ਆਰਮੇਨੀਆ ਤੇ ਅਜ਼ਰਬਾਇਜਾਨ ’ਚ ਮੁੜ ਲੱਗੀ ਜੰਗ, 18 ਮੌਤਾਂ

ਯੇਰੇਵਾਨ(ਅਰਮੇਨੀਆ) (ਸਮਾਜ ਵੀਕਲੀ): ਆਰਮੇਨੀਆ ਤੇ ਅਜ਼ਰਬਾਇਜਾਨ ਵਿਚਾਲੇ ਵਿਵਾਦਿਤ ਵੱਖਵਾਦੀ ਖੇਤਰ ਨਾਗੋਰਨੋ-ਕਾਰਾਬਾਖ਼ ਨੂੰ ਲੈ ਕੇ ਮੁੜ ਜੰਗ ਛਿੜ ਗਈ ਹੈ। ਆਰਮੇਨੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 16 ਫੌਜੀਆਂ ਤੇ ਦੋ ਆਮ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਮੰਨਿਆ ਕਿ ਊਨ੍ਹਾਂ ਵਾਲੇ ਪਾਸੇ ਵੀ ਫੌਜੀ ਨੁਕਸਾਨ ਹੋਇਆ ਹੈ, ਹਾਲਾਂਕਿ ਉਨ੍ਹਾਂ ਇਸ ਬਾਰੇ ਬਹੁਤੀ ਤਫ਼ਸੀਲ ਨਹੀਂ ਦਿੱਤੀ। ਆਰਮੇਨੀਆ ਨੇ ਦਾਅਵਾ ਕੀਤਾ ਸੀ ਕਿ ਊਸ ਨੇ ਅਜ਼ਰਬਾਇਜਾਨ ਦੇ ਚਾਰ ਹੈਲੀਕਾਪਟਰਾਂ, 33 ਟੈਂਕਾਂ ਤੇ ਲੜਾਕੂ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਹੈ।

Previous articleMoon condoles death of S.Korean official
Next articleHK unlikely to ease curbs on gatherings