ਇਤਿਹਾਸ

(ਸਮਾਜ ਵੀਕਲੀ)

ਤੂੰ ਵੀ ਨਾਂ ਦਰਜ਼ ਕਰਵਾ ਚੱਲਿਆਂ,
ਮੇਰਾ ਲੰਬਾ ਗ਼ਮਾਂ ਦਾ ਇਤਿਹਾਸ ਵੇ ਬੀਬਾ।
ਤੇਰੇ ਬੁੱਲਾਂ ਤੇ ਰਹਿਣ ਸਦਾ ਹਾਸਿਆਂ ਦੇ ਡੇਰੇ,
ਰਹੇਂਗਾ ਸਾਡੇ ਲਈ ਸਦਾ ਖਾਸ ਵੇ ਬੀਬਾ ।

ਕੁੱਝ ਮੇਰੇ ਵਰਗੇ ਮਾਸੂਮ ਪੰਛੀ,
ਭਰਦੇ ਨੇ ਮੁਹੱਬਤ ਦੀ ਪਰਵਾਜ਼।
ਉੱਡਦੇ ਉੱਡਦੇ ਖੰਭ ਨੋਚ ਲਵੇ ਜੇ,
ਸੱਜਣ ਦੀ ਬੇਰੁੱਖੀ ਦਾ ਬਾਜ਼ ।
ਸੋਚ ਸੋਚ ਕੇ ਅੱਡਰੇ ਚੋਜ਼ ਤੇਰੇ ,
ਹੋ ਜਾਂਦਾ ਮਨ ਉਦਾਸ ਵੇ ਬੀਬਾ।
ਤੂੰ ਵੀ ਨਾਂ ਦਰਜ਼ ਕਰਵਾ ਚੱਲਿਆਂ,
ਮੇਰਾ ਲੰਬਾ ਗ਼ਮਾਂ ਦਾ ਇਤਿਹਾਸ ਵੇ ਬੀਬਾ।
ਤੇਰੇ ਬੁੱਲਾਂ ਤੇ ਰਹਿਣ ਸਦਾ ਹਾਸਿਆਂ ਦੇ ਡੇਰੇ,
ਰਹੇਂਗਾ ਸਾਡੇ ਲਈ ਸਦਾ ਖਾਸ ਵੇ ਬੀਬਾ।

ਸੁਣਨਾ ਹੈ ਜੇ ਮੇਰੇ ਬਾਰੇ ,
ਜ਼ਰਾ ਮੇਰੇ ਹੌਕਿਆਂ ਤੋਂ ਸੁਣ।
ਸੁਣਨਾ ਜੇ ਚਾਹੇਂ ਖੁਦ ਦੇ ਬਾਰੇ,
ਕੀਤੇ ਵਾਦੇ ਫੋਕਿਆਂ ਤੋਂ ਸੁਣ।
ਤੁੱਰ ਚੱਲਿਉਂ ਵੇ ਦੇ ਰੁੱਸਵਾਈਆਂ ,
ਪਰ ਰਹੇਂਗਾ ਦਿਲ ਦੇ ਪਾਸ ਵੇ ਬੀਬਾ।
ਤੂੰ ਵੀ ਨਾਂ ਦਰਜ਼ ਕਰਵਾ ਚੱਲਿਆਂ,
ਮੇਰਾ ਲੰਬਾ ਗ਼ਮਾਂ ਦਾ ਇਤਿਹਾਸ ਵੇ ਬੀਬਾ।
ਤੇਰੇ ਬੁੱਲਾਂ ਤੇ ਰਹਿਣ ਸਦਾ ਹਾਸਿਆਂ ਦੇ ਡੇਰੇ,
ਰਹੇਂਗਾ ਸਾਡੇ ਲਈ ਸਦਾ ਖਾਸ ਵੇ ਬੀਬਾ ।

ਮੈਨੂੰ ਖੇਡਦਾ ਦੇਖ ਹਟਕੋਰਿਆਂ ਦੇ ਨਾਲ ,
ਸੋਹਣੇ ਸੱਜਣ ਤੇ ਫਰਕ ਕੋਈ ਨੀਂ ਪੈਂਦਾ।
ਆਪਣੇ ਹੀ ਜਦ ਮੁੱਖ ਮੋੜ ਜਾਂਦੇ ,
ਫਿਰ ਆ ਕੇ ਸਾਰ ਕੋਈ ਨੀਂ ਲੈਂਦਾ ।
ਦੱਸ ਦੇਵੀਂ ਹਾਜ਼ਿਰ ਜਾਨ ਤੇਰੇ ਲਈ।
“ਮਜਬੂਰ” ਹੈ ਤੇਰਾ ਦਾਸ ਵੇ ਬੀਬਾ।
ਤੂੰ ਵੀ ਨਾਂ ਦਰਜ਼ ਕਰਵਾ ਚੱਲਿਆਂ,
ਮੇਰਾ ਲੰਬਾ ਗ਼ਮਾਂ ਦਾ ਇਤਿਹਾਸ ਵੇ ਬੀਬਾ।
ਤੇਰੇ ਬੁੱਲਾਂ ਤੇ ਰਹਿਣ ਸਦਾ ਹਾਸਿਆਂ ਦੇ ਡੇਰੇ,
ਰਹੇਂਗਾ ਸਾਡੇ ਲਈ ਸਦਾ ਖਾਸ ਵੇ ਬੀਬਾ।

✍️ ਜਸਵੰਤ ਸਿੰਘ ਮਜਬੂਰ
ਫੋਨ ਨੰਬਰ 98722 28500

Previous articleਨਿਡਰ ਤੇ ਨਿਧੜਕ ਲੀਡਰ-ਸਾਹਿਬ ਕਾਸ਼ੀ ਰਾਮ ਜੀ
Next articleਮੁਲਾਇਮ ਸਿੰਘ ਯਾਦਵ ਦੀ ਹਾਲਤ ਅਜੇ ਵੀ ਗੰਭੀਰ : ਮੇਦਾਂਤਾ ਹਸਪਤਾਲ