(ਸਮਾਜ ਵੀਕਲੀ)
ਖੌਰੇ ਅੱਜ ਕੀ ਦਿਨ ਸੀ । ਕਿ ਜਿਹੜਾ ਵੀ ਵੇਖੋ ਆਪਣੀ ਬੇਬੇ ਨਾਲ ਫੋਟੋ ਖਿਚਵਾਉਂਦਾ ਅਤੇ ਬੇਬੇ ਦੇ ਨਾਂ ਦਾ ਸਟੇਟਸ ਪਾ ਕੇ ਨੈੱਟ ਉਤੇ ਅਪਲੋਡ ਕਰਦਾ ‘ਤੇ ਹੇਠਾਂ ਹੇਠਾਂ ਲਿਖਦਾ ਲਵ ਯੂ ਮੇਰੀ ਬੇਬੇ ‘ ਹੈਪੀ ਮਦਰਸ ਡੇਅ ‘ । ਜਸ ਨੂੰ ਜਿਸਦੀ ਸਮਝ ਤਾ ਆ ਗਈ ਸੀ , ਕਿ ਅੱਜ ‘ ਮਦਰਸ ਡੇਅ ‘ ਹੈ । ਮਤਲਬ ਅੱਜ ‘ ਮਾਵਾਂ ਦਾ ਦਿਨ ‘ ਹੈ ਪਰ ਉਸ ਨੂੰ ਨੈੱਟ ਉੱਪਰ ਆ ਰਹੇ ਸਟੇਟਸ ਸਭ ਲੋਕ ਦਿਖਾਵਾ ਅਤੇ ਜਾਅਲੀ ਮਹਿਸੂਸ ਹੁੰਦੇ ਨਜ਼ਰ ਆਏ ।
ਉਸ ਦੇ ਮੁਤਾਬਿਕ ਕਿ ਬੇਬੇ ਦੇ ਲਈ ਬਸ ਸਾਲ ਵਿੱਚ ਇੱਕੋ ਹੀ ਦਿਨ ਬਣਿਆ ਹੈ ਜਿਸ ਦਿਨ ਸਭ ਨੂੰ ਉਸ ਨੂੰ ਪਿਆਰ ਕਰਦੇ ਹਨ ਉਸ ਦੀਆਂ ਫੋਟੋਆਂ ਪਾਉਂਦੇ ਹਨ। ਭਾਵੇਂ ਜਸ ਆਪਣੀ ਬੇਬੇ ਨੂੰ ਅੰਤਾਂ ਦਾ ਪਿਆਰ ਕਰਦਾ ਸੀ ਪਰ ਉਹ ਇਸ ਗੱਲ ਤੇ ਇਤਰਾਜ਼ ਕਰਦਾ ਸੀ । ਕਿ ਇਕ ਸਾਲ ਦੇ ਇਕ ਦਿਨ ਮਾਂ ਦਾ ਦਿਹਾੜਾ ਮਨਾਕੇ , ਉਹ ਆਪਣੀ ਬੇਬੇ ਦੀ ਥਾਂ ਨੀਵੀਂ ਨਹੀ ਕਰ ਸਕਦਾ । ਉਸਦੀ ਬੇਬੇ ਦੇ ਲਈ ਤਾ ਪੂਰਾ ਸਾਲ ਹੀ ਬਣਿਆ ਹੈ ।
ਜਸ ਇਨ੍ਹਾਂ ਗੱਲਾਂ ਨੂੰ ਨਕਾਰਦਾ ਹੋਇਆ ਬਾਹਰ ਨੂੰ ਨਿਕਲ ਜਾਂਦਾ ਹੈ ਅਤੇ ਵੇਖਦਾ ਹੈ ਕਿ ਉਸਦੇ ਮੁਹੱਲੇ ਵਿਚ ਇਕ ਮੁੰਡਾ ਆਪਣੀ ਬੇਬੇ ਨਾਲ ਬਾਹਰ ਖੜ੍ਹ ਫ਼ੋਟੋ ਖਿੱਚਵਾ ਰਿਹਾ ਸੀ । ਏਧਰ ਫੋਟੋ ਖਿੱਚੀ ਗਈ ਅਤੇ ਨਾਲ ਦੇ ਨਾਲ ਉਸਨੇ ਨੈੱਟ ਤੇ ਪਾ ਦਿੱਤੀ ਅਤੇ ਨਾਲ ਲਿਖ ਦਿੱਤਾ , ਕਿ ਮਾਵਾਂ ਦਾ ਸਤਿਕਾਰ ਕਰੋ ਲਵ ਯੂ ਬੇਬੇ । ਇਹ ਸਟਟੇਸ ਪਾਉਂਦੇ ਸਾਰ ਹੀ ਉਹਨੇ ਆਪਣੀ ਮਾਂ ਨੂੰ ਧੱਕਾ ਮਾਰ ਅੰਦਰ ਵੇਹੜੇ ਵਿੱਚਕਾਰ ਸੁੱਟ ਦਿੱਤਾ । ਇਹ ਮੈਂ ਪਹਿਲੀ ਵਾਰ ਨਹੀਂ ਦੇਖ ਰਿਹਾ ਇਸ ਤੋਂ ਪਹਿਲਾਂ ਵੀ ਇਸ ਮੁੰਡੇ ਦੁਆਰਾ ਆਪਣੀ ਬੇਬੇ ਨੂੰ ਕਈ ਵਾਰ ਮਾਰਿਆ ਕੁੱਟਿਆ ਗਿਆ ਸੀ ‘ਤੇ ਬਸ ਅੱਜ ਲੋਕ ਦਿਖਾਵੇ ਲਈ ਲੋਕਾਂ ਦੀਆਂ ਨਜ਼ਰਾਂ ਵਿੱਚ ਸਰਵਣ ਪੁੱਤਰ ਅਖਵਾਉਣ ਲਈ ਬਨਾਉਟੀ ਫੋਟੋ ਖਿਚਵਾ ਉਸ ਨੇ ਆਪਣਾ ਫਰਜ਼ ਪੂਰਾ ਕਰ ਦਿੱਤਾ ।
ਸਵੇਰ ਤੋਂ ਲੈ ਕੇ ਸ਼ਾਮ ਹੋ ਗਈ। ਸਾਰਾ ਦਿਨ ਜਸ ਨੇ ਬਸ ਇੱਕੋ ਚੀਜ਼ ਵੇਖੀ ਉਹ ਸੀ ਲੋਕ ਦਿਖਾਵੇ ਦੀਆਂ ਨਕਲੀ ਫੋਟੋਆਂ ਅਤੇ ਸਟੇਟਸ । ਜਸ ਭਲੀ ਭਾਂਤ ਜਾਣਦਾ ਸੀ। ਕਿ ਇਨ੍ਹਾਂ ਸਟੇਟਸ ਦੇ ਮਾਲਿਕ ਪੂਰਾ ਸਾਲ ਆਪਣੀ ਮਾਂਵਾਂ ਨੂੰ ਗਲਤ ਬੋਲਦੇ ਹਨ ਅਤੇ ਫਿਰ ਜਿਸ ਦਿਨ ‘ ਮਦਰਸ ਡੇਅ ‘ ਆਉਂਦਾ ਹੈ ਲੋਕਾਂ ਦੇ ਫੇਕ ਲਾਈਕ ਕਮੈਂਟ ਪਾਉਣ ਦੀ ਖਾਤਰ ਆਪਣੀ ਮਾਂ ਦੀ ਫ਼ੋਟੋ ਸਟੇਟਸ ਲਾ ਕੇ ਨੈੱਟ ਤੇ ਪਾ ਦਿੰਦੇ ਹਨ।
ਇੱਧਰੋਂ ਜੱਸ ਦੀ ਬੇਬੇ ਨੂੰ ਇਸ ਦਿਨ ਬਾਰੇ ਕੁਝ ਪਤਾ ਨਹੀਂ ਸੀ ਜੇਕਰ ਪਤਾ ਵੀ ਹੁੰਦਾ ਤਾਂ ਉਸ ਦੀ ਬੇਬੇ ਇਸ ਗੱਲ ਦੀ ਕਦੇ ਖਵਾਹਿਸ਼ ਨਾ ਕਰਦੀ । ਕਿ ਉਸ ਦਾ ਪੁੱਤਰ ਅੱਜ ਦੇ ਦਿਨ ਉਸ ਨੂੰ ਵਿਸ਼ ਕਰੇ ਅਤੇ ਉਸ ਦੀ ਫੋਟੋ ਆਪਣੇ ਨਾਲ ਖਿੱਚ ਕੇ ਨੈੱਟ ਉੱਤੇ ਪਾਵੇ ਜਸ ਵੀ ਇਸ ਗੱਲ ਤੋਂ ਜਾਣੂ ਸੀ ਕਿ ਉਸ ਦੀ ਬੇਬੇ ਨੂੰ ਇਸੇ ਗੱਲ ਦਾ ਪਤਾ ਹੈ ਕਿ ਜਸ ਭਾਵੇਂ ਮੂੰਹ ਬੋਲਾ ਹੈ ਪਰ ਉਹ ਆਪਣੀ ਮਾਂ ਦਾ ਬਹੁਤ ਸਤਿਕਾਰ ਕਰਦਾ ਹੈ ਆਪਣੀ ਬੇਬੇ ਬਿਨਾਂ ਸਾਹ ਨਹੀਂ ਲੈਂਦਾ।
ਜਸ ਇਨ੍ਹਾਂ ਗੱਲਾਂ ਨੂੰ ਛੱਡ ਹੁਣ ਸੋਣ ਦੀ ਤਿਆਰੀ ਕਰਦਾ ਅਤੇ ਸੋਣ ਤੋਂ ਪਹਿਲਾ ਨੈਟ ਉੱਤੇ ਇੱਕ ਸਟਟੇਸ ਪਾਉਂਦਾ । ਉਹ ਇਸ ਸਟਟੇਸ ਨੂੰ ਆਪਣਾ ਫ਼ਰਜ਼ ਸਮਝ ਅਪਲੋਡ ਕਰਦਾ ਹੈ , ਕਿ ” ਜੋ ਦਿਲੋਂ ਤੋਂ ਮਾਵਾਂ ਨੂੰ ਪਿਆਰ ਕਰਦੇ ਹਨ । ਉਹਨਾਂ ਵਾਸਤੇ ਸਾਲ ਦਾ ਇਕ ਦਿਨ ਆਪਣੀ ਬੇਬੇ ਦੇ ਸਤਿਕਾਰ ਲਈ ਨਹੀਂ ਬਣਿਆ ਹੁੰਦਾ । ਦਿਲੋਂ ਪਿਆਰ ਕਰਨ ਵਾਲੇ ਪੁਰਾ ਸਾਲ ਆਪਣੀ ਮਾਵਾਂ ਦਾ ਸਤਿਕਾਰ ਕਰਦੇ ਹਨ ਅਤੇ ਪੁਰਾ ਸਾਲ ਮਦਰਸ ਡੇਅ ‘ ਮਨਾਉਂਦੇ ਹਨ ।
ਇਹ ਸਟਟੇਸ ਪਾ ਜਸ ਆਪਣਾ ਮੋਬਾਇਲ ਬੰਦ ਕਰਕੇ ਸੋ ਜਾਂਦਾ ਹੈ ।
ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ )