ਮੈਲਬੌਰਨ / ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਮੈਲਬੌਰਨ, ਆਸਟਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਨਾਲ ਸਭਿਆਚਾਰਿਕ ਅਤੇ ਧਾਰਮਿਕ ਸਰਗਰਮੀਆਂ ਦੇ ਨਾਲ-ਨਾਲ ਸਾਹਿਤਕ ਅਤੇ ਕਲਾਤਮਕ ਗਤੀਵਿਧੀਆਂ ਵੀ ਮਿਆਰੀ ਰੂਪ ਵਿਚ ਆਯੋਜਿਤ ਹੋ ਰਹੀਆਂ ਹਨ। ਮੈਲਬੌਰਨ ਵਿਚ ਪੰਜਾਬੀ ਭਾਈਚਾਰੇ ਦੀ ਗਿਣਤੀ ਆਸਟਰੇਲੀਆ ਵਿਚ ਸਭ ਤੋਂ ਜ਼ਿਆਦਾ ਹੈ।
ਇੱਥੇ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਲਈ ਮੁਹੱਬਤ ਕਰਨ ਵਾਲੇ ਉੱਦਮੀਆਂ ਨੇ ਇਕੱਠੇ ਹੋ ਕੇ ਇਕ ਨਵੀਂ ਸੰਸਥਾ ਦਾ ਗਠਨ ਕੀਤਾ ਹੈ। ਇਹ ਸੰਸਥਾ ‘ਸਾਹਿਤਕ ਸੱਥ ਮੈਲਬੌਰਨ’ ਦੇ ਨਾਮ ਤਹਿਤ ਸਾਹਿਤਕ ਸਰਗਰਮੀਆਂ ਦੀ ਲੜੀ ਸ਼ੁਰੂ ਕਰੇਗੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵ ਗਠਿਤ ਸੰਸਥਾ ਦੇ ਸਪੋਕਸਮੈਨ ਬਿੱਕਰ ਬਾਈ ਨੇ ਦੱਸਿਆ ਕਿ ਇਹ ਇਕ ਪਰਿਵਾਰਕ ਸੰਸਥਾ ਹੋਵੇਗੀ।
ਸੰਸਥਾ ਦਾ ਵਿਸਤਾਰ ਕਰਦਿਆਂ ਇਸ ਵਿੱਚ ਪ੍ਰੋੜ ਉਮਰ ਦੇ ਸਾਹਿਤ ਸਨੇਹੀ ਅਤੇ ਯੁਵਾ ਕਲਮਕਾਰਾਂ ਦਾ ਸੁਮੇਲ ਸਿਰਜਿਆ ਜਾਏਗਾ। ਇਸਤਰੀ ਲੇਖਿਕਾਵਾਂ ਅਤੇ ਹੋਰ ਕਲਾਤਮਕ ਰੁਚੀਆਂ ਵਾਲੇ ਸੱਜਨਾਂ ਨੂੰ ਸ਼ਮੂਲੀਅਤ ਕਰਨ ਲਈ ਖੁੱਲ੍ਹਾ ਸੱਦਾ ਰਹੇਗਾ। ਇਸ ਸੰਸਥਾ ਤਹਿਤ ਸਾਹਿਤਕ ਸਰਗਰਮੀਆਂ ਦੇ ਨਾਲ ਨਾਲ ਗੁਰਮੁਖੀ ਲਿਪੀ ਦੇ ਪਾਸਾਰ, ਮਾਂ ਬੋਲੀ ਦੇ ਵਿਕਾਸ ਅਤੇ ਸੰਜੀਦਾ ਸੰਗੀਤ ਲਈ ਵੀ ਉਪਰਾਲੇ ਕੀਤੇ ਜਾਣਗੇ।
ਇਸ ਦੀ ਪਹਿਲੀ ਮੀਟਿੰਗ ਵਿਕਟੋਰੀਆ ਦੇ ਕਰੋਨਾ ਸੰਕਟ ਕਾਰਨ ਅਜੇ ਉਲੀਕੀ ਨਹੀਂ ਗਈ, ਪਰ ਫ਼ੋਨ ਤੇ ਸੰਪਰਕ ਕਰਕੇ ਭਵਿੱਖ ਦੀ ਬਾਡੀ ਲਈ ਬਹੁਤ ਸਾਰੇ ਸੁਹਿਰਦ ਮੈਂਬਰਾਂ ਦੀ ਰਾਇ ਲਈ ਗਈ ਹੈ ਅਤੇ ਉਹਨਾਂ ਤੋਂ ਸਹਿਯੋਗ ਅਤੇ ਸਮਰਥਨ ਲਈ ਵਚਨਬੱਧਤਾ ਲਈ ਗਈ ਹੈ। ਇਸ ਸੰਸਥਾ ਲਈ ਮੁੱਢਲੇ ਮੈਂਬਰਾਂ ਦਾ ਵੇਰਵਾ ਇਸ ਪ੍ਰਕਾਰ ਹੈ ਜੋ ਕਿ ਐਗਜੈਕਟਿਵ ਕਮੇਟੀ ਵਿਚ ਸ਼ਾਮਿਲ ਹੋਣਗੇ।
ਕਮੇਟੀ ਵਿੱਚ ਹਾਲ ਦੀ ਘੜੀ ਜਸਵੰਤ ਸਿੰਘ ਸੂਬੇਦਾਰ, ਸੁਖਵਿੰਦਰ ਸਿੰਘ ਭੁੱਲਰ, ਅਜੀਤ ਸਿੰਘ ਕੰਗ, ਜਸਪਿੰਦਰ ਸਿੰਘ ਬਾਲਾ, ਭਵ ਸ਼ੇਖਰ ਸੂਦ, ਪਰਮਿੰਦਰ ਸਿੰਘ ਝੱਜ, ਕਰਮਜੀਤ ਸਿੰਘ ਪੁਆਰ, ਪਾਲ ਸਿੰਘ ਮਾਨ, ਮਨਜਿੰਦਰ ਸਿੰਘ, ਅਵਤਾਰ ਸਿੰਘ ਸੈਣੀ, ਬਾਲ ਕ੍ਰਿਸ਼ਨ ਬਾਲੀ, ਕਰਨਵੀਰ ਸਿੰਘ, ਅਵਤਾਰ ਭੁੱਲਰ, ਚਰਨਪ੍ਰੀਤ ਸਿੰਘ ਸੋਢੀ, ਜਿੰਦਰ ਬਰਾੜ, ਗੁਰਸੇਵ ਸਿੰਘ ਲੋਚਮ, ਅਮ੍ਰਿਤ ਗਰੇਵਾਲ, ਗੁਰਪ੍ਰੀਤ ਸਿੰਘ, ਅਸ਼ੋਕ ਕਾਸਿਦ, ਹਰਮਨ ਗਿੱਲ, ਵਿੱਕੀ ਦਹੇਲੇ, ਰਮਨਦੀਪ ਜੱਸੋਵਾਲ, ਗੁਰਵਿੰਦਰ ਸਿੱਧੂ, ਅਮਰਜੀਤ ਸਿੰਘ ਭੁੱਲਰ,ਮੇਹਰਪਰੀਤ ਸਿੰਘ,ਜਸਪ੍ਰੀਤ ਕੌਰ,ਗਗਨਦੀਪ ਕੌਰ, ਰਣਦੀਪ ਰੀਤੂ, ਰੂਪ ਸੰਧੂ ਅਤੇ ਪੁਸ਼ਪਿੰਦਰ ਕੌਰ ਦਾ ਨਾਮ ਸ਼ਾਮਿਲ ਹਨ।