(ਸਮਾਜ ਵੀਕਲੀ)
ਗੱਲ ਸੁਣਿਓ ਮੇਰੀ ਵੀਰਿਓ,
ਤੁਸੀਂ ਨਾ ਪਾਉਣਾ ਕੋਈ ਸ਼ੋਰ।
ਗੱਲ ਸਿਰ ਥੋਡੇ ਆ ਜਾਵਣੀ,
ਜਿਹੜੀ ਕਰਨੀ ਚਾਹੁੰਦੇ ਚੋਰ।
ਵੇ ਇਹ ਫਿਰਦੇ ਮੌਕਾ ਭਾਲਦੇ,
ਥੋਡੇ ਵਿੱਚ ਰਲੇ ਜੋ ਹੋਰ ,
ਲਾਜ ਰੱਖਿਓ ਮਾਂ ਦੇ ਦੁੱਧ ਦੀ,
ਜ਼ਾਲਮ ਤੇ ਰੱਖਿਓ ਗ਼ੌਰ ।
ਇਹ ਦਿਨ ਵੱਡਾ ਸਾਡਾ ਸਭਦਾ,
ਛੱਬੀ ਜਨਵਰੀ ਦੀ ਲੋਰ ।
ਚਡ਼੍ਹੇ ਨਵਾਂ ਹੀ ਸੂਰਜ,ਚੰਨ ਵੇ ,
ਹੋਵੇ ਰੋਸ਼ਨਾਈਆਂ ਦਾ ਜ਼ੋਰ ।
ਕਾਲਾ ਨ੍ਹੇਰਾ ਏਥੋਂ ਉੱਡ ਜੇ,
ਹੋਵੇ ਚਾਨਣੀਆਂ ਹੱਥ ਡੋਰ ।
ਦਿਓ ਜੁਗਨੂੰਆਂ ਨੂੰ ਹੌਸਲੇ ,
ਆਪਾਂ ਹੋਣਾ ਨਾ ਕਮਜ਼ੋਰ ।
ਆਪਾਂ ਹੋਣਾ ਨਾ ਕਮਜ਼ੋਰ ।
ਗੁਰਵੀਰ ਅਤਫ਼
ਛਾਜਲਾ(ਸੰਗਰੂਰ)
87259-62914