ਆਈਸੀਐੱਸਈ ਬੋਰਡ ਨੇ 10ਵੀਂ ਅਤੇ 12ਵੀਂ ਦਾ ਨਤੀਜਾ ਐਲਾਨਿਆ

ਇੰਡੀਅਨ ਸਰਟੀਫਿਕੇਟ ਆਫ਼ ਸੈਕੰਡਰੀ ਐਜੂਕੇਸ਼ਨ (ਆਈਸੀਐੱਸਈ) ਨੇ ਅੱਜ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਨਤੀਜੇ ’ਚ ਵੱਖ ਵੱਖ ਸਕੂਲਾਂ ਦੀ ਕਾਰਗੁਜ਼ਾਰੀ ਕਾਫੀ ਵਧੀਆ ਰਹੀ। ਸੇਕਰਡ ਹਾਰਟ ਸਕੂਲ ਦੀ ਪ੍ਰਨੀਤ ਕੌਰ ਨੇ ਕਾਮਰਸ ਵਿੱਚੋਂ 97.25 ਫੀਸਦ ਅੰਕ ਪ੍ਰਾਪਤ ਕੀਤੇ।
ਮਿਲੇ ਵੇਰਵਿਆਂ ਅਨੁਸਾਰ ਸਥਾਨਕ ਸੇਕਰਡ ਹਾਰਟ ਸਕੂਲ, ਸੈਕਟਰ 39 ਦੀ ਵਿਦਿਆਰਥਣ ਪ੍ਰਨੀਤ ਕੌਰ ਨੇ 12ਵੀਂ ਦੀ ਕਾਮਰਸ ਸ਼੍ਰੇਣੀ ਵਿੱਚੋਂ 97.25 ਫੀਸਦ ਤੇ ਅਨਮੋਲ ਸ਼ਰਮਾ ਨੇ 93 ਫੀਸਦ ਜਦਕਿ ਰੁਸ਼ੀਤ ਗੋਇਲ ਨੇ 92.25 ਫੀਸਦ ਅੰਕ ਪ੍ਰਾਪਤ ਕੀਤੇ। ਸਾਇੰਸ ਵਰਗ ’ਚ ਅਨੁਸ਼ਕਾ ਦਿਆਲ ਨੇ 95.25 ਫੀਸਦ, ਹਰਕੰਵਲ ਸੈਣੀ ਨੇ 93.5, ਮਹਿਕ ਕੋਚਰ ਨੇ 92.25 ਫੀਸਦ ਅੰਕ ਪ੍ਰਾਪਤ ਕੀਤੇ। ਨਾਨ-ਮੈਡੀਕਲ ਵਿੱਚ ਸਿਮਰਪ੍ਰੀਤ ਕੌਰ ਤੇ ਇਸ਼ਿਕਾ ਅਰੋੜਾ ਨੇ ਸਾਂਝੇ ਤੌਰ ’ਤੇ 93.75 ਫੀਸਦ, ਪ੍ਰਭਸਿਮਰਨ ਕੌਰ ਨੇ 92.75 ਜਦਕਿ ਸੁਖਮਨਪ੍ਰੀਤ ਕੌਰ ਨੇ 91.25 ਫੀਸਦ ਅੰਕ ਹਾਸਲ ਕੀਤੇ। ਸਕੂਲ ਦੇ ਡਾਇਰੈਕਟਰ ਮੈਥਿਊ ਕੀਪਰਥ ਨੇ ਚੰਗੇ ਅੰਕਾਂ ਨਾਲ ਪਾਸ ਹੋਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ। ਉਨਾਂ ਦੱਸਿਆ ਕਿ ਸਕੂਲ ਦੇ 79 ਵਿਦਿਆਰਥੀਆਂ ਨੇ ਆਈਐਸਸੀ ਦੀ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਵਧੀਆ ਅੰਕਾਂ ਨਾਲ ਪਾਸ ਹੋਏ ਹਨ।
ਸੱਤਪਾਲ ਮਿੱਤਲ ਸਕੂਲ ਦੇ ਵਿਦਿਆਰਥੀਆਂ ਨੇ ਵੀ ਉਕਤ ਨਤੀਜਿਆਂ ’ਚ ਵਧੀਆ ਕਾਰਗੁਜ਼ਾਰੀ ਦਿਖਾਈ ਹੈ। 12ਵੀਂ ਜਮਾਤ ਦੇ ਸਾਇੰਸ ਵਰਗ ਵਿੱਚ ਅਦੇਸ਼ ਨੇ 97.5 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ, ਹਸਰਤ ਨੇ 97.25 ਫੀਸਦ ਅੰਕਾਂ ਨਾਲ ਦੂਜਾ ਅਤੇ ਪ੍ਰੀਤਇੰਦਰ ਕੌਰ ਨੇ 97 ਫੀਸਦ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕਾਮਰਸ ਵਿੱਚੋਂ ਅਕਾਂਕਸ਼ਾ ਨੇ 97 ਫੀਸਦ, ਇਸ਼ੀਤਾ ਗੋਇਲ ਨੇ 96.75 ਅਤੇ ਧਵਨੀ ਮਲਹੋਤਰਾ ਨੇ 96.5 ਫੀਸਦ ਅੰਕ ਪ੍ਰਾਪਤ ਕੀਤੇ। ਆਰਟਸ ਵਿੱਚੋਂ ਅਨਾਹਤ ਗਿੱਲ ਨੇ 98 ਫੀਸਦੀ, ਅਕਸ਼ੀ ਜੈਨ ਨੇ 97.5 ਫੀਸਦ ਜਦਕਿ ਸਾਰਾ ਚਾਵਲਾ ਨੇ 97 ਫੀਸਦ ਅੰਕ ਹਾਸਲ ਕੀਤੇ।
ਇਸੇ ਤਰ੍ਹਾਂ ਦਸਵੀਂ ਜਮਾਤ ਦੇ ਸਾਇੰਸ ਵਰਗ ’ਚ ਸਨਸ਼ਿਖਾ ਗਰਗ ਨੇ 98.4 ਫੀਸਦ, ਸੁਹਾਵੀ ਚਾਵਲਾ ਨੇ 98.2 ਫੀਸਦ ਅਤੇ ਪ੍ਰਨਵ ਫਤਿਹਪੁਰੀਆ ਨੇ 97.8 ਫੀਸਦ ਅੰਕ ਲਏ। ਕਾਮਰਸ ਵਿੱਚੋਂ ਸਕੂਲ ਦੀ ਵਿਦਿਆਰਥਣ ਬਾਰਬੀ ਨੇ 97.6, ਮਨਿਤ ਨੇ 96.8 ਜਦਕਿ ਗੁਲਨਾਜ਼ ਅਤੇ ਕ੍ਰਿਸ਼ ਨੇ ਸਾਂਝੇ ਤੌਰ ’ਤੇ 96.4 ਫੀਸਦ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਭੁਪਿੰਦਰ ਗੋਗੀਆ ਨੇ ਚੰਗੇ ਅੰਕਾਂ ਨਾਲ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Previous articleਸੜਕ ਹਾਦਸੇ ਵਿੱਚ ਪਿਉ-ਪੁੱਤਰ ਹਲਾਕ
Next articleਆਦਿਵਾਸੀਆਂ ਦੇ ਹਿੱਤਾਂ ਦੀ ਰਾਖੀ ਕਰੇਗੀ ਕਾਂਗਰਸ: ਰਾਹੁਲ