ਇਟਲੀ ਸਰਕਾਰ ਵਲੋਂ ਸਿੱਖ ਫੌਜੀਆਂ ਦੀ ਯਾਦ ”ਚ ”ਸ਼ਰਧਾਂਜਲੀ ਸਮਾਗਮ”

 

ਮਿਲਾਨ , (ਹਰਜਿੰਦਰ ਛਾਬੜਾ)— ਦੂਸਰੇ ਵਿਸ਼ਵ ਯੁੱਧ ਦੌਰਾਨ ਇਟਲੀ ਵਿਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਿੱਖ ਫੌਜੀਆਂ ਦੀ ਯਾਦ ‘ਚ ਇਕ ਵਿਸ਼ਾਲ ਸ਼ਰਧਾਂਜਲੀ ਸਮਾਗਮ ਇੱਥੋਂ ਦੇ ਸ਼ਹਿਰ ਫੋਰਲੀ ਵਿਖੇ 3 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ।

ਇਟਾਲੀਅਨ ਸਰਕਾਰ ਵਲੋਂ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਸ਼ਰਧਾਂਜਲੀ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਸਮਾਗਮ ‘ਚ ਜਿੱਥੇ ਪੂਰੇ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਸਿੱਖ ਜਥਬੰਦੀਆਂ ਤੇ ਸੰਗਤਾਂ ਪੁੱਜਦੀਆਂ ਹਨ। ਉੱਥੇ ਸਰਕਾਰੀ ਨੁਮਾਇੰਦਿਆਂ ਤੋਂ ਇਲਾਵਾ ਸਿਆਸੀ ਤੇ ਗੈਰ ਸਿਆਸੀ ਸ਼ਖਸ਼ੀਅਤਾਂ ਵੀ ਪੁੱਜ ਕੇ ਆਪਣੇ ਦੇਸ਼ ਲਈ ਜਾਨਾਂ ਨਿਸ਼ਾਵਰ ਕਰਨ ਵਾਲੇ ਸਿੱਖ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦੇ ਹਨ।

ਇਸ ਸ਼ਰਧਾਂਜਲੀ ਸਮਾਗਮ ‘ਚ ਪਿਛਲੇ ਕੁਝ ਸਾਲਾਂ ਤੋਂ ਇਹ ਵੀ ਵੇਖਿਆ ਗਿਆ ਹੈ ਕਿ ਭਾਰਤੀ ਸਿੱਖ ਕਿਤੇ ਜ਼ਿਆਦਾ ਗਿਣਤੀ ਵਿਚ ਇਟਾਲੀਅਨ ਲੋਕ ਸ਼ਮੂਲੀਅਤ ਕਰਕੇ ਇਟਲੀ ਲਈ ਜਾਨਾਂ ਨਿਸ਼ਾਵਰ ਕਰਨ ਵਾਲਿਆਂ ਨੂੰ ਸਿਜਦਾ ਕਰਦੇ ਹਨ।

Previous articleਸਪੋਰਟਸ ਯੂਨੀਵਰਸਿਟੀ ਮਾਝੇ ਵਿਚ  ਤਰਨਤਾਰਨ ਜਾਂ ਗੁਰਦਾਸਪੁਰ ਖੋਲੀ ਜਾਵੇ: ਅੰਮ੍ਰਿਤਸਰ ਵਿਕਾਸ ਮੰਚ
Next articleAshes: Magical Smith saves Australia the blushes