ਆਸਟਰੇਲੀਆ ਨੇ ਭਾਰਤੀ ਉਡਾਣਾਂ ਤੋਂ ਪਾਬੰਦੀ ਹਟਾਈ

  • ਪਹਿਲੀ ਉਡਾਣ ਅੱਜ ਨਾਗਰਿਕਾਂ ਅਤੇ ਪੱਕੇ ਨਿਵਾਸੀਆਂ ਨੂੰ ਲੈ ਕੇ ਆਸਟਰੇਲੀਆ ਪਰਤੇਗੀ
  • ਉਡਾਣ ਿਵੱਚ ਭਾਰਤ ਲਈ ਆਕਸੀਜਨ ਉਪਕਰਨ ਭੇਜੇ

ਮੈਲਬਰਨ (ਸਮਾਜ ਵੀਕਲੀ): ਭਾਰਤ ਵਿਚ ਫਸੇ ਆਸਟਰੇਲਿਆਈ ਨਾਗਰਿਕਾਂ ਲਈ ਆਸਟਰੇਲੀਆ ਨੇ ਉਡਾਣਾਂ ਅੱਜ ਤੋਂ ਸ਼ੁਰੂ ਕਰ ਦਿੱਤੀਆਂ ਹਨ। ਸਿਡਨੀ ਤੋਂ ਇਕ ਉਡਾਣ ਅੱਜ ਨਵੀਂ ਦਿੱਲੀ ਲਈ ਉਡੀ ਤੇ ਸ਼ਨਿਚਰਵਾਰ ਡਾਰਵਿਨ ਪਰਤੇਗੀ। ਉਡਾਣ ਵਿਚ ਭਾਰਤ ਲਈ ਆਸਟਰੇਲੀਆ ਨੇ ਆਕਸੀਜਨ ਉਪਕਰਨ ਵੀ ਭੇਜੇ ਹਨ।

ਆਸਟਰੇਲੀਆ ਭਾਰਤ ਤੋਂ ਪਰਤਣ ਵਾਲਿਆਂ ਨੂੰ ਪਹਿਲਾਂ ਇਕਾਂਤਵਾਸ ਕਰੇਗਾ ਤੇ ਇਹ ਦੇਖਿਆ ਜਾਵੇਗਾ ਕਿ ਕਿਤੇ ਉਨ੍ਹਾਂ ਵਿਚ ਕਰੋਨਾ ਦੇ ਭਾਰਤੀ ਸਰੂਪ ਦੀ ਮੌਜੂਦਗੀ ਤਾਂ ਨਹੀਂ। ਯਾਤਰਾ ਤੋਂ ਪਹਿਲਾਂ ਸਾਰੇ ਮੁਸਾਫਰਾਂ ਦਾ ਪੀਸੀਆਰ ਤੇ ਰੈਪਿਡ ਐਂਟੀਜਨ ਟੈਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਆਸਟਰੇਲੀਆ ਵਿਚ ਉਨ੍ਹਾਂ ਨੂੰ ਉੱਤਰੀ ਖੇਤਰ ਦੇ ਹਾਵਰਡ ਸਪਰਿੰਗਜ਼ ਵਿਚ ਇਕਾਂਤਵਾਸ ਵਿਚ ਰੱਖਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਸਟਰੇਲੀਆ ਸਰਕਾਰ ਨੇ ਭਾਰਤ ਤੋਂ ਪਰਤਣ ਵਾਲੇ ਨਾਗਰਿਕਾਂ ਦੇ ਯਾਤਰਾ ਕਰਨ ਉਤੇ ਪਾਬੰਦੀ ਲਾ ਦਿੱਤੀ ਸੀ। ਕੈਦ ਤੇ ਜੁਰਮਾਨੇ ਦੀ ਚਿਤਾਵਨੀ ਵੀ ਦਿੱਤੀ ਗਈ ਸੀ। ਪਰ ਮਗਰੋਂ ਪਾਬੰਦੀ ਹਟਾ ਲਈ ਗਈ ਸੀ। ਆਸਟਰੇਲਿਆਈ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਉਡਾਣਾਂ ਆਸਟਰੇਲਿਆਈ ਨਾਗਰਿਕਾਂ, ਪੱਕੇ ਨਿਵਾਸੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਹਿਲ ਦੇਣਗੀਆਂ ਜਿਨ੍ਹਾਂ ਪਰਤਣ ਸਬੰਧੀ ਹਾਈ ਕਮਿਸ਼ਨ ਤੇ ਕੌਂਸਲਰ ਦਫ਼ਤਰਾਂ ਵਿਚ ਰਜਿਸਟਰੇਸ਼ਨ ਕਰਵਾਈ ਹੈ। ਪਹਿਲਾਂ ਵੱਧ ਜੋਖ਼ਮ ਦੇ ਘੇਰੇ ’ਚ ਆਉਂਦੇ ਨਾਗਰਿਕ ਕੱਢੇ ਜਾਣਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਇਰਸ ਨੂੰ ਵੀ ਜਿਊਣ ਦਾ ਹੱਕ: ਰਾਵਤ
Next articleਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਵਿਚਲੀ ਮਿਆਦ ਵਧਾਉਣਾ ‘ਵਾਜਬ ਪਹੁੰਚ’: ਫੌਚੀ