ਨਵੀਂ ਦਿੱਲੀ (ਸਮਾਜਵੀਕਲੀ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੁਲਕ ਵਿੱਚ ਕਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਲੈ ਕੇ ਅੱਜ ਸਰਕਾਰ ’ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਕੋ ਚੀਜ਼ ਵਾਰ ਵਾਰ ਕਰ ਕੇ ਵੱਖਰੇ ਨਤੀਜਿਆਂ ਦੀ ਉਮੀਦ ਕਰਨਾ ‘ਪਾਗਲਪਣ’ ਹੈ।
ਕਾਂਗਰਸੀ ਆਗੂ ਨੇ ਤਾਲਾਬੰਦੀ ਦੇ ਚਾਰ ਗੇੜਾਂ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧੇ ਨਾਲ ਸਬੰਧਤ ਇਕ ਗ੍ਰਾਫ਼ ਵੀ ਸ਼ੇਅਰ ਕੀਤਾ। ਸਿਹਤ ਮੰਤਰਾਲੇ ਅਨੁਸਾਰ ਮੁਲਕ ਵਿੱਚ ਕੋਰਨਾ ਪੀੜਤਾਂ ਦੇ ਇਕ ਦਿਨ ਵਿੱਚ ਸਭ ਤੋਂ ਵਧ 11, 458 ਮਾਮਲੇ ਸਾਹਮਣੇ ਆਉਣ ਬਾਅਦ ਮੁਲਕ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 3 ਲੱਖ ਦੇ ਪਾਰ ਪੁੱਜ ਗਈ ਹੈ ਅਤੇ 386 ਲੋਕਾਂ ਦੀ ਮੌਤ ਨਾਲ ਮਿ੍ਤਕਾਂ ਦੀ ਗਿਣਤੀ ਵਧ ਕੇ 8,864 ਹੋ ਗਈ ਹੈ। ਕਰੋਨਾ ਕੇਸਾਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ ਵਿਸ਼ਵ ਦਾ ਚੌਥਾ ਸਭ ਤੋਂ ਵਧ ਪ੍ਰਭਾਵਿਤ ਮੁਲਕ ਬਣ ਗਿਆ ਹੈ।