(ਸਮਾਜ ਵੀਕਲੀ)
ਮੈਂ ਹੋਸ਼ ਸੰਭਾਲਦੇ ਹੀ ਰੇਡੀਓ ਸੁਣਨਾ ਸ਼ੁਰੂ ਕੀਤਾ ਸਾਡੀ ਮਾਂ ਬੋਲੀ ਪੰਜਾਬੀ ਦਾ ਇੱਕੋ ਇੱਕ ਕੇਂਦਰ ਆਕਾਸ਼ਵਾਣੀ ਜਲੰਧਰ ਸੁਣਨਾ ਚਾਲੂ ਕੀਤਾ ਮੇਰਾ ਬਚਪਨ ਤੇ ਜਵਾਨੀ ਮਨੋਰੰਜਨ ਤੇ ਸਿੱਖਿਆ ਹਰ ਤਰ੍ਹਾਂ ਦੇ ਖੇਤਰ ਦੀ ਜਲੰਧਰ ਰੇਡੀਓ ਸਟੇਸ਼ਨ ਤੋਂ ਪ੍ਰਾਪਤ ਕਰਦਾ ਰਿਹਾ ਪੜ੍ਹਾਈ ਦੇ ਨਾਲ ਖੇਤੀ ਕਰਦਾ ਸੀ
ਪੜ੍ਹਾਈ ਲਈ ਤਾਂ ਆਕਾਸ਼ਵਾਣੀ ਜਲੰਧਰ ਮੇਰਾ ਸਕੂਲ ਸੀ ਖੇਤੀ ਲਈ ਖੇਤੀਬਾੜੀ ਯੂਨੀਵਰਸਿਟੀ ਕਲਮ ਚਲਾਉਣੀ ਸਿੱਖਣ ਲਈ ਖਾਸ ਪ੍ਰੋਗਰਾਮ ਸੁਣ ਕੇ ਚਿੱਠੀਆਂ ਲਿਖਣੀਆਂ ਚਾਲੂ ਕੀਤੀਆਂ ਬੱਚਿਆਂ ਲਈ ਪ੍ਰੋਗਰਾਮ ਫਰਮੈਸੀ ਪ੍ਰੋਗਰਾਮ ਤੇ ਖੇਤੀਬਾੜੀ ਲਈ ਦਿਹਾਤੀ ਪ੍ਰੋਗਰਾਮ ਬਚਪਨ ਤੇ ਜਵਾਨੀ ਲਈ ਮੇਰੇ ਖ਼ਾਸ ਮਿੱਤਰ ਬਣੇ ਮੇਰਾ ਪੱਕਾ ਸਾਥੀ ਰੇਡੀਓ ਰਿਹਾ ਟੈਲੀਵਿਜ਼ਨ ਦਾ ਆਗਮਨ ਹੋ ਗਿਆ ਪਰ ਸਿੱਖਿਆ ਭਰਪੂਰ ਆਕਾਸ਼ਵਾਣੀ ਜਲੰਧਰ ਹੀ ਸੀ
ਖਾਣੇ ਤੋਂ ਬਾਅਦ ਥੋੜ੍ਹਾ ਖੱਟਾ ਮਿੱਠਾ ਖਾ ਲੈਂਦੇ ਹਾਂ ਉਸੇ ਤਰ੍ਹਾਂ ਭੁੱਲ ਚੁੱਕ ਕੇ ਕਦੇ ਟੈਲੀਵਿਜ਼ਨ ਵੇਖਿਆ ਜਾਂਦਾ ਸੀ ਪੂਰੇ ਪੰਜਾਬ ਵਿੱਚ ਟੈਲੀਵਿਜ਼ਨ ਦੀ ਪਹੁੰਚ ਵੀ ਨਹੀਂ ਸੀ ਪਰ ਆਕਾਸ਼ਵਾਣੀ ਜਲੰਧਰ ਮੁੱਖ ਖੇਤਰੀ ਚੈਨਲ ਸੀ ਜਿਸ ਵਿੱਚ ਹਰ ਤਰ੍ਹਾਂ ਦੇ ਪ੍ਰੋਗਰਾਮ ਸੁਣਨ ਨੂੰ ਮਿਲਦੇ ਸੀ ਵਿਦੇਸ਼ੀ ਸੇਵਾ ਲਈ 1970 ਦਹਾਕੇ ਵਿੱਚ ਦੇਸ਼ ਪੰਜਾਬ ਲਈ ਅਲੱਗ ਟਰਾਂਸਮੀਟਰ ਸਥਾਪਤ ਕੀਤਾ ਗਿਆ ਇਸ ਚੈਨਲ ਦਾ ਮਕਸਦ ਸਿਰਫ ਫਰਮਾਇਸ਼ ਤੱਕ ਸੀਮਤ ਸੀ
ਵਿਉਪਾਰ ਲਈ ਵਿਵਧ ਭਾਰਤੀ ਜੋ ਉਸ ਸਮੇਂ ਬੰਬਈ ਤੋਂ ਪ੍ਰਸਾਰਤ ਹੁੰਦਾ ਸੀ ਉਸ ਲਈ ਵੀ ਇੱਕ ਘੱਟ ਪਾਵਰ ਦਾ ਟਰਾਂਸਮੀਟਰ ਜਲੰਧਰ ਵਿੱਚ ਹੀ ਸਥਾਪਤ ਕਰ ਦਿੱਤਾ ਗਿਆ ਜਿਸ ਲਈ ਪ੍ਰੋਗਰਾਮ ਬੰਬਈ ਤੋਂ ਹੀ ਬਣ ਕੇ ਆਉਂਦੇ ਸਨ ਜਿਸ ਤੇ ਪੂਰੇ ਪੰਜਾਬ ਵਿੱਚ ਪਹੁੰਚ ਨਹੀਂ ਸੀ ਵਿਵਿਧ ਭਾਰਤੀ ਇੱਕ ਟਰਾਂਸਮੀਟਰ ਚੰਡੀਗੜ੍ਹ ਵਿੱਚ ਸਥਾਪਤ ਸੀ
ਵਿਵਿਧ ਭਾਰਤੀ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਅਲੱਗ ਅਲੱਗ ਤਰ੍ਹਾਂ ਦੇ ਮਨੋਰੰਜਨ ਦੇ ਪ੍ਰੋਗਰਾਮ ਫ਼ਿਲਮਾਂ ਨਾਲ ਸਬੰਧਿਤ ਹੀ ਹੁੰਦੇ ਸਨ ਸਾਡੀ ਇਹ ਸਦੀ 2000 ਵਿੱਚ ਡਿਜੀਟਲ ਤਕਨੀਕ ਚਾਲੂ ਹੋ ਗਈ ਜਿਸ ਨੂੰ ਐਫ ਐਮ ਟਰਾਂਸਮੀਟਰਾਂ ਰਾਹੀਂ ਪੇਸ਼ ਕੀਤਾ ਜਾਂਦਾ ਸੀ ਇਨ੍ਹਾਂ ਦੇ ਟਰਾਂਸਮੀਟਰਾਂ ਦੀ ਪਹੁੰਚ ਸੱਠ ਸੱਤਰ ਮੀਲ ਤੱਕ ਹੀ ਹੁੰਦੀ ਹੈ
ਲੇਕਿਨ ਆਵਾਜ਼ ਬਹੁਤ ਸਾਫ ਸਾਡੇ ਤੱਕ ਪਹੁੰਚਦੀ ਹੈ ਇਸ ਸਦੀ ਤੋਂ ਪਹਿਲਾਂ ਦੋ ਆਕਾਸ਼ਵਾਣੀ ਐਫ ਐਮ ਟਰਾਂਸਮੀਟਰ ਪਟਿਆਲਾ ਤੇ ਬਠਿੰਡਾ ਤੋਂ ਚਾਲੂ ਕੀਤੇ ਗਏ ਜੋ ਵਿਵਿਧ ਭਾਰਤੀ ਦੇ ਪ੍ਰੋਗਰਾਮਾਂ ਨੂੰ ਹੀ ਪਹਿਲ ਦਿੰਦੇ ਸਨ ਕੁਝ ਕੁ ਪੰਜਾਬੀ ਵਿੱਚ ਮਨੋਰੰਜਨ ਦੇ ਪ੍ਰੋਗਰਾਮ ਹੀ ਪੇਸ਼ ਕੀਤੇ ਜਾਂਦੇ ਸਨ
ਆਕਾਸ਼ਵਾਣੀ ਨੂੰ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਵਿੱਚ ਬਦਲ ਦਿੱਤਾ ਗਿਆ ਉਸ ਸਮੇਂ ਜਲੰਧਰ ਤੋਂ ਇੱਕ ਹੋਰ ਨਵਾਂ ਚੈਨਲ ਚੈਨਲ ਰੇਨ ਬੋ ਚਾਲੂ ਹੋਇਆ ਜਿਸ ਵਿੱਚ ਸਿਰਫ਼ ਮਨੋਰੰਜਨ ਦੇ ਸੰਗੀਤਕ ਪ੍ਰੋਗਰਾਮ ਚੱਲਦੇ ਹਨ ਡਿਜੀਟਲ ਤਕਨੀਕ ਸ਼ੁਰੂ ਹੁੰਦੇ ਆਕਾਸ਼ਵਾਣੀ ਜਲੰਧਰ ਦਾ ਖੇਤਰੀ ਚੈਨਲ ਦਾ ਪ੍ਰਸਾਰਨ 24 ਘੰਟੇ ਕਰ ਦਿੱਤਾ ਗਿਆ
ਡੀ ਟੀ ਐੱਚ ਸਰਵਿਸ ਜੋ ਕਿ ਟੈਲੀਵਿਜ਼ਨ ਦੇ ਸਹਾਰੇ ਪੂਰੀ ਦੁਨੀਆਂ ਵਿੱਚ ਸੁਣੀ ਜਾ ਸਕਦੀ ਹੈ ਦੋ ਕੁ ਸਾਲ ਪਹਿਲਾਂ ਖੇਤਰੀ ਚੈਨਲ ਦੀ ਨਵੀਂ ਤਕਨੀਕ ਸਮਾਰਟਫੋਨ ਦੀ ਐਪ ਉੱਤੇ ਵੀ ਇਸ ਦਾ ਪ੍ਰਸਾਰਣ ਚਾਲੂ ਹੋ ਗਿਆ ਪ੍ਰਸਾਰਣ ਦਾ ਸਮਾਂ ਵਧਾ ਦਿੱਤਾ ਗਿਆ ਦਿਨ ਵੇਲੇ ਹੀ ਵਧੀਆ ਪ੍ਰੋਗਰਾਮ ਪੇਸ਼ ਹੁੰਦੇ ਹਨ ਜੋ ਮਨੋਰੰਜਨ ਸਿੱਖਿਆ ਭਰਪੂਰ ਹਰ ਰੰਗ ਵਿੱਚ ਰੰਗੇ ਹੁੰਦੇ ਹਨ ਰਾਤ ਨੂੰ ਆਕਾਸ਼ਵਾਣੀ ਜਲੰਧਰ ਦੇ ਮੁੱਖ ਚੈਨਲ ਨੇ ਕੰਮ ਚਲਾਊ ਪ੍ਰੋਗਰਾਮ ਸ਼ੁਰੂ ਕਰ ਦਿੱਤੇ
ਇਸ ਦਾ ਸਾਥੀ ਵਿਦੇਸ਼ੀ ਸਰਵਿਸ ਦੇਸ ਪੰਜਾਬ ਪ੍ਰੋਗਰਾਮ ਜਦੋਂ ਇਹ ਸੇਵਾ ਚਾਲੂ ਹੋਈ ਸੀ ਤਾਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਬੋਲੀ ਤੇ ਸੰਗੀਤ ਦੇਸੀ ਤੇ ਵਿਦੇਸ਼ੀ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਦਾ ਸੀ ਪਰ ਹੁਣ ਦੇਸ਼ ਪੰਜਾਬ ਪ੍ਰੋਗਰਾਮ ਦੀ ਕਮਾਂਡ ਇੱਕ ਹੀ ਐਂਕਰ ਸੁਖਵਿੰਦਰ ਸੁੱਖੀ ਜੀ ਨੂੰ ਫੜਾ ਦਿੱਤੀ ਗਈ ਜੋ ਕਿ ਡਰਾਮਾ ਅਤੇ ਫਿਲਮੀ ਵਿਭਾਗ ਦੀ ਉੱਚ ਸਿੱਖਿਆ ਪ੍ਰਾਪਤ ਤੇ ਸੋਨ ਤਗ਼ਮਾ ਪ੍ਰਾਪਤ ਹਨ ਜੋ ਦੇਸ਼ ਪੰਜਾਬ ਪ੍ਰੋਗਰਾਮ ਦਾ ਅਸਲੀ ਆਧਾਰ ਭੁੱਲ ਕੇ ਆਪਣੀ ਸਿੱਖਿਆ ਦਾ ਸਹਾਰਾ ਲੈ ਕੇ ਦੇਸ਼ ਪੰਜਾਬ ਪੂਰੇ ਪ੍ਰੋਗਰਾਮ ਨੂੰ ਡਰਾਮਾ ਕਾਰੀ ਹੀ ਬਣਾ ਦਿੱਤਾ
ਜਿਸ ਨਾਲ ਵਿਦੇਸ਼ੀ ਸਰੋਤੇ ਜੋ ਕਿ ਨੱਬੇ ਪ੍ਰਤੀਸ਼ਤ ਤੋਂ ਵੱਧ ਚਿੱਠੀਆਂ ਲਿਖਦੇ ਸਨ ਉਹ ਮੈਦਾਨ ਛੱਡ ਕੇ ਭੱਜ ਗਏ ਬਾਕੀ ਦਸ ਕੁ ਪ੍ਰਤੀਸ਼ਤ ਸਰੋਤਿਆਂ ਦੀਆਂ ਚਿੱਠੀਆਂ ਤੇ ਫ਼ਰਮਾਇਸ਼ਾਂ ਦਾ ਰੁਝਾਨ ਚੱਲ ਰਿਹਾ ਹੈ ਦੇਸ਼ ਪੰਜਾਬ ਪ੍ਰੋਗਰਾਮ ਹੁਣ ਦਸ ਬੰਦਿਆਂ ਦਾ ਪ੍ਰੋਗਰਾਮ ਹੀ ਬਣ ਕੇ ਰਹਿ ਗਿਆ ਰੇਨਬੋ ਚੈਨਲ ਦੇ ਐਂਕਰ ਦੀ ਭਾਸ਼ਾ ਸੁਣ ਕੇ ਹਾਸਾ ਜਾਂ ਰੋਣਾ ਤੇ ਮਨੋਰੰਜਨ ਕਿਸੇ ਵਰਗ ਵਿੱਚ ਨਹੀਂ ਆਉਂਦਾ ਕਿ ਉਹ ਜੋ ਸ਼ਬਦ ਬੋਲਦੇ ਹਨ ਉਹ ਸਾਡੇ ਆਮ ਜਨਤਾ ਦੇ ਸਮਝ ਵਿੱਚ ਨਹੀਂ ਆਉਂਦੇ
ਪ੍ਰੋਗਰਾਮ ਪੇਸ਼ ਕਰਤਾ ਆਪਣੇ ਆਪ ਨੂੰ ਆਰ ਜੇ ਦੱਸਦਾ ਹੈ ਟਰਾਂਸਮੀਟਰ 108 ਨੂੰ ਸੋ ਪੁਆਇੰਟ ਅੱਠ ਬੋਲਿਆ ਜਾਂਦਾ ਹੈ ਗੀਤ ਵਜਾਉਣ ਜਾਂ ਚਲਾਉਣ ਨੂੰ ਪਲੇ ਕਰਦੇ ਹਨ ਗੀਤ ਚਲਾਉਣ ਤੋਂ ਪਹਿਲਾਂ ਕਹਿੰਦੇ ਹਨ ਬਾਕੀ ਗੱਲਾਂ ਗੀਤ ਦੇ ਉਸ ਪਾਰ ਦੱਸੋ ਗੀਤ ਦਰਿਆ ਹੈ ਜੋ ਰੇਨਬੋ ਦੇ ਆਰ ਜੇ ਨੇ ਟੱਪ ਕੇ ਜਾਣਾ ਹੈ ਸਵੇਰੇ ਸਵੇਰੇ ਪ੍ਰੋਗਰਾਮ ਜੋ ਸੱਤ ਵਜੇ ਹੁੰਦਾ ਹੈ ਪਹਿਲਾਂ ਇਸ ਨੂੰ ਦੋ ਐਂਕਰਜ਼ ਪੇਸ਼ ਕਰਕੇ ਰੰਗ ਲਗਾ ਦਿੰਦੇ ਸਨ
ਲੇਕਿਨ ਹੁਣ ਇੱਕ ਐਂਕਰ ਸਿਰਫ਼ ਟਾਈਮ ਪਾਸ ਕਰਦਾ ਹੈ ਖੇਤੀਬਾੜੀ ਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਹਨ ਜਿਸ ਆਧਾਰ ਤੇ ਇਹ ਚਾਲੂ ਹੋਏ ਸਨ ਉਹ ਠੋਸ ਆਧਾਰ ਇਨ੍ਹਾਂ ਦਾ ਬਣਿਆ ਹੋਇਆ ਹੈ ਸਵੇਰੇ ਦਸ ਤੋਂ ਬਾਰਾਂ ਵਜੇ ਤੱਕ ਇੱਕ ਇੱਕ ਘੰਟੇ ਦਾ ਹਿੰਦੀ ਤੇ ਪੰਜਾਬੀ ਗੀਤਾਂ ਦਾ ਸਰੋਤਿਆਂ ਦੀ ਪਸੰਦ ਦਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਜਿਸ ਵਿੱਚ ਸਰੋਤਿਆਂ ਦੀ ਪਸੰਦ ਫੋਨ ਕਾਲ ਜਾਂ ਐੱਸ ਐੱਮ ਐੱਸ ਰਾਹੀਂ ਆਉਂਦੀ ਹੈ ਇੱਕ ਫੋਨ ਹੈ ਤੇ ਕੁਝ ਪੱਕੇ ਹੀ ਸਰੋਤੇ ਹਨ
ਜਿਨ੍ਹਾਂ ਨੂੰ ਵਾਰ ਵਾਰ ਦੁਹਰਾਇਆ ਜਾਂਦਾ ਹੈ ਤਿੰਨ ਵਜੇ ਚਿੱਠੀਆਂ ਮਿੱਠੀਆਂ ਸਰੋਤਿਆਂ ਦੀਆਂ ਚਿੱਠੀਆਂ ਦੇ ਆਧਾਰਤ ਪਸੰਦ ਦੇ ਗੀਤ ਪੇਸ਼ ਕੀਤੇ ਜਾਂਦੇ ਹਨ ਡਾਕ ਘਰਾਂ ਵਿੱਚੋਂ ਲਿਫ਼ਾਫ਼ੇ ਤੇ ਪੋਸਟ ਕਾਰਡ ਮਿਲਦੇ ਨਹੀਂ ਪਤਾ ਨਹੀਂ ਆਕਾਸ਼ਵਾਣੀ ਜਲੰਧਰ ਕੋਲ ਚਿੱਠੀਆਂ ਕਿੱਥੋਂ ਆ ਜਾਂਦੀਆਂ ਹਨ ਛੇ ਕੁ ਮਹੀਨੇ ਤੋਂ ਬਠਿੰਡਾ ਤੇ ਪਟਿਆਲਾ ਚੈਨਲ ਦੋਨੋਂ ਚੈਨਲਾਂ ਦਾ ਪ੍ਰਸਾਰਨ ਸਮਾਰਟਫੋਨ ਐਪ ਤੇ ਚਾਲੂ ਹੋ ਗਿਆ ਜੋ ਕਿ ਪੂਰੀ ਦੁਨੀਆਂ ਵਿੱਚ ਸੁਣਿਆ ਜਾ ਸਕਦਾ ਹੈ
ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਪ੍ਰਸਾਰ ਭਾਰਤੀ ਨੇ ਬਹੁਤ ਵਧੀਆ ਸੇਵਾ ਦਾ ਉਦਮ ਕੀਤਾ ਪਹਿਲਾਂ ਪ੍ਰਸਾਰਣ ਬੇਸ਼ੱਕ ਤਿੰਨ ਚੈਨਲਾਂ ਤੇ ਹੋ ਰਿਹਾ ਸੀ ਪਰ ਪੰਜਾਬੀ ਸਰੋਤੇ ਵੰਡੇ ਹੋਏ ਸਨ ਸਾਰੇ ਸਰੋਤੇ ਚਾਹੁੰਦੇ ਸਨ ਕਿ ਸਾਡੇ ਤਿੰਨੋਂ ਚੈਨਲ ਅਸੀਂ ਸੁਣ ਸਕੀਏ ਹੁਣ ਪਿਛਲੇ ਛੇ ਮਹੀਨਿਆਂ ਦਾ ਤਿੰਨੋਂ ਚੈਨਲਾਂ ਦਾ ਲੇਖਾ ਜੋਖਾ ਕਰਕੇ ਵੇਖਿਆ ਜਾਵੇ ਇਸ ਲੇਖੇ ਜੋਖੇ ਵਿੱਚ ਆਕਾਸ਼ਵਾਣੀ ਜਲੰਧਰ ਦਾ ਮੁੱਖ ਖੇਤਰੀ ਚੈਨਲ ਆਉਂਦਾ ਹੈ
ਹੁਣ ਪਟਿਆਲਾ ਤੇ ਬਠਿੰਡਾ ਐਫ ਐਮ ਚੈਨਲਾਂ ਨੇ ਮਾਂ ਬੋਲੀ ਪੰਜਾਬੀ ਦੀ ਸੇਵਾ ਦੇ ਝੰਡੇ ਹੋਰ ਬੁਲੰਦ ਕਰ ਦਿੱਤੇ ਹਨ ਦੋਨਾਂ ਦੀ ਦੌੜ ਦਾ ਜਿੰਨਾ ਸਵਾਗਤ ਕੀਤਾ ਜਾਵੇ ਉਹ ਥੋੜ੍ਹਾ ਰਹੇਗਾ ਆਕਾਸ਼ਵਾਣੀ ਜਲੰਧਰ ਸਿਰਫ ਹੁਣ ਕੰਮ ਚਲਾਊ ਤੱਕ ਹੀ ਰਹਿ ਗਿਆ ਪੰਜਾਬੀ ਦੀ ਕਹਾਵਤ ਹੈ ਆਪਣਾ ਕੰਮ ਕੀਤਾ ਖਸਮਾਂ ਨੂੰ ਖਾਵੇ ਜੀਤਾ ਸਰੋਤਿਆਂ ਨੇ ਚਿੱਠੀਆਂ ਤੇ ਈ ਮੇਲ ਰਾਹੀਂ ਆਪਣੇ ਵਿਚਾਰ ਲਿਖ ਕੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਨੂੰ ਭੇਜੇ ਜਾਂਦੇ ਸਨ ਜਿਸ ਨਾਲ ਪ੍ਰੋਗਰਾਮਾਂ ਦੀ ਛਾਣ ਬੀਣ ਹੁੰਦੀ ਸੀ
ਹੁਣ ਇਹ ਪ੍ਰੋਗਰਾਮ ਕਰੋਨਾ ਦਾ ਬਹਾਨਾ ਲਾ ਕੇ ਬੰਦ ਹੀ ਕਰ ਦਿੱਤਾ ਗਿਆ ਹੈ ਕੇਂਦਰ ਨਿਰਦੇਸ਼ਕ ਜਲੰਧਰ ਨੂੰ ਕੋਈ ਪੁੱਛਣ ਵਾਲਾ ਹੋਵੇ ਚਿੱਠੀਆਂ ਉੱਤੇ ਕਿਹੜਾ ਕਰੋਨਾ ਵਾਇਰਸ ਸੁਆਰ ਹੋ ਕੇ ਆ ਜਾਵੇਗਾ ਜਿਸ ਨਾਲ ਤੁਹਾਡੇ ਚੈਨਲ ਤੇ ਮਹਾਂਮਾਰੀ ਦਾ ਹਮਲਾ ਹੋ ਸਕਦਾ ਹੈ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਵਿੱਚ ਵੀ ਤੁਸੀਂ ਚਿੱਠੀਆਂ ਪੜ੍ਹਦੇ ਹੀ ਹੋ ਰੇਡੀਓ ਸੁਣਨ ਵਾਲਿਆਂ ਦੀ ਅੱਜ ਜਦੋਂ ਵੀ ਕਿਤੇ ਚਰਚਾ ਹੁੰਦੀ ਹੈ ਤਾਂ ਆਕਾਸ਼ਵਾਣੀ ਜਲੰਧਰ ਨੂੰ ਸਰੋਤੇ ਭੁੱਲ ਚੁੱਕੇ ਹਨ
ਕਿਉਂਕਿ ਬਠਿੰਡਾ ਕੇਂਦਰ ਦੇ ਮੁੱਖੀ ਰਾਜੀਵ ਅਰੋੜਾ ਜੀ ਦੀ ਅਣਥੱਕ ਮਿਹਨਤ ਬੇਸ਼ੱਕ ਉਨ੍ਹਾਂ ਕੋਲੇ ਪ੍ਰੋਗਰਾਮ ਨਿਰਮਾਤਾਵਾਂ ਦੀ ਕਮੀ ਹੈ ਪਰ ਕੇਂਦਰ ਮੁਖੀ ਹੋਣ ਦੇ ਨਾਤੇ ਖੁਦ ਲੋਕ ਸੇਵਾ ਲਈ ਹਰ ਸਮੇਂ ਤੱਤਪਰ ਹੁੰਦੇ ਹਨ ਖ਼ੁਦ ਅਨੇਕਾਂ ਪ੍ਰੋਗਰਾਮ ਐਂਕਰ ਬਣ ਕੇ ਪੇਸ਼ ਕਰਨਾ ਕੇਂਦਰ ਮੁਖੀ ਦੀ ਬਹੁਤ ਵੱਡੀ ਮਹਾਨਤਾ ਹੁੰਦੀ ਹੈ
ਸਰੋਤਾ ਕੋਈ ਵੀ ਫੋਨ ਕਰਕੇ ਕਿਸੇ ਸਮੇਂ ਵੀ ਉਨ੍ਹਾਂ ਨਾਲ ਗੱਲ ਕਰਨੀ ਚਾਹੁੰਦਾ ਹੋਵੇ ਜੇ ਰੁਝੇਵਿਆਂ ਕਾਰਨ ਉਸ ਸਮੇਂ ਫੋਨ ਨਾ ਵੀ ਸੁਣਨ ਤਾਂ ਬਾਅਦ ਵਿੱਚ ਖੁਦ ਫੋਨ ਕਰਕੇ ਹਰ ਸਰੋਤੇ ਦੀ ਗੰਭੀਰ ਰੂਪ ਵਿੱਚ ਗੱਲਬਾਤ ਸੁਣਦੇ ਹਨ ਇਸੇ ਰੰਗ ਦੇ ਪਟਿਆਲਾ ਕੇਂਦਰ ਮੁਖੀ ਸਰਦਾਰ ਅਮਰਜੀਤ ਸਿੰਘ ਜੀ ਹਨ ਜੋ ਖ਼ੁਦ ਖੇਤੀਬਾੜੀ ਦਾ ਪ੍ਰੋਗਰਾਮ ਪੇਸ਼ ਕਰਦੇ ਹਨ ਕੇਂਦਰ ਤੋਂ ਕੋਈ ਬਾਹਰ ਜਾ ਕੇ ਪ੍ਰੋਗਰਾਮ ਰਿਕਾਰਡ ਕਰਨਾ ਹੋਵੇ ਉਸ ਲਈ ਸਭ ਤੋਂ ਅੱਗੇ ਹੁੰਦੇ ਹਨ
ਇੱਥੇ ਮੁੱਖ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਇਨ੍ਹਾਂ ਸਾਰੇ ਕੇਂਦਰਾਂ ਦਾ ਕੰਮ ਮਨੋਰੰਜਨ ਹੈ ਜਿਸ ਵਿੱਚ ਗੀਤ ਮੁੱਖ ਹਨ ਆਕਾਸ਼ਵਾਣੀ ਜਲੰਧਰ ਉਸ ਸਮੇਂ ਤੋਂ ਚਾਲੂ ਹੋਇਆ ਹੈ ਜਦੋਂ ਪੱਥਰ ਦੇ ਰਿਕਾਰਡ ਜਾਣੀ ਤਵੇ ਹੁੰਦੇ ਸਨ ਬਾਅਦ ਵਿੱਚ ਪਲਾਸਟਿਕ ਦੇ ਰਿਕਾਰਡ ਤੇ ਸੀਡੀ ਆਈਆਂ ਸ਼ੁਰੂਆਤ ਤੋਂ ਲੈ ਕੇ ਜਦੋਂ ਕੰਪਿਊਟਰ ਵਿੱਚ ਗੀਤ ਭਰੇ ਜਾਣ ਲੱਗੇ ਤਾਂ ਇੱਥੋਂ ਦੇ ਅਧਿਕਾਰੀਆਂ ਨੂੰ ਪਤਾ ਨਹੀਂ ਕੀ ਹੋ ਗਿਆ ਅਨੇਕਾਂ ਸਥਾਪਿਤ ਗਾਇਕਾਂ ਦੇ ਰਿਕਾਰਡ ਕੰਪਿਊਟਰ ਵਿੱਚ ਪਾਉਣ ਤੋਂ ਪਹਿਲਾਂ ਹੀ ਟੁੱਟ ਗਏ ਜਾਂ ਤੋੜ ਦਿੱਤੇ ਗਏ
ਇਸ ਸਬੰਧੀ ਮੈਂ ਖੁਦ ਜਾ ਕੇ ਵੀ ਪ੍ਰੋਗਰਾਮ ਮੁਖੀ ਸ੍ਰੀਮਤੀ ਸੰਤੋਸ਼ ਰਿਸ਼ੀ ਜੀ ਨੂੰ ਮਿਲਿਆ ਸੀ ਉਨ੍ਹਾਂ ਨੂੰ ਸੈਂਕੜੇ ਗੀਤਾਂ ਬਾਰੇ ਜਾਣਕਾਰੀ ਕਰਵਾਈ ਜੋ ਉਨ੍ਹਾਂ ਪਾਸ ਮੌਜੂਦ ਨਹੀਂ ਸਨ ਉਨ੍ਹਾਂ ਨੇ ਹਾਅ ਦਾ ਨਾਅਰਾ ਮਾਰ ਦਿੱਤਾ ਜੋ ਇੱਕ ਸਾਲ ਗੁਜਰ ਗਿਆ ਹਾਲਾਂ ਤੱਕ ਅਧੂਰਾ ਹੈ ਪਰ ਪਟਿਆਲਾ ਤੇ ਬਠਿੰਡਾ ਕੇਂਦਰ ਵਿੱਚ ਨਵੇਂ ਤੇ ਪੁਰਾਣੇ ਸਾਰੇ ਗੀਤਾਂ ਦਾ ਭੰਡਾਰ ਹੈ ਸਾਰੇ ਸਰੋਤਿਆਂ ਦੀ ਫਰਮਾਇਸ਼ ਪੂਰੀ ਕਰਨ ਲਈ ਮੈਨੂੰ ਦੋਨਾਂ ਕੇਂਦਰਾਂ ਦਾ ਇੱਕ ਤਰੀਕਾ ਬਹੁਤ ਸੋਹਣਾ ਲੱਗਿਆ
ਸਰੋਤਿਆਂ ਦੀ ਪਸੰਦ ਤੇ ਗੀਤਾਂ ਦਾ ਪ੍ਰੋਗਰਾਮ ਦੇ ਸ਼ੁਰੂ ਅਤੇ ਅਖ਼ੀਰ ਵਿੱਚ ਇਨ੍ਹਾਂ ਦੇ ਐਂਕਰ ਇੱਕ ਗੱਲ ਕਹਿਣੀ ਕਦੇ ਨਹੀਂ ਭੁੱਲਦੇ ਸਾਨੂੰ ਉਹ ਸਰੋਤੇ ਫੋਨ ਕਰਨ ਜਿਨ੍ਹਾਂ ਨੇ ਪੰਦਰਾਂ ਦਿਨ ਫੋਨ ਨਹੀਂ ਕੀਤਾ ਤੇ ਪ੍ਰੋਗਰਾਮ ਖਤਮ ਹੋਣ ਵੇਲੇ ਹੁਣ ਉਹ ਸਰੋਤੇ ਜਿਨ੍ਹਾਂ ਦੀ ਅੱਜ ਪਸੰਦ ਪੂਰੀ ਹੋ ਗਈ ਹੈ ਪੰਦਰਾਂ ਦਿਨ ਤੱਕ ਫੋਨ ਨਾ ਕਰਨ ਆਕਾਸ਼ਵਾਣੀ ਜਲੰਧਰ ਵਾਲਿਆਂ ਨੇ ਥੋਹੜਾ ਸਮਾਂ ਤਾਂ ਇਸ ਚੰਗੀ ਨੀਤੀ ਦੀ ਨਕਲ ਕੀਤੀ ਜਦੋਂ ਦਾ ਸਰੋਤਿਆਂ ਦੀਆਂ ਚਿੱਠੀਆਂ ਦਾ ਪ੍ਰੋਗਰਾਮ ਬੰਦ ਹੋਇਆ
ਹੁਣ ਤਾਂ ਸਭ ਕੁਝ ਭੁੱਲ ਕੇ ਕੁਝ ਪੱਕੇ ਹੀ ਸਰੋਤੇ ਹਨ ਜਿਨ੍ਹਾਂ ਦੀ ਪਸੰਦ ਪੂਰੀ ਹੁੰਦੀ ਹੈ ਪ੍ਰਸਾਰ ਭਾਰਤੀ ਨੇ ਹਰ ਕੇਂਦਰ ਦੂਰਦਰਸ਼ਨ ਜਾਂ ਆਕਾਸ਼ਵਾਣੀ ਦਾ ਹੋਵੇ ਉਨ੍ਹਾਂ ਨੂੰ ਕਮਰਸ਼ੀਅਲ ਪ੍ਰੋਗਰਾਮ ਪੇਸ਼ ਕਰਕੇ ਥੋੜ੍ਹੇ ਪੈਸੇ ਕਮਾਏ ਹੁੰਦੇ ਹਨ ਕਿਉਂਕਿ ਪ੍ਰਸਾਰ ਭਾਰਤੀ ਦਾ ਬਹੁਤ ਭਾਰੀ ਖਰਚ ਹੋ ਰਿਹਾ ਇਸ ਕੰਬਾਊ ਨੀਤੀ ਵਿੱਚ ਆਕਾਸ਼ਵਾਣੀ ਜਲੰਧਰ ਨੂੰ ਵੇਖਿਆ ਜਾਵੇ ਧੱਕੇ ਨਾਲ ਸਰਕਾਰ ਵੱਲੋਂ ਕੁਝ ਪ੍ਰੋਗਰਾਮ ਘੁਸੇੜ ਦਿੱਤੇ ਜਾਣ ਤਾਂ ਮਨਜੂਰ ਹਨ
ਹੋਰ ਕੋਈ ਕਮਾਈ ਦਾ ਸਾਧਨ ਇਨ੍ਹਾਂ ਦੇ ਚਾਰ ਚੈਨਲ ਚਲਾਉਣ ਲਈ ਕੋਈ ਨਹੀਂ ਲੱਗਦਾ ਬਠਿੰਡਾ ਤੇ ਪਟਿਆਲਾ ਮਨੋਰੰਜਨ ਦੇ ਨਾਲ ਕਮਾਈ ਵਿੱਚ ਵੀ ਬਹੁਤ ਅੱਗੇ ਜਾ ਰਹੇ ਹਨ ਕਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਹਨ ਤਾਂ ਪਟਿਆਲਾ ਚੈਨਲ ਨੇ ਪਹਿਲ ਕੀਤੀ ਕਿ ਬੱਚਿਆਂ ਲਈ ਸਿੱਖਿਆ ਵਿਭਾਗ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ
ਪੁੰਨ ਅਤੇ ਫਲੀਆਂ ਇਨ੍ਹਾਂ ਦੇ ਹਿੱਸੇ ਆ ਗਈਆਂ ਜਦੋਂ ਵੀ ਪਟਿਆਲਾ ਜਾਂ ਬਠਿੰਡਾ ਚੈਨਲ ਸੁਣਨ ਨੂੰ ਮਿਲਦਾ ਹੈ ਤਾਂ ਮਨੋਰੰਜਨ ਦੇ ਕੁਝ ਪ੍ਰੋਗਰਾਮ ਜ਼ਰੂਰਤਮੰਦ ਵਿਭਾਗਾਂ ਨੂੰ ਸੀਮਤ ਕੀਮਤ ਤੇ ਸਮੇਂ ਅਨੁਸਾਰ ਵੇਚੇ ਹੋਏ ਹਨ ਜੋ ਮਨੋਰੰਜਨ ਤੇ ਜਾਣਕਾਰੀ ਭਰਪੂਰ ਹੁੰਦੇ ਹਨ ਖਾਸ ਵਿਚਾਰਨ ਵਾਲਾ ਮਾਮਲਾ – ਪ੍ਰਸਾਰ ਭਾਰਤੀ ਨੂੰ ਇਹ ਨਾ ਕੁਝ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ
ਹੁਣ ਸਾਡੇ ਪੰਜਾਬੀ ਦੇ ਤਿੰਨ ਚੈਨਲ ਪੂਰੀ ਦੁਨੀਆਂ ਵਿੱਚ ਵੱਖ ਵੱਖ ਤਰੀਕਿਆਂ ਨਾਲ ਸੁਣਾਈ ਦਿੰਦੇ ਹਨ ਜਿਨ੍ਹਾਂ ਵਿੱਚ ਜਲੰਧਰ ਦਾ ਖੇਤਰੀ ਚੈਨਲ ਪਟਿਆਲਾ ਤੇ ਬਠਿੰਡਾ ਹਨ ਦੇਸ ਪੰਜਾਬ ਰੇਨ ਬੋ ਤੇ ਦੇਸ ਪੰਜਾਬ ਪ੍ਰੋਗਰਾਮ ਇਹ ਤਿੰਨੋਂ ਚੈਨਲ ਬੰਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਦਾ ਪ੍ਰਸਾਰਣ ਮੀਡੀਅਮ ਵੇਵ ਟਰਾਂਸਮੀਟਰਾਂ ਰਾਹੀਂ ਹੋ ਰਿਹਾ ਹੈ ਜਿਨ੍ਹਾਂ ਦਾ ਪ੍ਰਸਾਰਣ ਅੱਜ ਕੱਲ੍ਹ ਧੁੰਦਲਾ ਪੈ ਚੁੱਕਿਆ ਹੈ
ਥੋੜ੍ਹੀ ਦੂਰੀ ਤੱਕ ਆਵਾਜ਼ ਪਹੁੰਚਦੀ ਹੈ ਤੇ ਗੜਗੜਾਹਟ ਨਾਲ ਸਾਫ ਵੀ ਨਹੀਂ ਹੁੰਦੇ ਖਾਸ ਗੱਲ ਜਲੰਧਰ ਪੇਸ਼ ਕਰਤਾ ਵਿਭਾਗ ਤੇ ਖਰਚਾ ਘੱਟ ਹੁੰਦਾ ਹੋਵੇਗਾ ਪਰ ਗੁਰਾਇਆ ਵਿੱਚ ਸਥਾਪਤ ਟਰਾਂਸਮੀਟਰਾਂ ਤੇ ਵੱਧ ਖਰਚ ਹੁੰਦਾ ਹੈ ਜਿਨ੍ਹਾਂ ਦਾ ਪ੍ਰਸਾਰਨ ਕੋਈ ਸੁਣਦਾ ਵੀ ਨਹੀਂ ਇਹ ਚੈਨਲ ਤੇ ਟਰਾਂਸਮੀਟਰ ਬੰਦ ਕਰਨ ਵਿੱਚ ਹੀ ਭਲਾਈ ਹੈ ਤਿੰਨੋਂ ਚੈਨਲਾਂ ਨੂੰ ਪੰਜਾਬੀ ਪ੍ਰਸਾਰਣ ਦੇ ਉੱਪਰ ਪੂਰਨ ਰੂਪ ਵਿੱਚ ਕਰ ਦੇਣਾ ਚਾਹੀਦਾ ਹੈ
ਵਿਵਧ ਭਾਰਤੀ ਜਾਂ ਹੋਰ ਚੈਨਲਾਂ ਦੇ ਪ੍ਰਸਾਰਨ ਜਲੰਧਰ ਦੇ ਮੁੱਖ ਚੈਨਲ ਪਟਿਆਲਾ ਅਤੇ ਬਠਿੰਡਾ ਚੋਂ ਨਹੀਂ ਹੋਣੇ ਚਾਹੀਦੇ ਪ੍ਰਸਾਰਣ ਵਿਭਾਗ ਵਿੱਚ ਜੋ ਐਂਕਰਜ਼ ਤੇ ਨਿਰਮਾਤਾਵਾਂ ਦੀ ਕਮੀ ਹੈ ਉਹ ਪੂਰੀ ਕਰਨੀ ਚਾਹੁੰਦੀ ਹੈ ਪ੍ਰਸਾਰ ਭਾਰਤੀ ਨੂੰ ਜੋ ਵਧੀਆ ਰਿਕਾਰਡ ਆਕਾਸ਼ਵਾਣੀ ਜਲੰਧਰ ਕੋਲ ਮੌਜੂਦ ਨਹੀਂ ਹਨ
ਪਟਿਆਲਾ ਅਤੇ ਬਠਿੰਡਾ ਦੇ ਕੰਪਿਊਟਰ ਵਿੱਚ ਪਏ ਰਿਕਾਰਡ ਨੂੰ ਚੈੱਕ ਕਰੋ ਹੱਥ ਕੰਗਣ ਨੂੰ ਆਰਸੀ ਕੀ ਸਭ ਕੁਝ ਸਾਹਮਣੇ ਆ ਜਾਵੇਗਾ ਆਕਾਸ਼ਵਾਣੀ ਜਲੰਧਰ ਦੇ ਐਂਕਰਜ਼ ਨੂੰ ਪੰਜਾਬੀ ਬੋਲੀ ਤੇ ਤਰੀਕੇ ਨਾਲ ਸਰੋਤਿਆਂ ਨਾਲ ਗੱਲ ਕਰਨ ਦਾ ਢੰਗ ਸਿਖਾਉਣ ਲਈ ਖਾਸ ਟ੍ਰੇਨਿੰਗ ਕੈਂਪ ਲਗਾਉਣੇ ਚਾਹੀਦੇ ਹਨ
ਆਕਾਸ਼ਵਾਣੀ ਜਲੰਧਰ ਵਿੱਚ ਅਨੇਕਾਂ ਨਿਰਮਾਤਾ ਤੇ ਐਂਕਰਜ਼ ਸਾਲਾਂ ਤੋਂ ਇੱਕ ਥਾਂ ਤੇ ਹੀ ਟਿਕੇ ਹੋਏ ਹਨ ਇਹ ਜੁੰਡਲੀ ਸਰੋਤਿਆਂ ਨੂੰ ਟੁੱਕ ਤੇ ਡੇਲਾ ਸਮਝਦੀ ਹੈ ਇਨ੍ਹਾਂ ਵਿੱਚ ਵੀ ਰੱਦੋ ਬਦਲ ਕਰਨਾ ਬੇਹੱਦ ਜ਼ਰੂਰੀ ਹੈ ਪ੍ਰਸਾਰ ਭਾਰਤੀ ਤੋਂ ਇਲਾਵਾ ਪੰਜਾਬ ਸਰਕਾਰ ਪੰਜਾਬ ਕਲਾ ਪ੍ਰੀਸ਼ਦ ਬੁੱਧੀਜੀਵੀ ਤੇ ਸਾਹਿਤ ਸਭਾਵਾਂ ਨੂੰ ਵੀ ਭੁੱਲ ਚੁੱਕ ਕੇ ਕਦੇ ਆਪਣੀ ਮਾਂ ਬੋਲੀ ਪੰਜਾਬੀ ਦਾ ਪ੍ਰਸਾਰਣ ਸੁਣ ਲੈਣਾ ਚਾਹੀਦਾ ਹੈ ਕਿਉਂਕਿ ਹੁਣ ਤਿੰਨ ਪੰਜਾਬੀ ਮਾਂ ਬੋਲੀ ਦੇ ਚੈਨਲ ਪੂਰੀ ਦੁਨੀਆਂ ਵਿੱਚ ਮਨੋਰੰਜਨ ਤੇ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ
– ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ 9914880392