ਰੋਮ (ਸਮਾਜ ਵੀਕਲੀ): ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਫੌਂਦੀ ਵਿੱਚ ਤਿੰਨ ਭਾਰਤੀ ਨੌਜਵਾਨਾਂ ਨੇ 12 ਸਾਲ ਦੀ ਨਾਬਾਲਗ ਬੱਚੀ ਨਾਲ ਸਮੂਹਿਕ ਜਬਰ-ਜਨਾਹ ਕੀਤਾ। ਲਾਤੀਨਾ ਪੁਲੀਸ ਵੱਲੋਂ ਇਤਾਲਵੀ ਮੀਡੀਆ ਵਿੱਚ ਨਸ਼ਰ ਕੀਤੀ ਜਾਣਕਾਰੀ ਅਨੁਸਾਰ ਇਹ ਘਟਨਾ ਮਾਰਚ-ਅਪਰੈਲ ਵਿਚ ਉਦੋਂ ਵਾਪਰੀ ਜਦੋਂ ਸੂਬੇ ਭਰ ਵਿੱਚ ਕੋਵਿਡ-19 ਕਾਰਨ ਤਾਲਾਬੰਦੀ ਕੀਤੀ ਹੋਈ ਸੀ। ਬੱਚੀ ਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਜਦੋਂ ਕੰਮ ਕਾਰਨ ਘਰ ਤੋਂ ਬਾਹਰ ਚਲੇ ਜਾਂਦੇ ਸਨ ਤਾਂ ਤਿੰਨੇ ਨੌਜਵਾਨ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਸਨ। ਪੀੜਤ ਬੱਚੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਪੜਤਾਲ ਕੀਤੀ, ਜਿਸ ਵਿੱਚ ਤਿੰਨੋਂ ਭਾਰਤੀ ਨੌਜਵਾਨ ਦੋਸ਼ੀ ਪਾਏ ਗਏ। ਲਾਤੀਨਾ ਪੁਲੀਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਤੀਜੇ ਦੀ ਭਾਲ ਜਾਰੀ ਹੈ।
HOME ਇਟਲੀ ’ਚ ਤਿੰਨ ਭਾਰਤੀਆਂ ਵਲੋਂ ਨਾਬਾਲਗ ਨਾਲ ਜਬਰ-ਜਨਾਹ