Sports ਆਸਟ੍ਰੇਲੀਆ ਨੇ ਜਿੱਤਿਆ ਚੌਥਾ ਟੈਸਟ

ਆਸਟ੍ਰੇਲੀਆ ਨੇ ਜਿੱਤਿਆ ਚੌਥਾ ਟੈਸਟ

ਨਵੀਂ ਦਿੱਲੀ : ਆਸਟ੍ਰੇਲੀਆ ਨੇ ਮਾਨਚੈਸਟਰ ਦੇ ਓਲਡ ਟਰੈਫਰਡ ਮੈਦਾਨ ‘ਤੇ ਖੇਡੇ ਗਏ ਐਸ਼ੇਜ਼ ਸੀਰੀਜ਼ ਦੇ ਚੌਥੇ ਟੈਸਟ ਮੈਚ ਦੇ ਪੰਜਵੇਂ ਤੇ ਆਖ਼ਰੀ ਦਿਨ ਐਤਵਾਰ ਨੂੰ ਇੰਗਲੈਂਡ ਨੂੰ 185 ਦੌੜਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ 383 ਦੌੜਾਂ ਦੀ ਚੁਣੌਤੀ ਰੱਖੀ ਸੀ ਪਰ ਮੇਜ਼ਬਾਨ ਇੰਗਲੈਂਡ ਦੀ ਟੀਮ 197 ਦੌੜਾਂ ‘ਤੇ ਸਿਮਟ ਗਈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਸਟੀਵ ਸਮਿਥ ਦੇ ਪਹਿਲੀ ਪਾਰੀ ਵਿਚ ਬਣਾਏ ਗਏ ਦੋਹਰੇ ਸੈਂਕੜੇ (211) ਦੇ ਦਮ ‘ਤੇ ਆਪਣੀ ਪਾਰੀ ਅੱਠ ਵਿਕਟਾਂ ਦੇ ਨੁਕਸਾਨ ‘ਤੇ 497 ਦੌੜਾਂ ‘ਤੇ ਐਲਾਨ ਦਿੱਤੀ ਸੀ। ਇਸ ਤੋਂ ਬਾਅਦ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕਰ ਕੇ ਇੰਗਲੈਂਡ ਨੂੰ 301 ਦੌੜਾਂ ‘ਤੇ ਸਮੇਟ ਦਿੱਤਾ ਸੀ ਤੇ ਪਹਿਲੀ ਪਾਰੀ ਵਿਚ 196 ਦੌੜਾਂ ਦੀ ਬੜ੍ਹਤ ਹਾਸਿਲ ਕਰ ਲਈ ਸੀ। ਆਸਟ੍ਰੇਲੀਆ ਨੇ ਫਿਰ ਦੂਜੀ ਪਾਰੀ ਵਿਚ ਛੇ ਵਿਕਟਾਂ ‘ਤੇ 186 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ ਤੇ ਇੰਗਲੈਂਡ ਦੇ ਸਾਹਮਣੇ ਜਿੱਤ ਲਈ 383 ਦੌੜਾਂ ਦਾ ਟੀਚਾ ਰੱਖਿਆ ਸੀ। ਇਹ ਮੈਚ ਜਿੱਤ ਕੇ ਆਸਟ੍ਰੇਲੀਆ ਨੇ ਸੀਰੀਜ਼ ‘ਚ 2-1 ਦੀ ਬੜ੍ਹਤ ਬਣਾ ਲਈ ਹੈ।
Previous articleਪਾਕਿ ‘ਚ ਹੁਣ ਈਸਾਈ ਕੁੜੀ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ
Next articleJethmalani : An advocate thoroughly dedicated to his professional values