ਮੁੰਬਈ (ਸਮਾਜਵੀਕਲੀ): ਆਰਥਿਕ ਵਿਕਾਸ ਦਰ ਲੰਮੇ ਸਮੇਂ ਤੱਕ ਸੁਸਤ ਰਹਿਣ ਨਾਲ ਭਾਰਤ ਦੇ ਵਿਦੇਸ਼ੀ ਵਪਾਰ ਉਤੇ ਮਾੜਾ ਅਸਰ ਪੈ ਸਕਦਾ ਹੈ। ਮੌਜੂਦਾ ਸਮੇਂ ਇਹ ਖੇਤਰ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਘੱਟ ਕੀਮਤ ਕਾਰਨ ਠੀਕ ਸਥਿਤੀ ਵਿਚ ਹੈ। ਸਟੇਟ ਬੈਂਕ ਦੀ ਅੱਜ ਜਾਰੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿੱਤੀ ਵਰ੍ਹੇ 2020-21 ਦੌਰਾਨ ਵਿਦੇਸ਼ੀ ਵਪਾਰ ਦੇ ਮੋਰਚੇ ’ਤੇ ਖ਼ਾਸ ਧਿਆਨ ਰੱਖਣਾ ਪਵੇਗਾ। ਜੇ ਵਿਦੇਸ਼ੀ ਵਪਾਰ ਦੇ ਮੋਰਚੇ ’ਤੇ ਗਣਿਤ ਵਿਚ ਗੜਬੜ ਹੋ ਗਈ ਤਾਂ ਖ਼ਾਸ ਤੌਰ ’ਤੇ ਰੁਪਏ ਦੀ ਤਬਾਦਲਾ ਦਰ ਉਤੇ ਵੀ ਫਰਕ ਪੈ ਸਕਦਾ ਹੈ।
Business ਆਰਥਿਕ ਸੁਸਤੀ ਵਿਦੇਸ਼ੀ ਵਪਾਰ ਪੱਖੋਂ ਨੁਕਸਾਨਦੇਹ: ਐੱਸਬੀਆਈ