ਜਰਮਨੀ 12 ਦਸੰਬਰ ( ਭਰੋਲੀ+ਮਾਨ )- ਭਾਰਤ ਵਿੱਚ ਕਿਸਾਨ ਮਜ਼ਦੂਰ ਸ਼ੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਜਿਥੇ ਵੱਖੋ ਵੱਖਰੇ ਵਰਗਾਂ ਤੋਂ ਸਮਰਥਨ ਮਿਲ ਰਿਹਾ ਹੈ ਉਥੇ ਹੀ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਵੀ ਆਪਣੇ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦੇ ਰਹੇ ਹਨ ਤੇ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਕਿ ਕਿਸਾਨੀ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਪੇਸ਼ ਕੀਤਾ ਜਾ ਸਕੇ ਤੇ ਦਸਿਆ ਜਾ ਸਕੇ ਭਾਰਤ ਸਰਕਾਰ ਕਿਸ ਤਰ੍ਹਾਂ ਭਾਰਤੀ ਲੋਕਾਂ ਤੇ ਜ਼ੁਲਮ ਢਾਹ ਰਹੀ ਹੈ ਤੇ ਆਮ ਨਾਗਰਿਕਾਂ ਨੂੰ ਕੁਚਲ ਕੇ ਕਾਰਪੋਰੇਟ ਘਰਾਣਿਆਂ ਨੂੰ ਵਡਾਵਾ ਦੇ ਰਹੀ ਹੈ,ਕਿਸ ਤਰ੍ਹਾਂ ਮੋਦੀ ਸਰਕਾਰ ਭਾਰਤ ਦੇ ਨਾਗਰਿਕਾਂ ਤੇ ਕਾਲੇ ਕਨੂੰਨ ਮੜ੍ਹ ਰਹੀ ਹੈ ਅਤੇ ਦੇਸ਼ ਨੂੰ ਗਰਦਿਸ਼ ਵੱਲ ਧਕੇਲ ਰਹੀ ਹੈ, ਭਾਰਤ ਸਰਕਾਰ ਦੇ ਮਾੜੇ ਰਵੱਈਆਂ ਵਿਰੁਧ ਹਮਬਰਗ ਤੇ ਉਸ ਦੇ ਆਲੇ ਦੁਆਲੇ ਦੇ ਇਲਾਕੇ ਵਿਚ ਵਸਦੇ ਭਾਰਤੀ ਭਾਈਚਾਰੇ ਨੇ ਅੱਜ ਹਮਬਰਗ ਸ਼ਹਿਰ ਦੇ ਮੁੱਖ ਰੇਲਵੇ ਸਟੇਸ਼ਨ ਤੇ ਬਹੁਤ ਹੀ ਪ੍ਰਭਾਵਸ਼ਾਲੀ ਮੁਜਾਹਰਾ ਕੀਤਾ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕੇ ਕਿਸਾਨਾਂ ਵਿਰੁੱਧ ਪਾਸ ਕੀਤੇ ਗਏ ਕਿਸਾਨ ਮਾਰੂ ਬਿਲਾਂ ਨੂੰ ਰੱਦ ਕੀਤਾ ਜਾਵੇ ਇਸ ਧਰਨੇ ਵਿੱਚ ਕਿਸਾਨ ਹਿਤੈਸ਼ੀ ਵੀਰ ਭੈਣਾ ਬਜ਼ੁਰਗ ਅਤੇ ਨੌਜਵਾਨ ਕਿਸਾਨੀ ਦਿਖ ਵਿੱਚ ਤਕਰੀਬਨ 1500 ਸੌ ਦੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ ਧਰਨੇ ਵਿੱਚ ਭਾਰਤ ਸਰਕਾਰ ਦੁਆਰਾ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਲਈ ਕੀਤੀਆਂ ਜਾ ਰਹੀਆਂ ਕੋਝੀਆਂ ਚਾਲਾਂ ਦੀ ਜਮ ਕੇ ਨਿੰਦਾ ਕੀਤੀ ਗਈ ਅਤੇ ਸੰਘਰਸ਼ ਕਰ ਰਹੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਹਰ ਤਰ੍ਹਾਂ ਦੇ ਮਦਦ ਦੇਣ ਲਈ ਵਚਨਬੱਧਤਾ ਵੀ ਕੀਤੀ ਗਈ ਧਰਨੇ ਦੀ ਸ਼ੁਰੂਆਤ ਕੰਵਰ ਗਰੇਵਾਲ ਕਿਸਾਨ ਇਨਕਲਾਬੀ ਗੀਤ ਨਾਲ ਕੀਤੀ ਹੈ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਰੇਸ਼ਮ ਭਰੋਲੀ ਨੇ ਬਾਖੂਬੀ ਨਿਭਾਈ।
ਮੁੱਖ ਬੁਲਾਰਿਆਂ ਵਿੱਚ ਭਾਈ ਦਲਬੀਰ ਸਿੰਘ ਭਾਊ ,ਸ੍ਰੀ ਪਰਮੋਦ ਕੁਮਾਰ ਮਿੰਟੂ , ਸ: ਰਣਜੀਤ ਸਿੰਘ ਬਾਜਵਾ,ਗੁਰਮੇਲ ਸਿੰਘ ਮਾਨ ,ਨਜ਼ਮਾਂ ਨਾਜ ਜੰਡਿਆਲਾ ,ਕੁਲਦੀਪ ਕੋਰ ਮੋਗਾ ,ਸੁਮਨਦੀਪ ਕੋਰ ਪਟਿਆਲ਼ਾ ,ਬੀਬੀ ਬੀਨਾਂ ਸਿੰਘ,ਬਾਬਾ ਮਨਜੀਤ ਸਿੰਘ ,ਸੁਖਜਿੰਦਰ ਸਿੰਘ ਗਰੇਵਾਲ਼ , ਜੋਗਾ ਸਿੰਘ ਕੀਲ,ਜਰਨੈਲ ਸਿੰਘ ਖਾਲਸਾਂ, ਸੁਖਵੰਤ ਸਿੰਘ ਪੱਡਾ ਹਨੋਵਰ ,ਬਲਵਿੰਦਰ ਸਿੰਘ ਲਾਡੀ ਤੇ ਹੋਰ ਬਹੁਤ ਸਾਰੇ ਵੀਰਾ ਭੈਣਾਂ ਬੱਚਿਆ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ, ਜਰਮਨ ਮੀਡੀਏ ਨੇ ਵੀ ਮੁਜਾਹਰੇ ਦੀ ਵਿਸ਼ੇਸ਼ ਕਵਰੇਜ ਕੀਤੀ, ਇਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਗੁਰਭਗਬੰਤ ਸਿੰਘ ਸੰਧਾਵਾਲ਼ੀਆ ,ਜਸਵੀਰ ਸਿੰਘ ਗਰੇਵਾਲ , ਦਰਸ਼ਨ ਸਿੰਘ ਚੌਹਾਨ , ਬਲਵਿੰਦਰ ਸਿੰਘ , ਸੁਖਦੇਵ ਸਿੰਘ ਚਾਹਲ , ਰਾਜ ਸ਼ਰਮਾ ,ਰਾਜੀਵ ਬੇਰੀ ,ਸੰਜੀਵ ਕੁਮਾਰ ਸ਼ਨੀ, ਰਜਿੰਦਰ ਪ੍ਰਸਾਦ ਬੂਟਾ ਮੰਡੀ,ਰਿੰਕੂ ਗਰੇਵਾਲ਼ ਆਪਣੀ ਟੀਮ ਨਾਲ ਹਾਜ਼ਰ ਸੀ ਤੇ ਉਹਨਾ ਸਾਰਿਆ ਬਹੁਤ ਬਹੁਤ ਧੰਨਵਾਦ ਜੋ ਇਸ ਮੁਜ਼ਾਹਰੇ ਵਿੱਚ ਪਹੁੰਚੇ ਹੋਏ ਸੀ ਖ਼ਾਸ ਕਰਕੇ ਬੱਚਿਆ ਦਾ ,ਇਕ ਵਾਰ ਫਿਰ ਸਾਰਿਆ ਦੀ ਮੇਹਰਬਾਨੀ।
ਜੈ ਜਵਾਨ, ਜੈ ਕਿਸਾਨ, ਕਿਸਾਨ ਮਜ਼ਦੂਰ ਏਕਤਾ, ਜ਼ਿੰਦਾਬਾਦ