ਇਟਲੀ ਵਿੱਚ ਬਿੰਦਰ ਕੋਲੀਆਂ ਵਾਲ ਦਾ ਨਵਾਂ ਨਾਵਲ “ਉਸ ਪਾਰ ਜ਼ਿੰਦਗੀ” ਰਿਲੀਜ਼

ਇਟਲੀ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਇਟਲੀ ਵੱਸਦੇ ਪੰਜਾਬੀ ਸ਼ਾਇਰ ਨਾਵਲਕਾਰ ਬਿੰਦਰ ਕੋਲੀਆਂ ਵਾਲ ਦੁਆਰਾ ਰਚਿਤ ਉਹਨਾਂ ਦਾ ਨਵਾਂ ਨਾਵਲ “ਉਸ ਪਾਰ ਜ਼ਿੰਦਗੀ” ਬੀਤੇ ਦਿਨ ਵੀਰੋਨਾ ਨੇੜਲੇ ਸਨਬੋਨੀਫਾਚੋ ਵਿਖੇ ਇੱਕ ਸਾਹਿਤਕ ਸਮਾਗਮ ਕਰਕੇ ਪਾਠਕਾਂ ਦੀ ਝੋਲੀ ਪਾਇਆ ਗਿਆ। ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਮੇਂ ਦੇ ਹਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਸਾਦੇ ਸਮਾਗਮ ਦੌਰਾਨ 150 ਸਫਿਆਂ ਦੇ ਇਸ ਨਾਵਲ ਨੂੰ ਲੋਕ ਅਰਪਿਤ ਕਰਦੇ ਸਮੇਂ ਨਾਵਲਕਾਰ ਬਿੰਦਰ ਕੋਲੀਆਂ ਵਾਲ ਨੇ ਨਾਵਲ ਦੇ ਵਿਸ਼ੇ ਅਤੇ ਸ਼ਬਦਾਵਲੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਨਾਵਲ ਵਿੱਚ ਲਿਖੀਆ ਗਈਆਂ ਉਹਨਾਂ ਘਟਨਾਵਾਂ ਬਾਰੇ ਵੀ ਜਾਣੂ ਕਰਵਾਇਆ ਜਿਹਨਾਂ ਤੋਂ ਪਾਠਕ ਬਿਲਕੁਲ ਅਣਜਾਨ ਹਨ। ਇਸ ਮੌਕੇ ਹਰਬਿੰਦਰ ਸਿੰਘ ਧਾਲੀਵਾਲ (ਡਾਇਰੈਕਟਰ ਰੀਆ ਮਨੀ ਟ੍ਰਾਂਸਫਰ ਇਟਲੀ), ਸੰਤੋਖ ਸਿੰਘ ਲਾਲੀ ਕਬੱਡੀ ਪ੍ਰਮੋਟਰ, ਹਰਦੀਪ ਸਿੰਘ ਕੰਗ, ਜਗਜੀਤ ਸਿੰਘ ਈਸ਼ਰਹੇਲ(ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ), ਭੁਪਿੰਦਰ ਸਿੰਘ ਅਤੇ ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।
Previous articleਪਵਿੱਤਰ ਵੇਈਂ ਤੇ ਝਾੜੂ ਫੇਰ ਕੀਤਾ ਆਮ ਆਦਮੀ ਪਾਰਟੀ ਨੇ ਕੀਤਾ ਚੋਣ ਮੁਹਿੰਮ ਦਾ ਆਗਾਜ਼
Next articleਉੱਤਰਾਖੰਡ ਵਿੱਚ ਬਰਫ਼ ਦੇ ਤੋਦੇ ਡਿੱਗਣ ਨਾਲ ਹੜ੍ਹ; 100 ਤੋਂ ਵੱਧ ਮੌਤਾਂ ਦਾ ਖ਼ਦਸ਼ਾ