ਆਓ ! ਗਿਆਨ ਵਧਾਈਏ : ਭਾਗ – 2

(ਸਮਾਜ ਵੀਕਲੀ)

1. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਚੰਗੇ ਲੇਖਕ ਵੀ ਹਨ ।

2. ਫਿਰੋਜ਼ਸ਼ਾਹ ਕੋਟਲਾ ਕ੍ਰਿਕਟ ਮੈਦਾਨ ਦਿੱਲੀ ਵਿਖੇ ਹੈ।

3. ਵੋਟਰ ਦਿਵਸ 25 ਜਨਵਰੀ ਨੂੰ ਮਨਾਇਆ ਜਾਂਦਾ ਹੈ।

4. 1930 ਤੋਂ 1947 ਤੱਕ ( ਅਘੋਸ਼ਿਤ ਰੂਪ ਵਿੱਚ ) 26 ਜਨਵਰੀ ਦੇ ਦਿਨ ਨੂੰ ਸੁਤੰਤਰਤਾ ਦਿਵਸ ਵਜੋਂ ਮਨਾਇਆ ਜਾਂਦਾ ਰਿਹਾ।

5. ਹੈਦਰਾਬਾਦ ਰਿਆਸਤ ਦਾ ਆਖ਼ਰੀ ਤੇ ਦਸਵਾਂ ਨਿਜਾਮ ( ਮੀਰ ਉਸਮਾਨ ਅਲੀ ਖਾਨ ਸਿੱਦੀਕੀ ਆਸਫ਼ ਜਹਾ ) ਇੰਨਾ  ਅਮੀਰ ਸੀ ਕਿ ਉਹ ਦੁਨੀਆਂ ਦੇ ਪੰਜਵੇਂ ਸਭ ਤੋਂ ਵੱਡੇ ਹੀਰੇ ਦੀ ਵਰਤੋਂ ਪੇਪਰ ਵੇਟ ਦੇ ਤੌਰ ‘ਤੇ ਕਰਿਆ ਕਰਦਾ ਸੀ।

6. ਸਾਡੇ ਰਾਸ਼ਟਰੀ ਝੰਡੇ ਨੂੰ ਪਿਆਰ ਨਾਲ ” ਤਿਰੰਗਾ ” ਕਿਹਾ ਜਾਂਦਾ ਹੈ। ” ਤਿਰੰਗੇ ” ਨੂੰ ਸੁਤੰਤਰਤਾ ਦਿਵਸ , ਗਣਤੰਤਰ ਦਿਵਸ ਅਤੇ ਗਾਂਧੀ ਜੈਅੰਤੀ ਆਦਿ ਦੇ ਮੌਕੇ ‘ਤੇ ਹੀ ਆਪਣੇ ਘਰਾਂ ਵਿੱਚ ਲਹਿਰਾਇਆ ਜਾ ਸਕਦਾ ਹੈ।

7. ਪੰਜਾਬ ਦੇ ਰਾਜਪਾਲ ਸ਼੍ਰੀ ਵੀ. ਪੀ. ਸਿੰਘ ਭਦਨੌਰ ਜੀ ਹਨ। ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ।

8. ‘ ਗੰਗਾ ਜਲੇਬੀ’  ਮਟਰ ਪ੍ਰਜਾਤੀ ਦੇ ਇੱਕ ਫਲ ਦਾ ਨਾਂ ਹੈ।

9. ” ਮਨ ਚੰਗਾ ਤੋ ਕਠੌਤੀ ਮੇਂ ਗੰਗਾ ”  ਇਸ ਕਹਾਵਤ ਦੀ ਸ਼ੁਰੂਆਤ ਮਹਾਨ ਸੰਤ ਰਵਿਦਾਸ ਜੀ ਮਹਾਰਾਜ ਦੇ ਵਿਹਾਰ ਨਾਲ ਸ਼ੁਰੂ ਹੋਈ।

10. 30 ਨਵੰਬਰ 1605 ਨੂੰ ਬਾਦਸ਼ਾਹ ਅਕਬਰ ਦੀ ਮੌਤ ਹੋਈ।

11. ਦੁਨੀਆਂ ਦੇ 93% ਕਾਮਯਾਬ ਲੋਕਾਂ ਦੀ ਸਫਲਤਾ ਦਾ ਰਾਜ਼ ਚੰਗੀਆਂ ਪੁਸਤਕਾਂ ਪੜ੍ਹਨਾ ਹੀ ਹੈ।

12. ਪਟਨਾ ਦਾ ਪਹਿਲਾ ਨਾਂ ਪਾਟਲੀਪੁੱਤਰ ਸੀ।

13. ਸਾਡੇ ਪੂਰਬੀ ਗੁਆਂਢੀ ਦੇਸ਼ ਨੇਪਾਲ ਦੇ ਰਾਸ਼ਟਰੀ ਪੰਛੀ ਦਾ ਨਾਂ ਮੋਨਾਲ ਹੈ।

14. ਹਿੰਦੀ ਦਿਵਸ 14 ਸਤੰਬਰ ਨੂੰ ਮਨਾਇਆ ਜਾਂਦਾ ਹੈ।

15. ਰਾਜਸਥਾਨ ਦਾ ਸੁਨਹਿਰੀ ਸ਼ਹਿਰ ਜੈਸਲਮੇਰ ਹੈ ।

16. ਯੂਨੈਸਕੋ ( UNESCO) ਦੀ ਸਥਾਪਨਾ ਸੰਨ 1946 ਵਿੱਚ ਹੋਈ। ਇਸ ਦਾ ਮੁੱਖ ਦਫਤਰ ਫਰਾਂਸ ਦੇਸ਼ ਦੀ ਰਾਜਧਾਨੀ ਪੈਰਿਸ ਵਿਖੇ ਹੈ। 195 ਦੇਸ਼ ਇਸ ਸੰਸਥਾ ਦੇ ਮੈਂਬਰ ਹਨ।

17.  ਦਾਦਾ ਸਾਹਿਬ ਫਾਲਕੇ ਪੁਰਸਕਾਰ ਦਾ ਸੰਬੰਧ ਭਾਰਤੀ ਸਿਨੇਮਾ ਨਾਲ ਹੈ ।

18. ਵਿਸ਼ਵ ਡਾਕ ਦਿਵਸ 9 ਅਕਤੂਬਰ ਨੂੰ ਮਨਾਇਆ ਜਾਂਦਾ ਹੈ।

19. www ਤੋਂ ਭਾਵ ਹੈ : ਵਰਲਡ ਵਾਈਡ ਵੈੱਬ।

20. ” ਐਗਜਾਮ ਵਾੱਰੀਅਰ ” ਪੁਸਤਕ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਲਿਖੀ ਗਈ ਹੈ।

ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356. 

Previous articleਅੱਪਰਾ ਵਿਖੇ ਬੰਦ ਨੂੰ ਮਿਲਿਆ ਪੂਰਨ ਸਮਰਥਨ
Next articleਆਦਮੀ