‘ਆਪ’ ਆਗੂਆਂ ਨੇ ਸੀਵਰੇਜ ਬੋਰਡ ਦੇ ਚੇਅਰਮੈਨ ਨੂੰ ਦੱਸੀਆਂ ਸਮੱਸਿਆਵਾਂ

ਮੁੱਲਾਂਪੁਰ ਗਰੀਬਦਾਸ (ਸਮਾਜ ਵੀਕਲੀ) : ਨਗਰ ਕੌਂਸਲ ਨਵਾਂ ਗਾਉਂ ਤੋਂ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਵਫਦ ਪੰਜਾਬ ਸੀਵਰੇਜ ਬੋਰਡ ਦੇ ਨਵੇਂ ਬਣੇ ਚੇਅਰਮੈਨ ਡਾਕਟਰ ਸਨੀ ਆਹਲੂਵਾਲੀਆ ਨੂੰ ਮਿਲਿਆ। ‘ਆਪ’ ਦੇ ਜ਼ਿਲ੍ਹਾ ਜੋਆਇੰਟ ਸਕੱਤਰ ਹਜੂਰਾ ਸਿੰਘ ਬਬਲਾ, ਪ੍ਰਮੋਦ ਕਪੂਰ, ਜੋਗਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਗੋਲਡੀ ਆਦਿ ਦੀ ਅਗਵਾਈ ਵਿੱਚ ਗਏ ਵਫਦ ਨੇ ਜਿੱਥੇ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਦਾ ਚੇਅਰਮੈਨ ਬਣਨ ਦੇ ਮੱਦੇਨਜ਼ਰ ਡਾ. ਸਨੀ ਆਹਲੂਵਾਲੀਆ ਨੂੰ ਮੁਬਾਰਕਾਂ ਦਿੱਤੀਆਂ, ਉਥੇ ਹੀ ਨਵਾਂ ਗਾਉਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਵਸ ਰਹੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਨਵਾਂ ਗਾਉਂ ਚੰਡੀਗੜ੍ਹ ਤੋਂ ਸਿਰਫ ਅੱਧਾ ਕਿਲੋਮੀਟਰ ਦੂਰ ਪੰਜਾਬ ਵਿੱਚ ਵਸਿਆ ਹੋਇਆ ਹੈ। ਇੱਥੇ ਨਗਰ ਕੌਂਸਲ ਬਣੀ ਨੂੰ ਵੀ ਕਰੀਬ 15 ਸਾਲ ਹੋਣ ਵਾਲੇ ਹਨ ਪਰ ਇੱਥੇ ਹਾਲੇ ਤੱਕ ਸੀਵਰੇਜ ਪਲਾਂਟ ਵੀ ਮੁਹੱਈਆ ਨਹੀਂ ਕਰਵਾਇਆ ਗਿਆ। ਚੇਅਰਮੈਨ ਡਾਕਟਰ ਸਨੀ ਆਹਲੂਵਾਲੀਆ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਉਣਗੇ।

Previous articleਜ਼ੀਰਕਪੁਰ ’ਚ ਸਿਰੇ ਨਹੀਂ ਚੜ੍ਹ ਰਹੀ ਸੀਸੀਟੀਵੀ ਕੈਮਰੇ ਲਾਉਣ ਦੀ ਯੋਜਨਾ
Next articleਭਾਜਪਾ ਯੁਵਾ ਮੋਰਚਾ ਨੇ ਸਰਕਾਰੀ ਗਊਸ਼ਾਲਾ ਦੇ ਪ੍ਰਬੰਧਾਂ ’ਤੇ ਚੁੱਕੇ ਸਵਾਲ