ਆਸਟਰੇਲੀਆ ਦੇ ਸਰਕਾਰੀ ਸਕੂਲਾਂ ਵਿੱਚ ਕਿਰਪਾਨ ਪਹਿਨਣ ’ਤੇ ਪਾਬੰਦੀ

ਸਿਡਨੀ ,ਸਮਾਜ ਵੀਕਲੀ: ਆਸਟਰੇਲੀਆ ਦੇ ਮੁੱਖ ਸੂਬੇ ਨਿਊ ਸਾਊਥ ਵੇਲਜ਼ ਦੇ ਸਰਕਾਰੀ ਸਕੂਲਾਂ ਵਿੱਚ ਕਿਰਪਾਨ ਪਹਿਨਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੂਬੇ ਦੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਪ੍ਰਬੰਧਕੀ ਕਦਮ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ਼ ਦੀ ਸੁਰੱਖਿਆ ਨੂੰ ਲੈ ਕੇ ਚੁੱਕਿਆ ਗਿਆ ਹੈ। ਸਿੱਖ ਹਲਕਿਆਂ ਨੇ ਇਸ ਨੂੰ ਸਰਕਾਰ ਵੱਲੋਂ ਕਾਹਲੀ ਵਿੱਚ ਲਿਆ ਗਿਆ ਫ਼ੈਸਲਾ ਕਿਹਾ। ਇਸ ਨਾਲ ਸਕੂਲੀ ਸਿੱਖ ਬੱਚਿਆਂ ਦੀ ਧਾਰਮਿਕ ਰਹੁ-ਰੀਤਾਂ ਤੇ ਪਛਾਣ ’ਤੇ ਅਸਰ ਪਵੇਗਾ। ਜਾਣਕਾਰੀ ਮੁਤਾਬਕ ਭਾਰਤੀ ਪੰਜਾਬੀਆਂ ਦੀ ਵੱਧ ਵਸੋਂ ਵਾਲੇ ਪੱਛਮੀ ਸਿਡਨੀ ਦੇ ਇੱਕ ਸਕੂਲ ’ਚ 6 ਮਈ ਨੂੰ ਵਿਦਿਆਰਥੀਆਂ ਦੀ ਲੜਾਈ ਹੋ ਗਈ ਸੀ ਜਿਸ ’ਚ ਇੱਕ 16 ਸਾਲਾ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਦੇ ਢਿੱਡ ਵਿੱਚ ਇੱਕ 14 ਸਾਲਾ ਵਿਦਿਆਰਥੀ ਨੇ ਦੋ ਵਾਰ ਕਿਰਪਾਨ ਮਾਰੀ ਸੀ।

ਜ਼ਖ਼ਮੀ ਵਿਦਿਆਰਥੀ ਕਰੀਬ ਦੋ ਹਫ਼ਤੇ ਹਸਪਤਾਲ ’ਚ ਜ਼ੇਰੇ ਇਲਾਜ ਰਿਹਾ। ਪੁਲੀਸ ਨੇ ਹਮਲਾਵਰ ਵਿਦਿਆਰਥੀ ਉੱਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਉਹ ਜੁਲਾਈ ਵਿੱਚ ਅਦਾਲਤ ਵਿੱਚ ਪੇਸ਼ ਹੋਵੇਗਾ ਤੇ ਇਸ ਸਮੇਂ ਜ਼ਮਾਨਤ ’ਤੇ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਅਦਬੀ ਮਾਮਲਾ: ਬਾਜਵਾ ਨੇ ਕਾਂਗਰਸ ਹਾਈ ਕਮਾਨ ਦਾ ਦਖਲ ਮੰਗਿਆ
Next articleDoes Pilot camp MLA’s resignation indicate another crisis in Rajasthan?