ਆਸਾਰਾਮ ਦੇ ਪੁੱਤਰ ਨਾਰਾਇਣ ਸਾਈਂ ਨੂੰ ਬਲਾਤਕਾਰ ਮਾਮਲੇ ’ਚ ਉਮਰ ਕੈਦ

ਇੱਥੋਂ ਦੀ ਅਦਾਲਤ ਨੇ ਜੇਲ੍ਹ ਵਿਚ ਬੰਦ ਆਸਾਰਾਮ ਬਾਪੂ ਦੇ ਪੁੱਤਰ ਨਾਰਾਇਣ ਸਾਈਂ ਨੂੰ ਬਲਾਤਕਾਰ ਦੇ ਇਕ ਕੇਸ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਾਈਂ ’ਤੇ ਇਕ ਮਹਿਲਾ ਸ਼ਰਧਾਲੂ ਨੇ 2013 ਵਿਚ ਜਬਰ-ਜਨਾਹ ਦਾ ਦੋਸ਼ ਲਾਇਆ ਸੀ। ਸਾਈਂ ਨੂੰ ਪੀੜਤਾ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ ਹੈ। ਨਾਰਾਇਣ ਸਾਈਂ ਦੇ ਤਿੰਨ ਸਹਿਯੋਗੀਆਂ ਜਿਨ੍ਹਾਂ ’ਚ ਦੋ ਔਰਤਾਂ ਵੀ ਸ਼ਾਮਲ ਹਨ ਨੂੰ ਹੋਰ ਵੱਖ-ਵੱਖ ਦੋਸ਼ਾਂ ਹੇਠ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਾਰਾਇਣ ਦੇ ਡਰਾਈਵਰ ਰਾਜਕੁਮਾਰ ਉਰਫ਼ ਰਮੇਸ਼ ਮਲਹੋਤਰਾ ਨੂੰ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।

Previous articleਮਾਣਹਾਨੀ: ਰਾਹੁਲ ਨੂੰ ਇਕ ਹੋਰ ਹਲਫ਼ਨਾਮਾ ਦਾਖ਼ਲ ਕਰਨ ਦਾ ਮੌਕਾ
Next articleਕਣਕ ਦੀ ਢੁਆਈ ਮੱਠੀ, ਮੰਡੀਆਂ ’ਚ ਲੱਗੇ ਅੰਬਾਰ