ਆਸਟਰੇਲਿਆਈ ਦਰਸ਼ਕ ਭਾਰਤੀ ਖਿਡਾਰੀਆਂ ਨੂੰ ਕੱਢ ਰਹੇ ਨੇ ਗਾਲਾਂ, ਸੀਏ ਨੇ ਮੁਆਫ਼ੀ ਮੰਗੀ

ਸਿਡਨੀ (ਸਮਾਜ ਵੀਕਲੀ) : ਭਾਰਤ ਅਤੇ ਆਸਟਰੇਲੀਆ ਵਿਚਾਲੇ ਤੀਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਐਤਵਾਰ ਨੂੰ ਖੇਡ ਕੁਝ ਮਿੰਟਾਂ ਲਈ ਰੁਕ ਗਿਆ, ਜਦੋਂ ਮਹਿਮਾਨ ਟੀਮ ਦੇ ਖਿਡਾਰੀਆਂ ਨੇ ਦਰਸ਼ਕਾਂ ਵੱਲੋਂ ਇਥੇ ਸਿਡਨੀ ਕ੍ਰਿਕਟ ਮੈਦਾਨ (ਐੱਸਸੀਜੀ) ਵਿਖੇ ਬਦਸਲੂਕੀ ਦੀ ਸ਼ਿਕਾਇਤ ਕੀਤੀ।

ਮੇਜ਼ਬਾਨ ਬੋਰਡ ਕ੍ਰਿਕਟ ਆਸਟਰੇਲੀਆ (ਸੀਏ) ਨੇ ਮੁਆਫੀ ਮੰਗੀ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖਤ ਕਾਰਵਾਈ ਦਾ ਵਾਅਦਾ ਕੀਤਾ। ਇਸ ਤੋਂ ਪਹਿਲਾਂ ਕੱਲ੍ਹ ਐੱਸਸੀਜੀ ਵਿੱਚ ਸ਼ਰਾਬੀ ਦਰਸ਼ਕ ਨੇ ਕਥਿਤ ਤੌਰ ‘ਤੇ ਭਾਰਤੀ ਖਿਡਾਰੀਆਂ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ’ਤੇ ਨਸਲੀ ਟਿੱਪਣੀਆਂ ਕੀਤੀਆਂ ਸਨ। ਭਾਰਤੀ ਕ੍ਰਿਕਟ ਬੋਰਡ ਨੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੂੰ ਸ਼ਿਕਾਇਤ ਕੀਤੀ ਹੈ।

Previous articleਇੰਡੋਨੇਸ਼ੀਆ ਹਵਾਈ ਹਾਦਸਾ: ਮਨੁੱਖੀ ਅੰਗ ਤੇ ਮਲਬਾ ਮਿਲਿਆ
Next articleਖੇਤੀ ਕਾਨੂੰਨ: ਪੈਰਿਸ ਵਿੱਚ ਭਾਰਤੀ ਸਫ਼ਾਰਤਖਾਨੇ ਸਾਹਮਣੇ ਧਰਨਾ