(ਸਮਾਜ ਵੀਕਲੀ) –
“ਮੈਨੂੰ ਅਛੂਤਾਂ ਦੇ ਦੁੱਖਾਂ ਦਾ ਗਿਆਨ ਹੈ, ਮੈਨੂੰ ਪਤਾ ਹੈ ਕਿ ਗੁਲਾਮੀ ਤੋਂ ਮੁਕਤੀ ਦੇ ਸੰਘਰਸ਼ ਵਿੱਚ ਇਹਨਾਂ ਵੱਲੋ ਮੇਰੇ ਤੋਂ ਵੀ ਵੱਧ ਦੁੱਖ ਤੇ ਕਸ਼ਟ ਸਹਿਣ ਕੀਤੇ ਗਏ ਹਨ। ਇਸਦੇ ਬਾਵਜੂਦ ਮੈਂ ਉਹਨਾਂ ਨੂੰ ਹੋਰ ਕਿਹੜਾ ਸੰਦੇਸ਼ ਦੇ ਸਕਦਾ ਹਾਂ। ਫਿਰ ਵੀ ਮੇਰਾ ਇਹੀ ਸੰਦੇਸ਼ ਹੈ ਕਿ ਸੰਘਰਸ਼ ਅਤੇ ਹੋਰ ਸੰਘਰਸ਼, ਕੁਰਬਾਨੀ ਅਤੇ ਹੋਰ ਕੁਰਬਾਨੀ, ਕੁਰਬਾਨੀਆਂ ਅਤੇ ਤਕਲੀਫ਼ਾਂ ਦੀ ਗਿਣਤੀ ਕੀਤੇ ਬਿਨ੍ਹਾ ਕੇਵਲ ਕਠੋਰ ਸੰਘਰਸ਼ ਨਾਲ ਹੀ ਉਹਨਾਂ ਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ। ਅਛੂਤਾਂ ਵਿੱਚ ਅੱਗੇ ਵਧਣ ਅਤੇ ਮੁਕਾਬਲਾ ਕਰਨ ਦਾ ਸਮੂਹਿਕ ਸੰਕਲਪ ਪੈਦਾ ਹੋਣਾ ਚਾਹੀਦਾ ਹੈ। ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਉਹਨਾਂ ਵਿੱਚ ਸਾਂਝਾ ਦ੍ਰਿੜ ਸੰਕਲਪ ਹੋਣਾ ਚਾਹੀਦਾ ਹੈ। ਉਹਨਾਂ ਦਾ ਕੰਮ ਮਹਾਨ ਹੈ ਅਤੇ ਉਹਨਾਂ ਦਾ ਉਦੇਸ਼ ਐਨਾ ਉੱਤਮ ਹੈ ਕਿ ਸਮੁੱਚੇ ਅਛੂਤਾਂ ਨੂੰ ਇੱਕ ਸੁਰ ਹੋਕੇ ਪ੍ਰਾਥਨਾ ਕਰਨੀ ਚਾਹੀਦੀ ਹੈ ਕਿ:
ਧੰਨ ਹਨ ਉਹ ਲੋਕ ਜੋ ਉਹਨਾਂ ਲੋਕਾਂ ਪ੍ਰਤੀ ਜਿਨ੍ਹਾਂ ਵਿੱਚ ਉਹਨਾਂ ਦਾ ਜਨਮ ਹੋਇਆ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹਨ। ਧੰਨ ਹਨ ਉਹ ਲੋਕ ਜੋ ਗੁਲਾਮੀ ਅਤੇ ਦਾਸਤਾ ਦਾ ਅੰਤ ਕਰਨ ਦੇ ਲਈ ਆਪਣੀ ਜਵਾਨੀ, ਸਰੀਰ ਅਤੇ ਆਪਣੇ ਚਿੱਤ ਦੀ ਸਮੁੱਚੀ ਸ਼ਕਤੀ ਲਗਾਉਣ ਦੀ ਪ੍ਰਤਿਗਿਆ ਕਰਦੇ ਹਨ। ਧੰਨ ਹਨ ਉਹ ਲੋਕ ਜੋ ਇਹ ਸੰਕਲਪ ਕਰਦੇ ਹਨ ਕਿ ਭਾਵੇਂ ਭਲਾ ਹੋਵੇ ਜਾਂ ਬੁਰਾ ਹੋਵੇ, ਕੜਕਦੀ ਧੁੱਪ ਹੋਵੇ ਜਾਂ ਤੂਫਾਨ, ਮਾਣ ਮਿਲੇ ਜਾਂ ਅਪਮਾਨ, ਉਹ ਉਦੋਂ ਤਕ ਨਹੀਂ ਰੁਕਣਗੇ, ਜਦੋਂ ਤਕ ਕਿ ਅਛੂਤਾਂ ਨੂੰ ਉਹਨਾਂ ਦਾ ਮਨੁੱਖੀ ਮਾਣ ਸਨਮਾਨ ਦਾ ਪੱਧਰ ਮੁੜ ਤੋ ਪ੍ਰਾਪਤ ਨਹੀਂ ਹੋ ਜਾਂਦਾ।”
(‘ਅੰਬੇਡਕਰਵਾਦ ਪੜ੍ਹੋ—ਅੰਬੇਡਕਰਵਾਦ ਪੜ੍ਹਾਓ—ਅੰਬੇਡਕਰਵਾਦ ਸਮਝੋ—ਅੰਬੇਡਕਰਵਾਦ ਸਮਝਾਓ’) ਮੁਹਿੰਮ ਤਹਿਤ ਬੋਧਿਸੱਤਵ ਡਾ. ਬਾਬਾ ਸਾਹਿਬ ਅੰਬੇਡਕਰ ਜੀ ਵਲ੍ਹੋ ਨਾਗਪੁਰ ਤੋਂ ਆਰੰਭੀ “ਧੱਮ ਕ੍ਰਾਂਤੀ” ਨੂੰ ਜਨ-ਜਨ ਤਕ ਪਹੁੰਚਾਉਣ ਲਈ ਵਚਨਬੱਧ ਜੱਥੇਬੰਦੀ ‘ਧੱਮਾ ਫੈਡਰੇਸ਼ਨ ਆਫ਼ ਇੰਡੀਆਂ’ ਵਲ੍ਹੋ ਅੰਬੇਡਕਰ ਬੁੱਧਾ ਲਰਨਿੰਗ ਸੈਂਟਰ, ਅੰਬੇਡਕਰ ਨਗਰ, ਪਿੰਡ ਗੜ੍ਹਾ, ਤਹਿਸੀਲ ਫਿਲੌਰ, ਜਿਲ੍ਹਾ ਜਲੰਧਰ ਵਿਖੇ ਸਥਿਤ ਬਹੁਜਨ ਰਿਸਰਚ ਸੈਂਟਰ ਵਿੱਚੋ ਬਹੁਜਨ ਹਿੱਤ ਵਿੱਚ ਜਾਰੀ।
ਜਾਰੀ ਕਰਤਾ:- ਐਡਵੋਕੇਟ ਸੰਜੀਵ ਕੁਮਾਰ ਭੌਰਾ (ਬੀ.ਏ., ਐਲ ਐਲ.ਬੀ, ਐਲ ਐਲ. ਐਮ., ਪੀ ਜੀ ਡਿਪਲੋਮਾ ਇਨ ਲੀਗਲ ਐਂਡ ਫੋਰੇਂਸਿਕ ਸਾਇੰਸ), ਚੈਂਬਰ ਨੰਬਰ 63, ਸਿਵਲ ਕੋਰਟਸ ਫ਼ਿਲੌਰ, ਜਲੰਧਰ, ਪੰਜਾਬ। {ਪ੍ਰਚਾਰਕ ਧੱਮਾ ਫੈਡਰੇਸ਼ਨ ਆਫ ਇੰਡੀਆ}