(ਸਮਾਜ ਵੀਕਲੀ)
1. ਬਈ ਆਸ਼ਕਾ ਪੂਰੇ ਦੱਸ ਸਾਲ ਤੂੰ ਡੰਗਰ ਚਾਰੇ, ਪੱੜਕੇ ਡਿੱਗਰੀਆਂ ਲੈ ਲੈਂਦਾ ਤਾਂ ਚੰਗਾ ਸੀ,
2. ਡੰਗਰ ਚਾਰ-ਚਾਰ ਕੇ ਤੂੰ ਮੱਸਤ ਮਲੰਘ ਬਣ ਗਿਆ ਸੀ, ਬੰਦਾ ਬੱਣ ਜਾਂਦਾ ਤਾਂ ਬਹੁਤ ਚੰਗਾ ਸੀ।
3. ਪਿਆਰ ਤੇ ਇਸ਼ਕ ਵਿੱਚ ਪੈਕੇ, ਤੂੰ ਮਜਨੂੰ ਬਣ ਗਿਆ ਸੀ, ਟੌਰ ਨਾਲ ਰਹਿੰਦਾ ਤਾਂ ਚੰਗਾ ਸੀ।
4. ਤੂੰ ਡੰਗਰਾਂ ਦੀ ਹੀ ਸੇਵਾ ਕਰਦਾ ਰਿਹਾ ਸੀ, ਮਾਂ ਬਾਪ ਦੀ ਸੇਵਾ ਕਰਦਾ ਤਾਂ ਬਹੁਤ ਚੰਗਾ ਸੀ।
5. ਤੂੰ ਡੰਗਰ ਚਾਰਨ ਨੰਗੇ ਪੈਰੀ ਜਾਂਦਾ ਸੀ, ਕਮਲਿਆ ਚਮੜੇ ਦੀ ਜੁੱਤੀ ਸਮਾਂ ਲੈਂਦਾ ਤਾਂ ਚੰਗਾ ਸੀ।
6. ਤੂੰ ਕੰਨਾਂ ਵਿੱਚ ਗੋਲ ਨੱਤੀਆਂ ਪਾਉਂਦਾ ਸੀ, ਗੱਲ ਵਿੱਚ ਗਾਨੀ ਵੀ ਪਾ ਲੈਂਦਾ ਤਾਂ ਚੰਗਾ ਸੀ।
7. ਤੇਰੇ ਇਸ਼ਕ-ਮੁੱਸ਼ਕ ਦੇ ਕਈ ਛੋਟੇ ਕਿਸੇ ਛੱਪੇ ਸੀ, ਤੂੰ ਪੂਰਾ ਗ੍ਰੰਥ ਛਪਾ ਲੈਂਦਾ ਤਾਂ ਚੰਗਾ ਸੀ।
8. ਸੁੱਣਿਆ ਤੂੰ ਅਰਬੀ ਭਾਸ਼ਾ ਵੀ ਜਾਣਦਾ ਸੀ, ਤੂੰੰ ਗੁਰਮੁੱਖੀ ਵੀ ਸਿੱਖ ਲੈਂਦਾ ਤਾਂ ਚੰਗਾ ਸੀ।
9. ਤੂੰ ਭੇਡਾਂ ਬੱਕਰੀਆਂ ਵੀ ਪਾਲਦਾ ਸੀ, ਕੁੱਕੜ-ਕੁਕੜੀਆਂ ਵੀ ਪਾਲ ਲੈਂਦਾ ਤਾਂ ਚੰਗਾ ਸੀ।
10. ਸੁੱਣਿਆ ਤੂੰ ਕੱਚੇ ਘਰਾਂ ਵਿੱਚ ਰਹਿੰਦਾ ਸੀ, ਤੂੰ ਲੱਕੜੀ ਦਾ ਘਰ ਛੱਤ ਲੈਂਦਾ ਤਾਂ ਚੰਗਾ ਸੀ, ਤੂੰ ਕਬੂਤਰਾਂ ਦੇ ਪੰਜਿਆਂ ਵਿੱਚ ਪ੍ਰੇਮ ਪੱਤਰ ਬੰਨਕੇ ਆਪਣੀ ਮਸ਼ੂਕਾ ਨੂੰ ਭੇਜਦਾ ਹੁੰਦਾ ਸੀ, ਕਮਲਿਆ ਤੂੰ ਰਿਸਕ ਨਾ ਲੈਂਦਾ, ਆਉਂਦੀ ਜਾਂਦੀ ਦੇ ਹੱਥ ਫੜਾ ਦਿੰਦਾ ਤਾਂ ਬਹੁਤ ਚੰਗਾ ਸੀ।
11. ਤੈਨੂੰ ਵੇਸੇ ਕੋਈ ਅੱਮਲ ਨਹੀਂ ਸੀ, ਪਰ ਤੂੰ ਭੰਗ ਪੀਂਦਾ ਸੀ, ਤੂੰ ਪਕੌੜਿਆਂ ਵਿੱਚ ਪਾਕੇ ਖਾਂਦਾ ਤਾਂ ਚੰਗਾ ਸੀ।
12. ਤੂੰ ਦਰਖਤਾਂ ਤੇ ਚੱੜਕੇ ਝੂਟੇ ਲੈਂਦਾ ਸੀ, ਕਮਲਿਆ ਝੋਟਿਆਂ ਤੇ ਚੱੜਕੇ ਝੂਟੇ ਲੈਂਦਾ ਤਾਂ ਚੰਗਾ ਸੀ।
13. ਡੰਗਰ ਚਾਰਨ ਤੇ ਤੈਨੂੰ ਪੈਸੇ ਮਿਲਦੇ ਸੀ, ਤੂੰ ਪੈਸੇ ਜੋੜਕੇ ਪਿੰਡ ਵਿੱਚ ਦੁਕਾਨ ਪਾ ਲੈਂਦਾ ਤਾਂ ਚੰਗਾ ਸੀ।
14. ਤੂੰ ਡੰਗਰਾ ਦੇ ਮਾਰਕੇ ਸੋਟੀਆਂ ਤੋੜ ਦਿੰਦਾ ਸੀ, ਕਮਲਿਆ ਵਾਂਗ ਵੱਡਾ ਡੰਡਾ ਰੱਖ ਲੈਂਦਾ ਤਾਂ ਚੰਗਾ ਸੀ।
15. ਆਪਣੀ ਮਸ਼ੂਕ ਨੂੰ ਹਾਸਿਲ ਕਰਨ ਲਈ ਮੁਕਾਬਲਾ ਕਰਦਾ, ਡੱਰਦਾ ਨਾ ਜਾ ਕੇ ਕੱਢਕੇ ਲੈ ਜਾਂਦਾ ਤਾਂ ਚੰਗਾ ਸੀ।
16. ਤੂੰ ਰਿਸ਼ਤੇਦਾਰਾਂ ਨੂੰ ਮਿਲੱਣ ਪੈਦਲ ਜਾਂਦਾ ਸੀ, ਓਏ ਤੂੰ ਆਪਣਾ ਚੰਗਾ ਨਾਂ ਰੱਖਦਾ ਤਾਂ ਚੰਗਾ ਸੀ।
17. ਲੋਕੀ ਤੈਨੂੰ ਕਮਲਾ ਮੱਸਤ ਸੌਲਾ, ਮਜਨੂੰ ਆਖਦੇ ਸੀ ਓ ਏ ਤੂੰ ਆਪਣਾ ਚੰਗਾ ਨਾਂ ਰੱਖਦਾ ਤਾਂ ਚੰਗਾ ਸੀ।
18. ਤੂੰ ਅੱਲਗੋਜੇ ਬਜਾ ਕੇ ਕਲੀਆਂ ਗਾਊਂਦਾ ਸੀ, ਕਮਲਿਆ ਹੀਰ ਰਾਂਝਾ ਗਾਊਂਦਾ ਤਾਂ ਚੰਗਾ ਸੀ।
19. ਹੁਣ ਮੁੱਕਦੀ ਗੱਲ ਇਹ ਹੈ, ਤੂੰ ਜਹਾਨ ਵਿੱਚ ਆਕੇ ਕੁੱਝ ਨਹੀਂ ਖੱਟਿਆ ਤੂੰ ਨਿਖੱਟੂ ਹੀ ਚੰਗਾ ਸੀ।
20. ਤੂੰ ਮੰਨ ਮਰਜੀਆਂ ਕੀਤੀਆਂ ਓਏ ਤੂੰ ‘ ਸਹਿਗਲ ਤੋਂ ਸਲਾਹ ਲੈ ਲੈਂਦਾ ਤਾਂ ਚੰਗਾ ਸੀ
ਸਹਿਗਲ ਤੋਂ ਚੰਗੀ ਸਲਾਹ ਲੈ ਲੈਂਦਾ ਤਾਂ ਚੰਗਾ ਸੀ॥