ਇਕ ਦਿਨ ’ਚ ਸਭ ਤੋਂ ਵੱਧ 4,01,993 ਨਵੇਂ ਕੇਸ

* ਸਭ ਤੋਂ ਵੱਧ 828 ਮੌਤਾਂ ਮਹਾਰਾਸ਼ਟਰ ’ਚ  * ਮੌਤਾਂ ਦੀ ਦਰ 1.11 ਫ਼ੀਸਦ  

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਵਿਚ ਅੱਜ ਕਰੋਨਾਵਾਇਰਸ ਦੇ ਇਕ ਦਿਨ ਵਿਚ ਹੁਣ ਤੱਕ ਦੇ ਸਭ ਤੋਂ ਵੱਧ 4,01,993 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਪਿਛਲੇ 24 ਘੰਟਿਆਂ ਵਿਚ ਹੋਈਆਂ 3,523 ਮੌਤਾਂ ਨਾਲ ਮਹਾਮਾਰੀ ਕਾਰਨ ਹੋਈਆਂ ਕੁੱਲ ਮੌਤਾਂ ਦੀ ਗਿਣਤੀ 2,11,853 ’ਤੇ ਪਹੁੰਚ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅੱਜ ਸਾਹਮਣੇ ਆਏ 4,01,993 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 1,91,64,969 ’ਤੇ ਪਹੁੰਚ ਗਈ ਹੈ, ਹਾਲਾਂਕਿ ਐਕਟਿਵ ਕੇਸਾਂ ਦੀ ਗਿਣਤੀ 32,68,710 ’ਤੇ ਪਹੁੰਚ ਗਈ ਹੈ। ਦੇਸ਼ ਵਿਚ ਹੁਣ ਤੱਕ 1,56,84,406 ਮਰੀਜ਼ ਇਸ ਬਿਮਾਰੀ ਤੋਂ ਉੱਭਰ ਕੇ ਸਿਹਤਯਾਬ ਹੋ ਚੁੱਕੇ ਹਨ। ਇਸ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ 1.11 ਫ਼ੀਸਦ ਹੈ।

ਦੇਸ਼ ਭਰ ਵਿਚ ਅੱਜ ਹੋਈਆਂ 3,523 ਮੌਤਾਂ ’ਚੋਂ ਸਭ ਤੋਂ ਵੱਧ 828 ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਹਨ। ਦਿੱਲੀ ਵਿਚ 375, ਉੱਤਰ ਪ੍ਰਦੇਸ਼ ’ਚ 332, ਛੱਤੀਸਗੜ੍ਹ ’ਚ 269, ਕਰਨਾਟਕ ’ਚ 217, ਗੁਜਰਾਤ ’ਚ 173, ਰਾਜਸਥਾਨ ’ਚ 155, ਉੱਤਰਾਖੰਡ ’ਚ 122, ਝਾਰਖੰਡ ’ਚ 120 ਅਤੇ ਪੰਜਾਬ ਤੇ ਤਾਮਿਲਨਾਡੂ ’ਚ 113-113 ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ ਹੁਣ ਤੱਕ ਦੇਸ਼ ਵਿਚ ਕਰੋਨਾ ਕਾਰਨ ਹੋਈਆਂ ਕੁੱਲ 2,11,853 ਮੌਤਾਂ ’ਚੋਂ ਸਭ ਤੋਂ ਵੱਧ 68,813 ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਹਨ। ਉਸ ਤੋਂ ਬਾਅਦ ਦਿੱਲੀ ’ਚ 16147, ਕਰਨਾਟਕ ’ਚ 15523, ਤਾਮਿਲਨਾਡੂ ’ਚ 14046, ਉੱਤਰ ਪ੍ਰਦੇਸ਼ ’ਚ 12570, ਪੱਛਮੀ ਬੰਗਾਲ ’ਚ 11344, ਪੰਜਾਬ ’ਚ 9022 ਅਤੇ ਛੱਤੀਸਗੜ੍ਹ ’ਚ 8581 ਮੌਤਾਂ ਹੋਈਆਂ ਹਨ। ਸਿਹਤ ਮੰਤਰਾਲੇ ਅਨੁਸਾਰ ਕਰੋਨਾ ਕਾਰਨ ਮਰਨ ਵਾਲੇ ਵਿਅਕਤੀਆਂ ’ਚੋਂ 70 ਫ਼ੀਸਦ ਹੋਰ ਗੰਭੀਰ ਬਿਮਾਰੀਆਂ ਤੋਂ ਵੀ ਪੀੜਤ ਸਨ।

ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਅਨੁਸਾਰ ਸ਼ੁੱਕਰਵਾਰ ਨੂੰ ਟੈਸਟ ਕੀਤੇ ਗਏ 19,45,299 ਸੈਂਪਲਾਂ ਸਮੇਤ 30 ਅਪਰੈਲ ਤੱਕ ਕੁੱਲ 28,83,37,385 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਤਰਾ ਹਸਪਤਾਲ ’ਚ ਆਕਸੀਜਨ ਦੀ ਘਾਟ ਕਾਰਨ 12 ਮੌਤਾਂ
Next articleਪੰਜਾਬ ਵਿੱਚ ਰਾਤ ਦਾ ਕਰਫਿਊ ਤੇ ਹਫ਼ਤਾਵਾਰੀ ਲੌਕਡਾਊਨ 15 ਤੱਕ