ਆਈਟੀਬੀਪੀ ਦੀਆਂ 60 ਕੰਪਨੀਆਂ ਚੀਨੀ ਸਰਹੱਦ ’ਤੇ ਭੇਜੀਆਂ

ਨਵੀਂ ਦਿੱਲੀ (ਸਮਾਜਵੀਕਲੀ) :  ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਨੂੰ ਨੇੜ ਭਵਿੱਖ ਵਿੱਚ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਉਮੀਦ ਨਹੀਂ ਕਿਉਂਕਿ ਚੀਨ ਨਾਲ ਖਿੱਚੋਤਾਣ ਦੌਰਾਨ ਨੀਮ ਫੌਜੀ ਬਲ ਦੀਆਂ 60 ਕੰਪਨੀਆਂ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਭੇਜੀਆਂ ਜਾ ਰਹੀਆਂ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਬਲ ਨੂੰ ਛੇਤੀ ਹੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਨੌਂ ਨਵੀਆਂ ਬਟਾਲੀਅਨਾਂ ਕਾਇਮ ਕਰਨ ਲਈ ਮਨਜ਼ੂਰੀ ਦਿੱਤੇ ਜਾਣ ਦੀ ਤਿਆਰੀ ਹੈ।

Previous articleਭਾਰਤੀ ਅਰਥਚਾਰਾ ਜ਼ੋਰਦਾਰ ਵਾਪਸੀ ਦੇ ਸਮਰੱਥ: ਕਾਂਤ
Next articleਦੇਸ਼-ਧ੍ਰੋਹ ਕੇਸ: ਪੱਤਰਕਾਰ ਵਿਨੋਦ ਦੂਆ ਨੂੰ ਗ੍ਰਿਫ਼ਤਾਰੀ ਤੋਂ ਰਾਹਤ 15 ਤਕ ਵਧਾਈ