ਸ਼ਾਮਚੁਰਾਸੀ, (ਚੁੰਬਰ) – ਪਿੰਡ ਆਹਰਾਂ ਹਾਜ਼ੀ ਖ਼ਾਨਪੁਰ ਵਿਖੇ ਟਕਸਾਲੀ ਅਕਾਲੀ ਆਗੂ ਜਸਜੀਤ ਸਿੰਘ ਥਿਆੜਾ ਦੀ ਯਾਦ ਵਿਚ ਇੱਕ ਮਿਆਰੀ ਲਾਇਬ੍ਰੇਰੀ ਸਥਾਪਿਤ ਕਰਨ ਦਾ ਸਾਰਥਿਕ ਉਪਰਾਲਾ ਕੀਤਾ ਗਿਆ। । ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਆਹਰਾਂ ਦੀ ਇਮਾਰਤ ਵਿਚ ਖੋਲ੍ਹੀ ਗਈ ਇਸ ਲਾਏਬ੍ਰੇਰੀ ਦਾ ਉਦਘਾਟਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕ ਐਡਵੋਕੇਟ ਜਨਰਲ ਪਰਮਜੀਤ ਸਿੰਘ ਥਿਆੜਾ ਨੇ ਕੀਤਾ । ਘਰ ਵਿਚ ਪੜ੍ਹਨ ਉਪਰੰਤ ਵਾਪਸੀ ਦੀ ਸਹੂਲਤ ਤਹਿਤ ਪਹਿਲੀ ਪੁਸਤਕ ਪਿੰਡ ਦੇ ਸਭ ਤੋਂ ਸੀਨੀਅਰ ਸਿਟੀਜ਼ਨ ਪ੍ਰਕਾਸ਼ ਸਿੰਘ ਧਾਮੀ ਨੂੰ ਜਾਰੀ ਕੀਤੀ ਗਈ।
ਇਸ ਸੰਬੰਧੀ ਕਰਵਾਏ ਗਏ ਸਮਾਗਮ ਵਿਚ ਬੋਲਦਿਆਂ ਐਡਵੋਕੇਟ ਥਿਆੜਾ ਕਿਹਾ ਕਿ ਇਹ ਲਾਇਬ੍ਰੇਰੀ ਜਿੱਥੇ ਕਿਤਾਬਾਂ ਪੜ੍ਹਨ ਦੇ ਰੁਝਾਨ ਵਿੱਚ ਵਾਧਾ ਕਰੇਗੀ ਉੱਥੇ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਵੀ ਸਹਾਈ ਹੋਵੇਗੀ । ਇਨ੍ਹਾਂ ਤੋਂ ਇਲਾਵਾ ਬਲਵੰਤ ਸਿੰਘ ਬਰਿਆਲ, ਨੰਬਰਦਾਰ ਬਲਵੀਰ ਸਿੰਘ ਆਹਰਾਂ, ਰਵਿੰਦਰ ਸਿੰਘ ਸੂਚ ਨੇ ਵੀ ਲੋਕਾਂ ਨੁੰ ਕਿਤਾਬਾਂ ਅਤੇ ਅਖਬਾਰਾਂ ਪੜ੍ਹਨ ਲਈ ਪ੍ਰੇਰਿਆ। । ਇਸ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। । ਇਸ ਸਮਾਗਮ ਵਿਚ ਨੰਬਰਦਾਰ ਗੁਰਵਿੰਦਰ ਸਿੰਘ, ਨੰਬਰਦਾਰ ਬਲਵੀਰ ਸਿੰਘ ਧਾਮੀ, ਗੁਰਪ੍ਰੀਤ ਸਿੰਘ ਢਿੱਲੋਂ, ਰਵਿੰਦਰਪਾਲ ਸਿੰਘ ਸੂਚ, ਪ੍ਰਕਾਸ਼ ਸਿੰਘ ਢਿੱਲੋਂ, ਇੰਸਪੈਕਟਰ ਮੋਹਨ ਲਾਲ, ਰਵਿੰਦਰ ਸਿੰਘ, ਰਾਮ ਚੰਦ, ਸਤਪਾਲ ਸਿੰਘ, ਕੇਸਰ ਸਿੰਘ, ਬੀਬੀ ਸਿਮਰਨਜੀਤ ਕੌਰ, ਬੀਬੀ ਰੁਪਿੰਦਰ ਕੌਰ, ਪਰਮਜੀਤ ਕੌਰ, ਨਰਿੰਦਰ ਕੌਰ ਵੀ ਸ਼ਾਮਿਲ ਹੋਏ।