ਇਥੋਪੀਆ ਦੇ ਪ੍ਰਧਾਨ ਮੰਤਰੀ ਆਬੀ ਅਹਿਮਦ ਮੰਗਲਵਾਰ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਹਾਸਲ ਕਾਰਨ ਲਈ ਓਸਲੋ ਵਿੱਚ ਪੁੱਜੇ ਪਰ ਇਸ ਦੌਰਾਨ ਇਥੋਪੀਆ ਵਿੱਚ ਨਸਲੀ ਹਿੰਸਾ ਵਧਣ ਕਾਰਨ ਉਨ੍ਹਾਂ ਸਾਮਹਣੇ ਚੁਣੌਤੀਆਂ ਵੀ ਵਧ ਗਈਆਂ ਹਨ। ਹਿੰਸਾ ਕਾਰਨ ਉਹ ਦੇਸ਼ ਵਿੱਚ ਆਪਣੀਆਂ ਮੀਡੀਆ ਨਾਲ ਮੀਟਿੰਗਾਂ ਅਤੇ ਆਪਣੇ ਦੌਰੇ ਘੱਟ ਕਰਨ ਲਈ ਮਜਬੂਰ ਹੋ ਗਏ ਹਨ। ਆਧੁਨਿਕ ਸੁਧਾਰਵਾਦੀ ਆਗੂ ਵਜੋਂ ਉਭਰੇ ਸ੍ਰੀ ਆਬੀ ਦੇ ਇਸ ਫੈਸਲੇ ਨੂੰ ਉਨ੍ਹਾਂ ਦੇ ਨਾਰਵੇ ਦੇ ਮੇਜ਼ਬਾਨ ਇੱਕ ਕਾਇਰਤਾ ਭਰੇ ਫੈਸਲੇ ਵਜੋਂ ਦੇਖਣ ਲੱਗੇ ਹਨ। ਐਬੀ (43) ਮੰਗਲਵਾਰ ਨੂੰ ਓਸਲੋ ਵਿੱਚ ਸਿਟੀ ਹਾਲ ਵਿੱਚ ਪੁਰਸਕਾਰ ਹਾਸਲ ਕਰਨ ਲਈ ਪੁੱਜੇ ਹਨ। ਉਨ੍ਹਾਂ ਨੂੰ ਖਿੱਤੇ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਚੁੱਕੇ ਕਦਮਾਂ ਕਾਰਨ ਇਹ ਵੱਕਾਰੀ ਪੁਰਸਕਾਰ ਲਈ ਚੁਣਿਆ ਗਿਆ ਹੈ।ਉਨ੍ਹਾਂ ਨੇ ਆਪਣੇ ਗਵਾਂਢੀ ਮੁਲਕ ਇਰੀਟੀਰੀਆ ਦੀ ਰਾਜਧਾਨੀ ਅਸਮਾਰਾ ਵਿੱਚ ਉਥੋਂ ਦੇ ਰਾਸ਼ਟਰਪਤੀ ਨਾਲ ਸ਼ਾਂਤੀ ਸਮਝੌਤਾ ਕਰ ਕੇ ਵੀਹ ਸਾਲ ਪੁਰਾਣੀ ਹਿੰਸਾ ਨੂੰ ਖਤਮ ਕਰਨ ਦਾ ਅਹਿਮ ਯਤਨ ਕੀਤਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਸੁਡਾਨ ਵਿੱਚ ਸ਼ਾਂਤੀ ਸਥਾਪਤੀ ਲਈ ਵੀ ਸਾਲਸ ਵਜੋਂ ਅਹਿਮ ਯਤਨ ਕੀਤੇ ਹਨ। ਇਥੋਪੀਆ ਵਿੱਚ ਕੀਤੇ ਜਾ ਰਹੇ ਸੁਧਾਰਾਂ ਨੂੰ ਵਿਸ਼ਵ ਭਰ ਦੇ ਦੇਸ਼ ਵਿੱਚ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਵਜੋਂ ਦੇਖ ਰਿਹਾ ਹੈ। ਉਨ੍ਹਾਂ ਨੇ ਦੇਸ਼ ਵਿੱਚ ਕੁੱਝ ਰਾਜਸੀ ਪਾਰਟੀਆਂ ਤੋਂ ਪਾਬੰਦੀ ਵੀ ਹਟਾਈ ਹੈ।
HOME ਇਥੋਪੀਆ: ਆਬੀ ਅਹਿਮਦ ਨੂੰ ਨੋਬੇਲ ਅਮਨ ਪੁਰਸਕਾਰ ਮਿਲਿਆ