ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਆਬਕਾਰੀ ਵਿਭਾਗ ਵੱਲੋਂ ਮੰਡ ਖੇਤਰ ਤਲਵੰਡੀ ਚੌਧਰੀਆਂ ਵਿਖੇ ਵਿਸ਼ੇਸ਼ ਸਰਜ ਅਭਿਆਨ ਚਲਾਇਆ ਗਿਆ।ਦਰਿਆ ਬਿਆਸ ਦੇ ਕੰਡੇ ਤਰਪਾਲਾਂ, ਡਰੰਮਾਂ ਅਤੇ ਪਾਣੀ ਸਟੋਰ ਕਰਨ ਵਾਲੀਆਂ ਟੈਂਕੀਆਂ ਵਿਚ ਨਜਾਇਜ ਸ਼ਰਾਬ ਕਸੀਦਣ ਦੇ ਮਨੋਰਥ ਨਾਲ ਮਿਸ਼ਰਣ ਬਣਾ ਕੇ ਦਰਿਆ ਦੇ ਕੰਡੇ ਉੱਗੇ ਸਰਕੜਿਆਂ ਵਿਚ ਪਾ ਕੇ ਰੱਖੀ ਹੋਈ ਸੀ।ਲਗਭਗ ਚਾਰ ਪੰਜ ਘੰਟਿਆਂ ਬਾਅਦ ਬੜੀ ਮਸ਼ਕਲ ਨਾਲ 1800 ਕਿਲੋ ਗ੍ਰਾਮ ਲਾਹਣ ਨਸ਼ਟ ਕੀਤੀ ਗਈ।ਇਸ ਟੀਮ ਦੀ ਅਗਵਾਈ ਆਬਕਾਰੀ ਨਿਰੀਖਕ ਕੁਲਵੰਤ ਸਿੰਘ ਰਤੜਾ ਕਰ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਸਹਾਇਕ ਆਬਕਾਰੀ ਕਮਿਸ਼ਨਰ ਪਵਨਜੀਤ ਸਿੰਘ ਤੇ ਆਬਕਾਰੀ ਅਫਸਰ ਹਰਪ੍ਰੀਤ ਸਿੰਘ ਦਿਸ਼ਾ ਨਿਰਦੇਸ਼ਾਂ ਤੇ ਉਕਤ ਰਿਕਵਰੀ ਕੀਤੀ ਗਈ। ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਦਰਿਆ ਕਿਨਾਰੇ ਇਹ ਕੰਮ ਅਕਸਰ ਚਲਦਾ ਰਹਿੰਦਾ ਹੈ।ਜਿਨ੍ਹਾਂ ਨੂੰ ਅੱਜ ਆਬਕਾਰੀ ਵਿਭਾਗ ਦੀ ਪੁਲਿਸ ਪਾਰਟੀ ਅਤੇ ਨਿਰੀਖਣ ਨੇ ਨਸ਼ਟ ਕਰਕੇ ਲੋਕਾਂ ਦੀ ਜਾਨ ਨਾਲ ਖੇਡ ਰਹੇ ਬੇਈਮਾਨ ਲੋਕਾਂ ਦਾ ਪਰਦਾ ਫਾਸ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਅਗਰ ਉਕਤ ਸ਼ਰਾਬ ਨਾਲ ਸਬੰਧਤ ਕਿਸੇ ਵਿਅਕਤੀ ਦਾ ਨਾ ਸਾਹਮਣੇ ਆਵੇਗਾ ਤਾਂ ਉਸ ਖਿਲਾਫ਼ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇਗੀ।