ਅੱਪਰਾ ਵਿਖੇ 65 ਵਿਅਕਤੀਆਂ ਦੇ ਮੁਫਤ ਕਰੋਨਾ ਟੈਸਟ ਕੀਤੇ

ਅੱਪਰਾ (ਸਮਾਜਵੀਕਲੀ)-ਸੀ. ਐੱਚ. ਸੀ. ਅੱਪਰਾ ਵਿਖੇ ਐਸ. ਐੱਮ. ਓ. ਗੌਰਵ ਕਪੂਰ ਦੀ ਅਗਵਾਈ ਹੇਠ ਮੁਫਤ ਕਰੋਨਾ ਟੈਸਟ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 65 ਵਿਅਕਤੀਆਂ ਦੇ ਮੁਫਤ ਕਰੋਨਾ ਟੈਸਟ ਕੀਤੇ ਗਏ। ਇਸ ਮੌਕੇ ਅੱਪਰਾ ਦੇ ਸਵੀਟ ਸ਼ਾਪਾਂ ਤੇ ਕੰਮ ਕਰਨ ਵਾਲੇ, ਮੈਡੀਕਲ ਲਾਈਨ ਨਾਲ ਸੰਬੰਧਿਤ, ਗਰਭਵਤੀ ਔਰਤਾਂ, ਸ਼ੂਗਰ ਤੇ ਬੀ. ਪੀ ਦੇ ਮਰੀਜ਼ ਤੇ ਆਸ਼ਾਵਰਕਰਾਂ ਦੇ ਟੈਸਟ ਕੀਤੇ ਗਏ।
ਇਸ ਮੌਕੇ ਉਨਾਂ ਨੂੰ ਆਪਣੇ ਆਪ ਦਾ ਬਚਾਅ ਰੱਖਣ, ਮਾਸਕ ਪਹਿਨਣ ਤੇ ਵਾਰ ਵਾਰ ਹੱਥ ਧੋਣ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਵਿਸ਼ਾਲ, ਅਮਨ ਫਾਰਮਾਸਿਸਟ, ਹਰਜਿੰਦਰ ਐਲ. ਟੀ, ਹੈਰੀ ਐਲ. ਟੀ, ਕਿਰਨ ਬਾਲਾ ਰੇਡੀਗ੍ਰਾਫਰ, ਕੁਲਵੀਰ ਕੌਰ, ਰਣਜੀਤ ਕੌਰ ਸਟਾਫ ਮੈਂਬਰ, ਜਨਕ ਰਾਜ ਫਾਰਮਾਸਿਸਟ, ਰੂਪ ਲਾਲ ਹੈਲਥ ਵਰਕਰ, ਮਨੋਹਰ ਲਾਲ, ਕੁਲਵਿੰਦਰ ਕੌਰ, ਹਰਮੇਸ਼ ਆਦਿ ਵੀ ਹਾਜ਼ਰ ਸਨ।

 

Previous articleਡੇਂਗੂ, ਮਲੇਰੀਆ ਤੇ ਚਿਕਨਗੁਨੀਆ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ
Next articleਭਾਜਪਾ ਲੋਕਤਾਂਤਰਿਕ ਕਦਰਾਂ ਕੀਮਤਾ ਦਾ ਕਰ ਰਹੀ ਹੈ ਘਾਣ-ਸੋਮ ਦੱਤ