ਰੋਮ, ਇਟਲੀ – (ਹਰਜਿੰਦਰ ਛਾਬੜਾ) ਇਟਲੀ ਦੇ ਸ਼ਹਿਰ ਤ੍ਰੇਏਸਤੇ ਦੀ ਪੁਲਸ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਸ਼ਹਿਰ ਦੇ ਕੇਂਦਰੀ ਪੁਲਸ ਸਟੇਸ਼ਨ ਵਿਖੇ ਦੋ ਵਿਦੇਸ਼ੀਆਂ ਨੇ ਚਿੱਟੇ ਦਿਨ ਦੋ ਪੁਲਸ ਮੁਲਾਜਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦੋਂ ਕਿ ਇਸ ਹਮਲੇ ਵਿੱਚ ਕੁਝ ਮੁਲਾਜ਼ਮ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਤ੍ਰੇਏਸਤੇ ਪੁਲਸ ਨੇ ਦੋਮੀਨੀਕਨ ਰੀਪਬਲਿਕ ਮੂਲ ਦੇ ਦੋ ਸਕੇ ਭਰਾਵਾਂ ਨੂੰ ਸਕੂਟਰ ਚੋਰੀ ਦੇ ਅਪਰਾਧ ਤਹਿਤ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਸੀ । ਪੁੱਛ-ਗਿੱਛ ਦੌਰਾਨ ਇੱਕ ਭਰਾ ਗੁਸਲਖਾਨੇ ਜਾਣ ਦਾ ਕਹਿ ਕਿ ਜਦੋਂ ਗੁਸਲਖਾਣੇ ਗਿਆ ਤਾਂ ਛੋਟੇ ਭਰਾ ਨੇ ਇੱਕ ਪੁਲਸ ਮੁਲਾਜ਼ਮ ਦਾ ਪਿਸਤੌਲ ਖੌਹ ਫੁਰਤੀ ਨਾਲ ਪੁਲਸ ਮੁਲਾਜ਼ਮਾਂ ਉਪੱਰ ਹਮਲਾ ਕਰ ਦਿੰਦਾ ਹੈ ਜਿਸ ਵਿੱਚ 5 ਪੁਲਸ ਮੁਲਾਜ਼ਮ ਗੰਭੀਰ ਜਖ਼ਮੀ ਹੋ ਜਾਂਦੇ ਹਨ।
ਪੁਲਸ ਨੇ ਕਾਫ਼ੀ ਨੱਠ-ਭੱਜ ਦੇ ਦੋਨਾਂ ਭਰਾਵਾਂ ਨੂੰ ਕਾਬੂ ਕਰ ਲਿਆ ਤੇ ਇਸ ਕਾਰਵਾਈ ਵਿੱਚ ਇੱਕ ਹਮਲਾਵਾਰ ਵੀ ਜਖ਼ਮੀ ਹੋ ਗਿਆ।ਪੁਲਸ ਦੇ ਜਿਹੜੇ ਨੌਜਵਾਨ ਜਖ਼ਮੀ ਹੋਏ ਸਨ ਉਹਨਾਂ ਨੂੰ ਜਲਦੀ ਨਾਲ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਦੋ ਮੁਲਾਜ਼ਮ ਜ਼ਖ਼ਮਾਂ ਦੀ ਤਾਬ ਨਾਲ ਝੱਲਦੇ ਹੋਏ ਦਮ ਤੋੜ ਗਏ ਜਦੋਂ ਕਿ ਬਾਕੀ ਤਿੰਨ ਖਤਰੇ ਤੋਂ ਬਾਅਦ ਦੱਸੇ ਗਏ ਹਨ।ਮਰਨ ਵਾਲੇ ਪੁਲਸ ਮੁਲਾਜ਼ਮ ਪੇਇਲੂਜੀ ਰੋਤਾ (34) ਜਿਹੜਾ ਕਿ ਇੱਕ ਪੁਲਸ ਮੁਲਾਜਮ ਦਾ ਪੁੱਤਰ ਸੀ ਤੇ ਦੂਜਾ ਮਤੇਓ ਦੀ ਮੇਨੇਗੋ ਸੀ। ਦੋ ਅਪਰਾਧੀ ਵਿਰਤੀ ਵਾਲੇ ਵਿਦੇਸ਼ੀਆਂ ਵੱਲੋਂ ਪੁਲਸ ਉਪੱਰ ਕੀਤੇ ਇਸ ਹਮਲੇ ਦੀ ਇਟਲੀ ਦੇ ਰਾਸ਼ਟਰਪਤੀ ਸੇਰਜੋ ਮਾਤੇਰੇਲਾ ਨੇ ਨਿੰਦਿਆ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮਾੜੀ ਘਟਨਾ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਇਟਲੀ ਦੇ ਗ੍ਰਹਿ ਮੰਤਰੀ ਮੈਡਮ ਲੁਚਾਨਾ ਮੌਰਜੇਸੇ ਆਪ ਘਟਨਾ ਸਥਲ ਦਾ ਜਾਇਜਾ ਲੈਣ ਪਹੁੰਚੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਇਟਲੀ ਸਰਕਾਰ ਇਹ ਕਾਨੂੰਨ ਪਾਸ ਕਰਨ ਜਾ ਰਹੀ ਸੀ ਜਿਹੜੇ ਵਿਦੇਸ਼ੀਆਂ ਨੂੰ ਇਟਲੀ ਵਿੱਚ 4 ਮਹੀਨਿਆਂ ਵਿੱਚ ਸਿਆਸੀ ਸ਼ਰਨ ਨਹੀਂ ਮਿਲਦੀ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜਿਆ ਜਾ ਸਕਦਾ ਹੈ ਇਹਨਾਂ 4 ਮਹੀਨਿਆਂ ਵਿੱਚ ਬਿਨੈਕਰਤਾ ਨੂੰ ਸਾਬਿਤ ਕਰਨਾ ਹੋਵੇਗਾ ਕਿ ਉਹ ਇਟਲੀ ਵਿੱਚ ਸਿਆਸੀ ਸ਼ਰਨ ਕਿਉਂ ਮੰਗ ਰਿਹਾ ਹੈ ਜੇਕਰ ਉਸ ਨੂੰ ਆਪਣੇ ਦੇਸ਼ ਵਿੱਚ ਕੋਈ ਖਤਰਾ ਹੈ ਤਾਂ ਉਸ ਲਈ ਢੁੱਕਵੇ ਸਬੂਤ ਪੇਸ਼ ਕਰੇ।ਇਟਲੀ ਦੀ ਪੁਲਸ ਉਪੱਰ ਵਿਦੇਸ਼ੀਆਂ ਵੱਲੋਂ ਕੀਤੇ ਹਮਲੇ ਨਾਲ ਹੋ ਸਕਦਾ ਹੈ ਕਿ ਪੁਲਸ ਆਪਣਾ ਰੱਵਇਆ ਵਿਦੇਸ਼ੀਆਂ ਵਿਰੁੱਧ ਹੋ ਸਖ਼ਤ ਕਰੇ।