ਮੁੰਬਈ (ਸਮਾਜਵੀਕਲੀ) : ਭਾਰਤੀ ਰਿਜ਼ਰਵ ਬੈਂਕ ਨੇ ਅੱਜ ਕੋਵਿਡ-19 ਸੰਕਟ ਦੇ ਅਸਰ ਨੂੰ ਘੱਟ ਕਰਨ ਲਈ ਪ੍ਰਮੁੱਖ ਉਧਾਰੀ ਦਰ ਨੂੰ 0.40 ਫੀਸਦ ਘੱਟ ਕਰ ਦਿੱਤਾ। ਮੁਦਰਾ ਨੀਤੀ ਸਮਿਤੀ (ਐੱਸਪੀਸੀ) ਦੀ ਅਚਾਨਕ ਹੋਈ ਬੈਠਕ ਵਿੱਚ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਰੈਪੋ ਦਰ ਵਿੱਚ ਕਟੌਤੀ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ। ਇਸ ਕਟੌਤੀ ਨਾਲ ਰੈਪੋ ਦਰ ਘੱਟ ਕੇ 4 ਫੀਸਦ ਹੋ ਗਈ ਹੈ, ਜਦ ਕਿ ਰਿਵਰਸ ਰੈਪੋ ਦਰ 3.35 ਫੀਸਦ ਹੋ ਗਈ। ਆਰਬੀਆਈ ਗਵਰਨਰ ਸ਼ਕਤੀਕਾਤ ਦਾਸ ਦੀ ਅਗਵਾਈ ਵਿੱਚ ਹੋਈ ਐੱਮਪੀਸੀ ਨੇ ਪਿਛਲੀ ਵਾਰ 27 ਮਾਰਚ ਨੂੰ ਰੈਪੋ ਦਰ(ਜਿਸ ’ਤੇ ਰਿਜ਼ਰਵ ਬੈਂਕ ਹੋਰ ਬੈਂਕਾਂ ਨੂੰ ਉਧਾਰ ਦਿੰਦਾ ਹੈ) ਵਿੱਚ 0.75 ਫੀਸਦ ਦੀ ਕਮੀ ਕਰਦਿਆਂ ਇਸ ਨੂੰ4.44 ਫੀਸਦ ਕਰ ਦਿੱਤਾ ਸੀ।
HOME ਆਰਬੀਆਈ ਵੱਲੋਂ ਰੈਪੋ ਦਰ ਵਿੱਚ ਕਮੀ