(ਸਮਾਜ ਵੀਕਲੀ)
1. ਮਹਾਨ ਸੰਤ , ਪਰਉਪਕਾਰੀ ਵਿਦਵਾਨ , ਦੇਸ਼ ਤੇ ਸਮਾਜ ਦੇ ਸੇਵਕ , ਸਾਦਗੀ ਦੇ ਪੁਜਾਰੀ ਅਤੇ ਮਾਨਵਤਾ ਦੇ ਸੱਚੇ – ਸੁੱਚੇ ਹਿਤੈਸ਼ੀ ਬਹੁਤ ਹੀ ਸਤਿਕਾਰਯੋਗ ਭਗਤ ਪੂਰਨ ਸਿੰਘ ਜੀ (ਪਿੰਗਲਵਾੜਾ ਵਾਲੇ) ਦਾ ਜਨਮ 1904 ਈਸਵੀ ਵਿੱਚ ਹੋਇਆ। ਆਪ ਜੀ ਨੇ ਮਨੁੱਖਤਾ ਨੂੰ ਰੋਜ਼ਾਨਾ 14 ਕਿਲੋਮੀਟਰ ਪੈਦਲ ਤੁਰਨ ਦਾ ਸੰਦੇਸ਼ ਦਿੱਤਾ।
2. ਮਹਾਨ ਅਤੇ ਪ੍ਰਸਿੱਧ ਚਿੱਤਰਕਾਰ ਸ੍ਰ. ਸੋਭਾ ਸਿੰਘ ਜੀ ਨੇ ਫ਼ੌਜ ਵਿੱਚ ਵੀ ਨੌਕਰੀ ਕੀਤੀ ਅਤੇ ਬਗਦਾਦ (ਇਰਾਕ) ਵਿੱਚ ਫ਼ੌਜੀ ਡਿਊਟੀ ਨਿਭਾਈ।
3. ਪੁਲਾੜ ਮਾਹਿਰਾਂ ਅਨੁਸਾਰ ਚੰਦਰਮਾ ਹਰ ਸਾਲ ਸਾਡੀ ਧਰਤੀ ਤੋਂ 4 ਸੈਂਟੀਮੀਟਰ ਦੂਰ ਜਾ ਰਿਹਾ ਹੈ। ਇਕ ਸਮਾਂ ਆਵੇਗਾ ਜਦੋਂ ਇਹ ਸਾਡੀਆਂ ਨਜ਼ਰਾਂ ਤੋਂ ਦੂਰ ਹੋ ਜਾਵੇਗਾ।
4. ਮਹਾਤਮਾ ਗਾਂਧੀ ਜੀ ਦੀ ਸਪਤਾਹਿਕ ਅੰਗਰੇਜ਼ੀ ਅਖ਼ਬਾਰ ਦਾ ਨਾਂ ” ਯੰਗ ਇੰਡੀਆ ” ਸੀ।
5. ਯੂਨੈਸਕੋ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ 1999 ਈਸਵੀ ਤੋਂ ਮਨਾਉਣਾ ਸ਼ੁਰੂ ਕੀਤਾ।
6. ਭਾਰਤ ਦਾ ਰਾਸ਼ਟਰੀ ਰੁੱਖ ਬੋਹੜ ਦਾ ਰੁੱਖ ਹੈ।
7. ” ਚਿਪਕੋ ਅੰਦੋਲਨ ” ਦਾ ਸਬੰਧ ਅਜੋਕੇ ਉਤਰਾਖੰਡ ਰਾਜ ਨਾਲ ਹੈ। ਜੰਗਲੀ ਵਣ – ਸੰਪਦਾ ਨੂੰ ਬਚਾਉਣ ਹਿੱਤ ਇਹ ਜਨ – ਅੰਦੋਲਨ ਪਰਬਤ ਪੁੱਤਰੀ ਸਵਰਗੀ ਸ੍ਰੀਮਤੀ ਗੌਰੀ ਦੇਵੀ ਅਤੇ ਉਸ ਦੀਆਂ 21 ਹੋਰ ਸਹਿਯੋਗੀ ਔਰਤਾਂ ਵੱਲੋਂ 1973 – 74 ਦੌਰਾਨ ਚਲਾਇਆ ਗਿਆ।
8. I.C.B.M. ਮਿਜ਼ਾਈਲਾਂ ਸਾਡੇ ਗੁਆਂਢੀ ਦੇਸ਼ ਚੀਨ ਕੋਲ ਹਨ।
9. ਸੁਨਹਿਰੀ ਕ੍ਰਾਂਤੀ ਦਾ ਸਬੰਧ ਬਾਗਬਾਨੀ ਉਤਪਾਦਨ ਦੇ ਨਾਲ ਹੈ।
10. ਨਾਬਾਰਡ ( National Bank for Agriculture and Rural Development ) ਦਾ ਮੁੱਖ ਦਫ਼ਤਰ ਮੁੰਬਈ ਵਿਖੇ ਹੈ।
11. ਧਰਤੀ ਦਿਵਸ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।
12. ਪ੍ਰੋ. ਪੂਰਨ ਸਿੰਘ ਜੀ ਮੌਜੂਦਾ ਹਰਿਆਣਾ ਰਾਜ ਦੇ ਪਾਣੀਪਤ ਖੇਤਰ ਦੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਲਗਭਗ ਪੰਜਵੇਂ – ਛੇਵੇਂ ਦਹਾਕੇ ਦੋਰਾਨ ਜਾਪਾਨ ਦੇਸ਼ ਵਿਚ ਕਈ ਸਾਲਾਂ ਤਕ ਅੰਗਰੇਜ਼ੀ ਸਾਹਿਤ ਵੀ ਪੜ੍ਹਾਇਆ।
13. ਪਿਸੀਕਲਚਰ ਦਾ ਸਬੰਧ ਮੱਛੀ ਪਾਲਣ ਨਾਲ ਹੈ।
14. ਸਾਡੇ ਦੇਸ਼ ਭਾਰਤ ਦਾ ਪੱਛਮੀ ਪ੍ਰਾਂਤ ਰਾਜਸਥਾਨ ਖੇਤਰਫਲ ਪੱਖੋਂ ਸਾਡੇ ਗੁਆਂਢੀ ਦੇਸ਼ ਭੂਟਾਨ ਤੋਂ 10 ਗੁਣਾ ਜ਼ਿਆਦਾ ਵੱਡਾ ਹੈ।
15. ਮਿਸੀਸਿਪੀ ਅਮਰੀਕਾ ਦੇਸ਼ ਦੀ ਨਦੀ ਹੈ।
16. ਰੇਗਿਸਤਾਨ ਦੀ ਰੇਤ ਵਰਤੋਂ ਯੋਗ ਨਹੀਂ ਹੁੰਦੀ।
17. ” ਪਦਮ ਵਿਭੂਸ਼ਣ ਐਵਾਰਡ ” ਦੀ ਸ਼ੁਰੂਆਤ 02 ਜਨਵਰੀ 1954 ਨੂੰ ਹੋਈ।
18. ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦਾ ਇਹ ਨਾਂ ਕੈਂਬਰਿਜ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਰਹਿਮਤ ਅਲੀ ਨੇ ਦਿੱਤਾ ਸੀ।
19. ਮਹਿਮੂਦ ਗਜ਼ਨਵੀ ਨੇ 1001 ਤੋਂ 1027 ਈਸਵੀ ਤੱਕ ਭਾਰਤ ‘ਤੇ 17 ਵਾਰ ਹਮਲਾ ਕੀਤਾ।
20. ” ਸਾਮਵੇਦ ” ਦਾ ਸਬੰਧ ਸੰਗੀਤ ਨਾਲ ਹੈ।
21. ਭਾਰਤ ਦਾ ਰਾਸ਼ਟਰੀ ਪੰਛੀ ਮੋਰ ਹੈ ਅਤੇ ਉੜੀਸਾ ਪ੍ਰਾਂਤ ਦਾ ਰਾਜ – ਪੰਛੀ ਵੀ ਮੋਰ ਹੈ।
ਲੇਖਕ ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ.
9478561356