ਆਪਣੇ ਰਸਤੇ

(ਸਮਾਜ ਵੀਕਲੀ)

ਕੋਈ ਪਿੱਠ ਪਿੱਛੇ ਕੀ ਬੋਲਦਾ,
ਬਿਲਕੁਲ ਪ੍ਰਵਾਹ ਨਹੀਂ ਕਰਦੇ l

ਦਰਿਆ ਵਗਣ ਵੇਲੇ ਕਦੇ,
ਹੋਰਾਂ ਨਾਲ ਸਲਾਹ ਨਹੀਂ ਕਰਦੇ l

ਖੁਦ ਹੀ ਚਲੀਏ ਮੰਜ਼ਿਲ ਵੱਲ,
ਦੂਜਿਆਂ ਨੂੰ ਫਨਾਹ ਨਹੀਂ ਕਰਦੇ l

ਗ਼ੈਰਾਂ ਦੀਆਂ ਲੱਤਾਂ ਖਿੱਚਣ ਦਾ,
ਕਦੇ ਗੁਨਾਹ ਨਹੀਂ ਕਰਦੇ l

ਆਪਣੀ ਗਵਾਹੀ ਆਪੇ ਭਰੀਏ,
ਮੁੱਲ ਦੇ ਗਵਾਹ ਨਹੀਂ ਕਰਦੇ l

ਖੁਦ ਨੂੰ ਸੰਵਾਰੀਏ ਲੱਖ ਵਾਰੀ,
ਹੋਰਾਂ ਨੂੰ ਤਬਾਹ ਨਹੀਂ ਕਰਦੇ l

ਸੱਚ ਉੱਤੇ ਹਮੇਸ਼ਾਂ ਪਹਿਰਾ ਦੇਈਏ,
ਬੇਲੋੜਾ ਗੁੰਮਰਾਹ ਨਹੀਂ ਕਰਦੇ l

ਖੁਰਦਪੁਰੀਆ ਰਸਤੇ ਆਪਣੇ ਚੁਣੀਏ,
ਅਵਤਾਰ ਪੱਥਰਾਂ ਦੀ ਪ੍ਰਵਾਹ ਨਹੀਂ ਕਰਦੇ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡੇ ਹਿੱਸੇ……
Next articleਔਰਤ ਦਾ ਦਿਮਾਗ ਘੱਟ ਕਿਉਂ ਹੁੰਦਾ !!