ਆਮ ਜੀਵਨ ਠੱਪ ਕਰਕੇ ਵਿਚਾਰ ਥੋਪਣਾ ਅਤਿਵਾਦ ਦਾ ਰੂਪ: ਆਰਿਫ਼

ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀਆਂ ਦਾ ਅਸਿੱਧੇ ਢੰਗ ਨਾਲ ਜ਼ਿਕਰ ਕਰਦਿਆਂ ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਕਿਹਾ ਹੈ ਕਿ ਆਮ ਜੀਵਨ ਨੂੰ ਠੱਪ ਕਰਕੇ ਹੋਰਾਂ ’ਤੇ ਵਿਚਾਰ ਥੋਪਣਾ ਅਤਿਵਾਦ ਦਾ ਰੂਪ ਹੈ। ‘ਭਾਰਤੀ ਛਾਤਰ ਸੰਸਦ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰੋਸ ਪ੍ਰਗਟਾਉਣ ਨਾਲ ਸਿਰਫ਼ ਹਿੰਸਾ ਹੀ ਨਹੀਂ ਹੁੰਦੀ ਹੈ ਸਗੋਂ ਇਸ ਦੇ ਕਈ ਹੋਰ ਰੂਪ ਵੀ ਹਨ। ‘ਜੇਕਰ ਤੁਸੀਂ ਮੈਨੂੰ ਨਹੀਂ ਸੁਣੋਗੇ ਤਾਂ ਮੈਂ ਆਮ ਜੀਵਨ ਠੱਪ ਕਰ ਦਿਆਂਗਾ।’ ਉਨ੍ਹਾਂ ਕਿਹਾ ਕਿ ਅਸਹਿਮਤੀ ਲੋਕਤੰਤਰ ਦਾ ਅਹਿਮ ਤੱਤ ਹੈ। ਇਸ ’ਚ ਕੋਈ ਸਮੱਸਿਆ ਨਹੀਂ ਹੈ। ਫਰਜ਼ ਕਰੋ ਪੰਜ ਵਿਅਕਤੀ ਵਿਗਿਆਨ ਭਵਨ ਦੇ ਬਾਹਰ ਬੈਠ ਜਾਂਦੇ ਹਨ ਅਤੇ ਆਖਦੇ ਹਨ ਕਿ ਉਹ ਉਸ ਸਮੇਂ ਤੱਕ ਉਥੋਂ ਨਹੀਂ ਉੱਠਣਗੇ ਜਦੋਂ ਤੱਕ ਵਿਦਿਆਰਥੀਆਂ ਦੀ ਸੰਸਦ ਉਹ ਮਤਾ ਨਹੀਂ ਲਿਆਉਂਦੀ ਹੈ ਜਿਸ ਨੂੰ ਉਹ ਪਾਸ ਕਰਾਉਣਾ ਚਾਹੁੰਦੇ ਹਨ ਤਾਂ ਇਹ ਅਤਿਵਾਦ ਦਾ ਦੂਜਾ ਰੂਪ ਹੈ। ਉਨ੍ਹਾਂ ਕਿਹਾ ਕਿ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ’ਤੇ ਆਪਣੇ ਵਿਚਾਰਾਂ ਨੂੰ ਦੂਜਿਆਂ ’ਤੇ ਨਾ ਥੋਪੋ।

Previous articleਟਰੰਪ ਦਾ ਦੌਰਾ ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਵਧਾਂਗੜ ਨਹੀਂ ਬਣਨਾ ਚਾਹੀਦਾ: ਕਾਂਗਰਸ
Next articleਖੇਤੀ ਖੇਤਰ ’ਚ ਰੁਜ਼ਗਾਰ ਦੀ ਖੜੋਤ ਤੋੜਨ ਦੀ ਲੋੜ: ਕੈਪਟਨ