(ਸਮਾਜ ਵੀਕਲੀ)
ਆਪਣੇ ਦੇਸ਼ ਚ, ਆਪਣੀ ਬੋਲੀ
ਬੋਲਣ ਤੇ ਪਾਬੰਦੀਆਂ ਨੇ
ਜਿਸ ਬੋਲੀ ਵਿੱਚ ਅਸੀਂ ਦੁਆਵਾਂ
ਦੁਸ਼ਮਣ ਲਈ ਵੀ ਮੰਗਿਆਂ ਨੇ
ਮਾਂ ਬੋਲੀ ਤੇ ਮਾਰਾਂ ਕਿਉਂ ਨੇ
ਖਾਣ ਖੇਤ ਨੂੰ ਵਾੜਾਂ ਕਿਉਂ ਨੇ
ਸਦਾ ਪੰਜਾਬੀ ਨਾਲ ਵਿਤਕਰਾਂ
ਕਰ ਦੀਆਂ ਆ ਸਰਕਾਰਾਂ ਕਿਉਂ ਨੇ
ਕਸ਼ਮੀਰੋਂ ਕਰਕੇ ਬੰਦ ਪੰਜਾਬੀ
ਸਾਰਿਆਂ ਹੱਦਾਂ ਲੰਘੀਆਂ ਨੇ…..
ਬੁਲੇ ਸ਼ਾਹ, ਅਤੇ ਪੀਲੂ, ਹਾਸ਼ਮ
ਸ਼ਿਵ ਕੁਮਾਰ ਤੇ ਬਾਬਾ ਵਾਰਿਸ
ਰਜਬ ਅਲੀ ਤੇ ਕਰਨੈਲ ਪਾਰਸ਼
ਲਿਖ ਗਿਆ ਨਾਲੇ ਬਾਬਾ ਨਾਨਕ
ਇਹ ਬੋਲੀ ਵਿੱਚ ਰੱਬ ਦੀ ਉਸਸਤ
ਲਿਖਿਆਂ ,ਛੰਦਾਂ,ਬੰਦੀਂਆਂ ਨੇ…..
ਭਗਤ ਸਿੰਘ ਜਿਹੇ ਨਾਇਕ ਦੀ ਬੋਲੀ
ਯਮਲੇ ਜੱਟ ਜਿਹੇ ਗਾਇਕ ਦੀ ਬੋਲੀ
ਗੁਰਦਿਆਲ ,ਕੰਵਲ, ਨਾਨਕ ਤੇ ਅਣਖੀ
ਸੁਰਜੀਤ ਪਾਤਰ ਦੇ ਸਾਹਿਤ ਦੀ ਬੋਲੀ
ਪਾਸ਼, ਉਦਾਸੀ, ਨਜ਼ਮੀ, ਨੁਸਰਤ
ਅੱਜ ਵੀ ਜਿੰਨ੍ਹਾਂ ਦੀਆਂ ਝੰਡੀਆਂ ਨੇ……..
ਇਹ ਜੋ ਗੁਰਮੁੱਖੀ ਲਿਪੀ ਹੈ ਜੀ
ਪੀਰ ਪੈਗੰਬਰਾਂ ਲਿਖੀਂ ਹੈ ਜੀ
ਇਸ ਦੇ ਨਾਲ ਵਜ਼ੂਦ ਅਸਾਡਾ
ਇਹਦੇ ਬਿਨ ਤਾਂ ਮਿੱਟੀ ਹੈ ਜੀ
ਧੁਰ ਕੀ ਬਾਣੀ ਸੁਣ ਕੇ ਇਸ ਵਿੱਚ
ਰੂਹਾਂ ਜਾਂਦੀਆਂ ਰੰਗੀਆਂ ਨੇ……….
ਹਰ ਭਾਸ਼ਾ ਨੂੰ ਸਤਿਕਾਰਿਆ ਜਾਵੇ
ਵਿੱਚੇ ਵਿੱਚ ਨਾ, ਮਾਰਿਆਂ ਜਾਵੇ
ਜੋ ਮਰਜ਼ੀ ਕੋਈ ਭਾਸ਼ਾ ਵਰਤੇ
ਭਾਰਤ ਵਿੱਚ ਸਵਿਕਾਰਿਆ ਜਾਵੇ
ਸਾਰੀਆਂ ਬੋਲੀਆਂ ਪਰਦੇ ਕੱਜਣ
ਸਾਡੀਆਂ ਨੀਤਾਂ ਨੰਗੀਆਂ ਨੇ…….
ਦੀਪ ਰਾਊਕੇ ਕਲਾਂ ਮੋਗਾ
+97431283021