ਅੱਪਰਾ-(ਸਮਾਜ ਵੀਕਲੀ)-ਅੱਪਰਾ ਨਗਰ ਮੁੱਖ ਮਾਰਗ ’ਤੇ ਅੱਪਰਾ ਦੇ ਬਾਹਰਵਾਰ ਸਥਿਤ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਵਿਦਿਆਰਥੀਆਂ ਦੀ ਭਾਸ਼ਣ ਪ੍ਰਤੀਯੋਗਤਾ ਆਯੋਜਿਤ ਕੀਤੀ ਗਈ। ਸਮਾਗਮ ਦੌਰਾਨ ਸਕੂਲ ਦੇ ਡਾਇਰੈਕਟਰ ਸੰਦੀਪ ਰਾਣਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਰੋ, ਵੰਡ ਛਕੋ ਨੇ ਸੰਦੇਸ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ੰਦੇਸ਼ ਹਰ ਵਿਅਕਤੀ ਲਈ ਇੱਕ ਰਾਹ ਦਸੇਰਾ ਦੇ ਤੌਰ ’ਤੇ ਹਨ। ਭਾਸ਼ਣ ਮੁਕਾਬਲਿਆਂ ’ਚ ਕੀਰਤੀ ਬੱਗਾ ਨੇ ਪਹਿਲਾ ਤੇ ਜਸਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹਰਸ਼ਦੀਪ ਸਿੰਘ ਨੇ ਵੀ ਵਿਸ਼ੇਸ਼ ਇਨਾਮ ਪ੍ਰਾਪਤ ਕੀਤਾ। ਸਮਾਗਮ ਦੌਰਾਨ ਪਿ੍ਰੰਸੀਪਲ ਗੌਰੀ ਸ਼ਰਮਾ, ਅਮਨਦੀਪ ਕੌਰ, ਪੂਨਮ ਬਾਂਸਲ, ਪ੍ਰਭਦੀਪ ਕੌਰ, ਨੇਹਾ ਵਰਮਾ, ਆਰਤੀ, ਮਨਪ੍ਰੀਤ, ਨੇਹਾ ਨਾਹਰ, ਕਿਰਨ, ਦੀਪਿਕਾ, ਮਨਪ੍ਰੀਤ ਕੌਰ, ਮੇਘਨਾ ਉੱਪਲ, ਅਨੀਤ ਤੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ।
HOME ਆਕਸਫੋਰਡ ਸ਼ਾਈਨ ਸਕੂਲ ਵਿਖੇ ਭਾਸ਼ਣ ਪ੍ਰਤੀਯੋਗਤਾ ਸੰਪੰਨ