ਇਕ ਦਿਨ ਲਈ ਅੰਨ ਤਿਆਗ ਕੇ ਕਿਸਾਨ ਦਿਵਸ ਮਨਾਇਆ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਵਲੋਂ ਸ਼ਾਮਚੁਰਾਸੀ ਵਿਖੇ ਕਿਸਾਨਾਂ ਨੂੰ ਸਮਰਥਨ ਕਰਦੇ ਹੋਏ ਕਿਸਾਨ ਦਿਵਸ ਦੇ ਨਾਮ ਤੇ ਇਕ ਸਮੇਂ ਦਾ ਖਾਣਾ ਤਿਆਗ ਕੇ ਕਿਸਾਨ ਦਿਵਸ ਮਨਾਇਆ ਗਿਆ। ਇਸ ਮੌਕੇ ਕਿਸਾਨਾਂ ਦੇ ਹੱਥਾਂ ਵਿਚ ਤੱਖਤੀਆਂ ਫੜੀਆਂ ਹੋਈਆਂ ਸਨ। ਜੋ ਕਿਸਾਨ ਅੰਦੋਲਨ ਪ੍ਰਤੀ ਆਪਣੀ ਅਵਾਜ਼ ਆਪ ਬੁਲੰਦ ਕਰਦੀਆਂ ਸਨ। ਪ੍ਰਧਾਨ ਗੁਰਵਿੰਦਰ ਖੰਗੂੜਾ ਨੇ ਦੱਸਿਆ ਕਿ ਸੈਂਟਰ ਦੀ ਸਰਕਾਰ ਆਪਣਾ ਕਿਸਾਨ ਮਾਰੂ ਨੀਤੀਆਂ ਦਾ ਰਵੱਈਆ ਨਾ ਅਪਣਾਵੇ ਅਤੇ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਕੇ ਕਿਸਾਨਾਂ ਦੀਆਂ ਖੁਸ਼ੀਆਂ ਮੁੜ ਉਨ੍ਹਾਂ ਨੂੰ ਪ੍ਰਦਾਨ ਕਰੇ। ਇਸ ਮੌਕੇ ਗੁਰਜਪਾਲ ਖੰਗੂੜਾ, ਭੁਪਿੰਦਰ ਪਾਲ ਲਾਲੀ, ਨੰਬਰਦਾਰ ਮਨਦੀਪ ਸਿੰਘ, ਸੋਨੀ ਰੰਧਾਵਾ ਬਰੋਟਾ, ਮਨਜਿੰਦਰ ਵਾਹਦ, ਲਾਲੀ ਢਿੱਲੋਂ, ਨੰਬਰਦਾਰ ਕੁਲਦੀਪ ਸਿੰਘ, ਸੁਰਜੀਤ ਸਿੰਘ ਰੰਧਾਵਾ, ਸਤਿੰਦਰਪ੍ਰੀਤ ਸਿੰਘ ਸਾਰੋਬਾਦ, ਬੱਗਾ ਰੰਧਾਵਾ, ਪ੍ਰਿਤਪਾਲ ਸਿੰਘ ਧਾਮੀ, ਲਖਵੀਰ ਸਿੰਘ ਵਾਹਦ, ਅਰਵਿੰਦਰ ਸਿੰਘ ਵਾਹਦ, ਗੁਰਮੀਤ ਸਿੰਘ, ਸਤਨਾਮ ਸਿੰਘ ਕਡਿਆਣਾ, ਬਲਜੀਤ ਸਿੰਘ ਨੰਬਰਦਾਰ, ਅਮਨਪ੍ਰੀਤ ਸਿੰਘ, ਜਰਨੈਲ ਸਿੰਘ ਤਲਵੰਡੀ ਅਰਾਈਆਂ, ਬਲਵੀਰ ਸਿੰਘ ਸਾਰੋਬਾਦ, ਅਰਵਿੰਦਰ ਸਿੰਘ ਬਾਜਾ ਵਾਹਦ ਸਮੇਤ ਕਈ ਹੋਰ ਹਾਜ਼ਰ ਸਨ।

Previous articleਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਚੋਣਾਂ ਲਈ ਸਰਗਰਮੀਆਂ ਕੀਤੀਆਂ ਤੇਜ਼
Next articleਸੁੱਚਾ ਰੰਗੀਲਾ – ਮਨਦੀਪ ਮੈਂਡੀ ਨੇ ਕਿਸਾਨ ਸੰਘਰਸ਼ ਲਈ ਗਾਇਆ ‘ਪੰਜਾਬ ਤੋਂ ਦਿੱਲੀ’