ਇਕ-ਦੋ ਨਹੀਂ ਬਲਕਿ ਸੋਨੂੰ ਸੂਦ ਦੀ ਵੇਟਿੰਗ ਲਿਸਟ ‘ਚ ਸ਼ਾਮਲ ਹਨ 70,000 ਤੋਂ ਜ਼ਿਆਦਾ ਲੋਕ, ਮਦਦ ਜਾਰੀ

ਸੋਨੂੰ ਸੂਦ

ਨਵੀਂ ਦਿੱਲੀ: (ਹਰਜਿੰਦਰ ਛਾਬੜਾ)- ਸੋਨੂੰ ਸੂਦ ਇਸ ਸਮੇਂ ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣੇ ਗਏ ਹਨ। ਉਹ ਲਗਾਤਾਰ ਆਪਣੇ ਘਰਾਂ ਤੋਂ ਦੂਰ ਫਸੇ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਹੈਲਪਲਾਈਨ ਵੀ ਜਾਰੀ ਕੀਤੀ ਹੈ। ਉਹ ਪਹਿਲਾਂ ਬੱਸਾਂ ਦੀ ਮਦਦ ਨਾਲ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਕੰਮ ਕਰ ਰਹੇ ਸੀ। ਇਸ ਦੇ ਇਲਾਵਾ ਕੁਝ ਲੋਕਾਂ ਨੂੰ ਉਹ ਹਵਾਈ ਜਹਾਜ਼ ਤੇ ਟਰੇਨ ਰਾਹੀਂ ਉਨ੍ਹਾਂ ਨੂੰ ਘਰ ਪਹੁੰਚਾ ਚੁੱਕੇ ਹਨ।

ਇਨ੍ਹਾਂ ਸਾਰਿਆਂ ਦੇ ਵਿਚ ਸੋਨੂੰ ਸੂਦ ਦੇ ਕੋਲ ਇਕ ਲੰਬੀ ਲਿਸਟ ਤਿਆਰ ਹੋ ਗਈ ਹੈ। ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇਕ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ-ਦੋ ਨਹੀਂ ਬਲਕਿ 70 ਹਜ਼ਾਰ ਲੋਕਾਂ ਦੀ ਵੇਟਿੰਗ ਲਿਸਟ ਹੈ। ਇਸ ਦੇ ਇਲਾਵਾ ਲੋਕ ਉਨ੍ਹਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ।

ਸੋਨੂੰ ਨੇ ਇਸ ਇੰਟਰਵਿਊ ‘ਚ ਕਿਹਾ ਕਿ ਜਿਸ ਦਿਨ ਅਸੀਂ ਬੱਸਾਂ ਰਾਹੀਂ ਲੋਕਾਂ ਨੂੰ ਕਰਨਾਟਕ ਭੇਜਿਆ, ਉਸ ਦੇ ਬਾਅਦ ਤੋਂ ਮੇਰਾ ਫੋਨ ਲਗਾਤਾਰ ਵਜ ਰਿਗਾ ਹੈ। ਮੈਂ ਫੋਨ ਤੇ ਮੈਸਿਜ ਮਿਸ ਕਰ ਰਿਹਾ ਸੀ, ਇਸ ਲਈ ਮੈਂ ਟਰੋਲ ਫਰੀ ਨੰਬਰ ਦੀ ਸ਼ੁਰੂਆਤ ਕੀਤੀ। ਉਸ ‘ਤੇ ਫੋਨਾਂ ਦਾ ਹੜ੍ਹ ਆ ਗਿਆ। 70 ਹਜ਼ਾਰ ਤੋਂ ਜ਼ਿਆਦਾ ਲੋਕ ਵੇਟਿੰਗ ਲਿਸਟ ‘ਚ ਹਨ। ਇਸ ਦੇ ਇਲਾਵਾ ਹੋਰ ਵੀ ਲੋਕ ਹਨ, ਜੋ ਸਾਡੇ ਤੋਂ ਮਦਦ ਦੀ ਉਮੀਦ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਸੋਨੂੰ ਸੂਦ ਨੇ ਆਪਣੇ ਮੋਬਾਈਲ ‘ਤੇ ਆ ਰਹੇ ਫੋਨਜ਼ ਤੇ ਮੈਸਿਜ ਦਾ ਇਕ ਵੀਡੀਓ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਲੋਕਾਂ ਤੋਂ ਮਾਫ਼ੀ ਮੰਗੀ ਸੀ, ਜਿਨ੍ਹਾਂ ਦੀ ਉਹ ਮਦਦ ਨਹੀਂ ਕਰ ਪਾ ਰਹੇ ਹਨ।

Previous article*संदिघ्द परिस्थियों में महिला की मौत, पति ने लगाया पिता व बहन पर पर आरोप, पुलिस की धक्केशाही के खिलाफ परिवार ने लगाया धरना।
Next articleਪੰਜਾਬ ਦੀ ਸਿਆਸਤ ‘ਚ ਵੱਡੇ ਧਮਾਕੇ ਦੇ ਆਸਾਰ, ਨਵਜੋਤ ਸਿੱਧੂ ਬਦਲਣਗੇ ਸਿਆਸੀ ਸਮੀਕਰਨਾਂ ਨੂੰ?