਂ ਬੁਰਾਈਆਂ  ਨੂੰ ਉਜਾਗਰ ਕਰਦੀ ਅਤੇ ਸਮਾਜ ਨੂੰ ਜਾਗਰੂਕ ਕਰਦੀ ਦਿਸਦੀ ਹੈ । ਸਹਾਇਕ   ਪ੍ਰੋਫੈਸਰ ਗੁਰਮੀਤ ਦੀਆਂ ਕਹਾਣੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੇਸ਼ਾਂ ਵਿਦੇਸ਼ਾਂ ਦੇ ਅਖ਼ਬਾਰਾਂ ਵਿੱਚ ਅਕਸਰ ਹੀ ਛਪਦੀਆਂ ਰਹਿੰਦੀਆਂ ਹਨ  । ਇਸ ਮਿਹਨਤੀ ਅਤੇ ਪੰਜਾਬੀ ਸਾਹਿਤ ਨੂੰ ਸਮਰਪਿਤ ਕਲਮ ਨੇ ਥੋੜ੍ਹੇ ਸਮੇਂ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਹਾਸਲ ਕਰ ਵਿਖਾਇਆ ਹੈ  ।ਸਾਡੀਆਂ ਦੁਆਵਾਂ ਅਰਦਾਸਾਂ ਅਤੇ ਸ਼ੁਭਕਾਮਨਾਵਾਂ ਹਨ  ਕੇ ਸਾਹਿਤ ਅਤੇ ਸੱਭਿਆਚਾਰ ਦੀ ਸੇਵਾ ਵਿਚ ਲੱਗਿਆ ਪੰਜਾਬੀ ਮਾਂ ਬੋਲੀ ਦਾ ਇਹ ਪੁੱਤਰ ਆਉਣ ਵਾਲੇ ਸਮੇਂ ਵਿਚ  ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰਦਾ ਹੋਰ ਬੁਲੰਦੀਆਂ ਨੂੰ ਛੂਹੇ  ।

ਰਮੇਸ਼ਵਰ ਸਿੰਘ ਪਟਿਆਲਾ
         9914880392

Previous article ਗੁਆਚੀ ਹੋਈ ਘੋੜੀ
Next articleਤੇਰੇ ਅਖ਼ਬਾਰ ‘ਚ