ਆਈਆਈਟੀਜ਼ ਦਾਖ਼ਲਾ: ਜੇਈਈ ਐਡਵਾਂਸਡ ਪ੍ਰੀਖਿਆ 3 ਜੁਲਾਈ ਨੂੰ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਸਿੱਖਿਆ ਮੰਤਰੀ ਰਾਮੇਸ਼ ਪੋਖਰੀਆਲ ਨਿਸ਼ੰਕ ਨੇ ਅੱਜ ਐਲਾਨ ਕੀਤਾ ਕਿ ਇੰਡੀਅਨ ਇੰਸਟੀਚਿਊਟਸ ਆਫ ਟੈਕਨਾਲੋਜੀ ਵਿੱਚ ਦਾਖਲੇ ਲਈ ਜੇਈਈ-ਐਡਵਾਂਸਡ ਪ੍ਰੀਖਿਆ 3 ਜੁਲਾਈ ਨੂੰ ਲਈ ਜਾਵੇਗੀ। ਨਿਸ਼ੰਕ ਨੇ ਕਿਹਾ, ‘ਜੇਈਈ-ਐਡਵਾਂਸਡ ਟੈਸਟ ਆਈਆਈਟੀ ਖੜ੍ਹਗਪੁਰ ਵੱਲੋਂ 3 ਜੁਲਾਈ ਨੂੰ ਲਿਆ ਜਾਵੇਗਾ। ਦਾਖ਼ਲੇ ਲਈ ਬਾਰ੍ਹਵੀਂ ਦੀ ਪ੍ਰੀਖਿਆ ਵਿੱਚੋਂ 75 ਅੰਕਾਂ ਦੀ ਲੋੜ ਤੋਂ ਛੋਟ ਰਹੇਗੀ, ਜਿਸ ਦਾ ਐਲਾਨ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪਿਛਲੇ ਵਰ੍ਹੇ ਕੀਤਾ ਗਿਆ ਸੀ।’

Previous articleਪੰਜਾਬ ’ਚ ਨਗਰ ਕੌਂਸਲ ਚੋਣਾਂ 20 ਫਰਵਰੀ ਨੂੰ ਹੋਣ ਦੀ ਸੰਭਾਵਨਾ
Next articleਟਰੰਪ ਸਮਰਥਕਾਂ ਦਾ ਸੰਸਦ ’ਤੇ ਹਮਲਾ: ਸੰਸਦ ਮੈਂਬਰ ਮੇਜ਼ਾਂ ਹੇਠ ਲੁਕੇ, ਪੁਲੀਸ ਦੀ ਗੋਲੀ ਨਾਲ 4 ਮੌਤਾਂ, ਅਮਰੀਕਾ ਦੀ ਰਾਜਧਾਨੀ ਵਿੱਚ ਕਰਫਿਊ