(ਸਮਾਜ ਵੀਕਲੀ)
ਬੇਸ਼ੱਕ ਸੱਪ ਦਮੂੰਹਾ ਕਹਿ ਲਓ,
ਚਾਹੇ ਦੋਹਰਾ ਫੰਧਾ।
ਪਰ ਇਹ ਡੰਗੇ ਨਾਲ਼ੇ ਜਕੜੇ,
ਸੋਚ ਨੂੰ ਲਾ ਕੇ ਜੰਦਾ।
ਬੀਤ ਗਏ ਦੇ ਜ਼ਿਕਰ ਤੇ ਝੂਰੇ,
ਆਉਣ ਵਾਲੇ ਦੀਆਂ ਫ਼ਿਕਰਾਂ।
ਪੈ ਦੋਵਾਂ ਦੇ ਚੱਕਰੀਂ ਭੁੱਲਿਆ,
ਅੱਜ ਮਾਨਣਾ ਬੰਦਾ।
ਹੰਭੇ ਡਾਕਟਰ, ਵੈਦ, ਵਿਗਿਆਨੀ,
ਹੱਲ ਸਮਝ ਨਾ ਆਏ।
ਨੀ ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਏ’।
‘ਮੇਲਾ ਚਹੁੰ ਦਿਨ ਦਾ’ ਸਮਝ ਰੱਤਾ ਨਾ ਆਏ।
‘ਚੁਗਾਕੇ ਖੇਤਾਂ ਨੂੰ, ਅੰਤ ਫੇਰ ਪਛੋਤਾਇ’।
ਜਦ ਨੂੰ ਸਮਝ ਪਵੇ, ਸਮਾਂ ਹੱਥੋਂ ਲੰਘ ਜਾਏ।
ਘੜਾਮੇਂ ਰੋਮੀ ਜੀ, ਸੱਚੀਆਂ ਆਖ ਸੁਣਾਏ।
ਬੇਸ਼ੱਕ ਬਹੁਤ ਬਹੁਤਿਆਂ ਤੋਂ ਕਮਲ਼ਾ ਹੀ ਅਖਵਾਏ।
ਰੋਮੀ ਘੜਾਮੇਂ ਵਾਲ਼ਾ।
98552-81105