ਕਾਂਗਰਸ ਝੂਠ ਦਾ ਸਹਾਰਾ ਲੈ ਕੇ ਸੱਤਾ ‘ਤੇ ਕਾਬਜ ਹੋਈ ਹੈ-ਹਰਸਿਮਰਤ ਕੌਰ
ਮੁੱਲਾਂਪੁਰ ਦਾਖਾ/ਚੌਂਕੀਮਾਨ, (ਹਰਜਿੰਦਰ ਛਾਬੜਾ)—ਉੱਪ ਚੋਣ ਹਲਕਾ ਦਾਖਾ ਲਈ ਅਕਾਲੀ-ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਹਲਕੇ ਦੇ ਪਿੰਡਾਂ ਵਿਚ ਕੀਤੇ ਦੋ ਰੋਜ਼ਾ ਚੋਣ ਪ੍ਰਚਾਰ ਦੌਰਾਨ ਹਲਕੇ ਵਿਚ ਇਆਲੀ ਪੱਖੀ ਲਹਿਰ ਚੱਲ ਪਈ ਹੈ, ਸਗੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਭਾਸਣਾਂ ਤੋਂ ਹਲਕੇ ਦੀਆਂ ਬੀਬੀਆਂ ਕਾਫੀ ਪ੍ਰਭਾਵਿਤ ਹੋਈਆਂ ਅਤੇ ਉਨਾਂ ਇਆਲੀ ਨੂੰ ਜਿਤਾਉਣ ਦਾ ਨਿਰਣਾਇਕ ਫੈਸਲਾ ਕਰ ਲਿਆ। ਇਸ ਸਬੰਧ ਵਿਚ ਪਿੰਡ ਢੱਟ ਵਿਖੇ ਕਰਵਾਏ ਚੋਣ ਜਲਸੇ ਨੂੰ ਸੰਬੋਧਨ ਕਰਦਿਆ ਬੀਬਾ ਬਾਦਲ ਨੇ ਆਖਿਆ ਕਿ ਮਨਪ੍ਰੀਤ ਸਿੰਘ ਇਆਲੀ ਨੇ ਹਲਕਾ ਦਾਖਾ ‘ਚ ਬਿਨਾਂ ਕਿਸੇ ਭੇਦ-ਭਾਵ ਦੇ ਰਿਕਾਰਡ ਤੋੜ ਵਿਕਾਸ ਕਰਵਾਇਆ। ਜਿਸ ਨੂੰ ਦੇਖ ਦੇ ਕਾਂਗਰਸੀ ਪ੍ਰਧਾਨ ਮੰਤਰੀ ਨੇ ਉਨਾਂ ਨੂੰ ਸਨਮਾਨਿਤ ਕੀਤਾ, ਜਦਕਿ ਦੂਜੇ ਪਾਸੇ ਕਾਂਗਰਸ ਸਰਕਾਰ ਪਿਛਲੇ ਢਾਈ ਸਾਲਾਂ ਤੋਂ ਹੱਥ ‘ਤੇ ਹੱਥ ਧਰੀ ਬੈਠੀ ਹੈ ਅਤੇ ਪੰਜਾਬ ਦੇ ਲੋਕਾਂ ਦੀ ਸਾਰ ਨਹੀਂ ਲੈ ਰਹੀ, ਸਗੋਂ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਲੋਕਾਂ ਨੂੰ ਲਾਰਿਆਂ ‘ਚ ਰੱਖਿਆ ਹੋਇਆ ਹੈ। ਜਿਸ ਤੋਂ ਖਫ਼ਾ ਹਲਕੇ ਦੇ ਲੋਕ ਇਸ ਜਿਮਨੀ ਚੋਣ ਵਿਚ ਕਾਂਗਰਸ ਨੂੰ ਸਬਕ ਸਿਖਾਉਣਗੇ।
ਇਸ ਮੌਕੇ ਮਨਪ੍ਰੀਤ ਸਿੰਘ ਇਆਲੀ ਨੇ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਭੇਜਿਆ ਬਾਹਰੀ ਉਮੀਦਵਾਰ ਵੀ ਫੂਲਕਾ ਵਾਂਗ ਵੋਟਾਂ ਤੋਂ ਬਾਅਦ ਉਡਾਰੀ ਮਾਰ ਜਾਵੇਗਾ ਅਤੇ ਲੋਕਾਂ ਨੂੰ ਕੰਮ ਕਰਵਾਉਣ ਲਈ ਫਿਰ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ, ਬਲਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੇ ਸਹਾਲਕਾਰ ਦੀ ਕਾਰਜਗੁਜਾਰੀ ਦਾ ਅੰਦਾਜਾ ਇਸ ਗੱਲ ਤੋਂ ਲਗਾ ਸਕਦੇ ਹਨ ਕਿ ਅੱਜ ਹਲਕਾ ਦਾਖਾ ਧਰਨਿਆਂ ਦਾ ਸ਼ਹਿਰ ਬਣ ਗਿਆ। ਇਸ ਲਈ ਬਾਅਦ ਵਿਚ ਤੁਹਾਨੂੰ ਵੀ ਫੂਲਕੇ ਵਾਂਗ ਪਛਤਾਉਣਾ ਨਾ ਪੈ ਜਾਵੇ। ਇਸ ਲਈ ਉਨਾਂ ਨੂੰ ਜਿਤਾ ਕੇ ਹਲਕੇ ਦੇ ਵਿਕਾਸ ਦੀ ਮੁੜ ਸ਼ੁਰੂਆਤ ਕਰਨ। ਇਸ ਮੌਕੇ ਜਗਜੀਤ ਸਿੰਘ ਤਲਵੰਡੀ ਮੈਂਬਰ ਅੰਤ੍ਰਿਗ ਕਮੇਟੀ, ਡਾ. ਅਮਰਜੀਤ ਸਿੰਘ ਮੁੱਲਾਂਪੁਰ, ਰਾਮ ਆਸਰਾ ਸਿੰਘ ਚੱਕ, ਮਨਵਿੰਦਰਪਾਲ ਕੌਰ ਜ਼ਿਲਾ ਪ੍ਰਧਾਨ, ਪ੍ਰਭਜੋਤ ਸਿੰਘ ਧਾਲੀਵਾਲ, ਗੁਰਮੇਲ ਸਿੰਘ ਆਂਡਲੂ, ਲਖਵੀਰ ਸਿੰਘ ਨੰਬਰਦਾਰ, ਅਵਤਾਰ ਸਿੰਘ ਬੱਲ, ਮੁਖਦੀਪ ਸਿੰਘ ਸਾਬਕਾ ਪੰਚ, ਬਸੰਤ ਸਿੰਘ ਰੰਧਾਵਾ, ਬੂਟਾ ਸਿੰਘ ਸਾਬਕਾ ਸਰਪੰਚ, ਡਾ ਅਮਰੀਕ ਸਿੰਘ, ਹਰਪਾਲ ਸਿੰਘ, ਪ੍ਰਮਿੰਦਰ ਸਿੰਘ ਸਾਬਕਾ ਸਰਪੰਚ, ਭਾਗ ਸਿੰਘ, ਮਲਕੀਤ ਸਿੰਘ(ਦੋਵੇਂ ਪੰਚ), ਕੁਲਦੀਪ ਸਿੰਘ ਨੰਬਰਦਾਰ, ਸੋਹਣ ਸਿੰਘ ਨੰਬਰਦਾਰ, ਜੀਵਨ ਸਿੰਘ ਨੰਬਰਦਾਰ, ਸੁਦਾਗਰ ਸਿੰਘ ਰੰਧਾਵਾ, ਸੁਖਦੇਵ ਸਿੰਘ ਕੋਕਰੀ ਵਾਲਾ, ਹਰਮਿੰਦਰ ਸਿੰਘ ਰੰਧਾਵਾ, ਮਨਜਿੰਦਰ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਪੰਡੋਰੀ, ਅਮਰਜੀਤ ਸਿੰਘ ਪੰਚ, ਪਲਵਿੰਦਰ ਸਿੰਘ ਪੰਡੋਰੀ, ਸਤਪਾਲ ਸਿੰਘ ਸਾਬਕਾ ਸਰਪੰਚ ਪੰਡੋਰੀ ਸਮੇਤ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।