ਆਜੋ ਇੱਕ ਜੰਗ ਲੜੀਏ

ਮਨਪ੍ਰੀਤ ਕੌਰ

(ਸਮਾਜ ਵੀਕਲੀ)

ਉੱਠੋ, ਹੋਵੋਂ ਖੜ੍ਹੇ ਜਵਾਨੋਂ
ਆਜੋ ਇੱਕ ਜੰਗ ਲੜੀਏ
ਕਰਨਾ ਬਰਬਾਦ ਪੰਜਾਬ ਜੋਂ ਚਾਹਵਣ
ਬਣ ਦੀਵਾਰ ਉਹਨਾਂ ਅੱਗੇ ਖੜੀਏ ।।

ਹਜਾਰਾਂ ਹੀ ਜੰਗਾ ਜਿੱਤੀਆਂ ਨੇ,
ਬੜੀਆਂ ਕੁਰਬਾਨੀਆਂ ਦਿੱਤੀਆਂ ਨੇ,
ਧਰਤੀ ਇਹ ਪੰਜ ਆਬਾ ਦੀ
ਸ਼ਹੀਦਾਂ ਦੇ ਲਹੂ ਨਾਲ ਖਿੜੀਏ,
ਉੱਠੋ, ਹੋਵੋਂ ਖੜ੍ਹੇ ਜਵਾਨੋਂ
ਆਜੋ ਇੱਕ ਜੰਗ ਲੜੀਏ
ਕਰਨਾ ਬਰਬਾਦ ਪੰਜਾਬ ਜੋਂ ਚਾਹਵਣ
ਬਣ ਦੀਵਾਰ ਉਹਨਾਂ ਅੱਗੇ ਖੜੀਏ।।

ਹੁਣ ਜਦ ਚੱਲੇ, ਤਾਂ ਅੱਗੇ ਹੀ ਵਧਣਾ ਏ,
ਨਾ ਝੁਕਣਾ, ਨਾ ਪਿੱਛੇ ਹੱਟਣਾ ਏ,
ਦੇਖਿਓ, ਕਿਤੇ ਆਪ ਹੀ ਨਾ ਟੁੱਟ ਜਾਇਓ
ਏਕੇ ਵਿਚ ਹੀ ਜਿੱਤ ਲੁਕੀਏ,
 ਉੱਠੋ, ਹੋਵੋਂ ਖੜ੍ਹੇ ਜਵਾਨੋਂ
ਆਜੋ ਇੱਕ ਜੰਗ ਲੜੀਏ
ਕਰਨਾ ਬਰਬਾਦ ਪੰਜਾਬ ਜੋਂ ਚਾਹਵਣ
ਬਣ ਦੀਵਾਰ ਉਹਨਾਂ ਅੱਗੇ ਖੜੀਏ ।।

ਮਾਣ ਰੱਖ ਲਵੋ, ਪਹਿਚਾਣ ਰੱਖ ਲਵੋ,
ਪੰਜਾਬ ਦਾ ਬਚਾ ਕੇ ਨਾਮ ਰੱਖ ਲਵੋ ,
ਸੂਰਮੇਂ ਮੈਦਾਨ ਵਿਚ ਆਣ ਖੜ੍ਹੇ
ਚਲੋ ਸ਼ੇਰਾ ਵਾਂਗ ਲੜੀਏ,
 ਉੱਠੋ, ਹੋਵੋਂ ਖੜ੍ਹੇ ਜਵਾਨੋਂ
ਆਜੋ ਇੱਕ ਜੰਗ ਲੜੀਏ
ਕਰਨਾ ਬਰਬਾਦ ਪੰਜਾਬ ਜੋਂ ਚਾਹਵਣ
ਬਣ ਦੀਵਾਰ ਉਹਨਾਂ ਅੱਗੇ ਖੜੀਏ ।।

– ਮਨਪ੍ਰੀਤ ਕੌਰ

ਫਫੜੇ ਭਾਈ ਕੇ (ਮਾਨਸਾ)
+91 99147 37211

Previous article“ਬੁਰਕੀ….!”
Next articleਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ