ਗਾਜ਼ਾ ਸਿਟੀ (ਸਮਾਜ ਵੀਕਲੀ): ਗਾਜ਼ਾ ਸਿਟੀ ’ਤੇ ਇਜ਼ਰਾਇਲੀ ਹਵਾਈ ਹਮਲਿਆਂ ’ਚ ਅੱਜ ਤਿੰਨ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ ਤੇ ਕਰੀਬ 33 ਲੋਕ ਮਾਰੇ ਗਏ ਹਨ। ਗਾਜ਼ਾ ਦੇ ਸਿਹਤ ਵਿਭਾਗ ਮੁਤਾਬਕ ਮ੍ਰਿਤਕਾਂ ਵਿਚ 12 ਔਰਤਾਂ ਤੇ 8 ਬੱਚੇ ਸ਼ਾਮਲ ਹਨ ਤੇ 50 ਹੋਰ ਜ਼ਖ਼ਮੀ ਵੀ ਹੋਏ ਹਨ। ਇਸ ਤੋਂ ਪਹਿਲਾਂ ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਗਾਜ਼ਾ ਦੇ ਚੋਟੀ ਦੇ ‘ਹਮਾਸ’ ਆਗੂ ਯਾਹੀਯੇਹ ਸਿਨਵਾਰ ਦਾ ਘਰ ਤਬਾਹ ਕਰ ਦਿੱਤਾ ਗਿਆ ਹੈ। ਇਹ ਹਮਲਾ ਗਾਜ਼ਾ ਦੇ ਦੱਖਣ ਵਿਚ ਖਾਨ ਯੂਨਿਸ ਖੇਤਰ ’ਤੇ ਕੀਤਾ ਗਿਆ।
ਇਜ਼ਰਾਈਲ ਵੱਲੋਂ ਹਮਾਸ ਆਗੂਆਂ ਦੇ ਟਿਕਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦਕਿ ਕੌਮਾਂਤਰੀ ਭਾਈਚਾਰਾ ਵਿਚੋਲਗੀ ਕਰ ਕੇ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੱਛਮੀ ਕੰਢੇ ਅਤੇ ਇਜ਼ਰਾਈਲ ਦੇ ਅੰਦਰ ਵੀ ਯਹੂਦੀ ਤੇ ਅਰਬ ਨਾਗਰਿਕਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ। ਹੁਣ ਤੱਕ ਗਾਜ਼ਾ ਵਿਚ 181 ਫ਼ਲਸਤੀਨੀ ਮਾਰੇ ਗਏ ਹਨ ਅਤੇ 1225 ਤੋਂ ਵੱਧ ਜਣੇ ਜ਼ਖ਼ਮੀ ਵੀ ਹੋਏ ਹਨ। ਜਦਕਿ ਦੂਜੇ ਪਾਸੇ ਇਜ਼ਰਾਈਲ ਵਿਚ 8 ਜਣੇ ਮਾਰੇ ਗਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly