ਅੱਤਵਾਦ ਦੇ ਮੋਰਚੇ ‘ਤੇ ਭਾਰਤ ਨੂੰ ਮਿਲਿਆ ਚੀਨ ਦਾ ਸਾਥ, ਦੋਵਾਂ ਦੇਸ਼ਾਂ ਵਿਚਕਾਰ ਹੋਵੇਗਾ ਸਾਂਝਾ ਫ਼ੌਜੀ ਅਭਿਆਸ

ਨਵੀਂ ਦਿੱਲੀ : ਉਂਜ ਤਾਂ ਪਾਕਿਸਤਾਨ ਸਮਰੱਥਕ ਅੱਤਵਾਦ ਦੇ ਮੁੱਦੇ ‘ਤੇ ਚੀਨ ਦਾ ਨਜ਼ਰੀਆ ਅਕਸਰ ਭਾਰਤ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ ਪਰ ਆਪਣੇ ਦੁਵੱਲੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦੀ ਕਵਾਇਦ ਨੂੰ ਅੱਗੇ ਵਧਾਉਂਦੇ ਹੋਏ ਦਸੰਬਰ ‘ਚ ਭਾਰਤ ਅਤੇ ਚੀਨ ਸਾਂਝਾ ਫ਼ੌਜੀ ਅਭਿਆਸ ‘Hand in Hand’ ‘ਚ ਹਿੱਸਾ ਲਵੇਗਾ। ਇਹ ਅਭਿਆਸ ਚੀਨ ਦੇ ਵੂਹਾਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਗ਼ੈਰ-ਰਸਮੀ ਸਿਖ਼ਰ ਗੱਲਬਾਤ ਤੋਂ ਬਾਅਦ ਮੁੜ ਲੀਹ ‘ਤੇ ਪਰਤੇ ਆਪਸੀ ਰਿਸ਼ਤਿਆਂ ਦਾ ਨਤੀਜਾ ਹੈ।

ਡੋਕਲਾਮ ‘ਚ ਪੈਦਾ ਹੋਏ ਵਿਵਾਦ ਤੋਂ ਬਾਅਦ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਰਵਾਇਤੀ ਵਿਸ਼ਵਾਸ ਵਧਾਉਣ, ਸਹਿਯੋਗ ਦੀ ਸਮਝ ਨੂੰ ਵਿਕਸਿਤ ਕਰਨ ਅਤੇ ਉਸ ਨੂੰ ਮਜ਼ਬੂਤ ਕਰਨ ਦੇ ਲਿਹਾਜ਼ ਨਾਲ ਹੈਂਡ ਇੰਨ ਹੈਂਡ ਸਾਂਝੇ ਫ਼ੌਜੀ ਅਭਿਆਸ ਦਾ ਰੱਖਿਆ ਹਲਕਿਆਂ ‘ਚ ਵੱਡਾ ਮਹੱਤਵ ਦੱਸਿਆ ਜਾ ਰਿਹਾ ਹੈ। ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਨੇੜਲੇ ਪੂਰਨ ਰਿਸ਼ਤੇ ਬਣਾਉਣ ਅਤੇ ਉਸ ਨੂੰ ਉਤਸ਼ਾਹਿਤ ਕਰਨਾ ਇਸ ਜੰਗੀ ਅਭਿਆਸ ਦਾ ਟੀਚਾ ਹੈ।

Previous articleCongress questions govt’s move to disinvest BPCL
Next articleਪੰਜਾਬ ‘ਚ ਝੋਨੇ ਦੀ ਖਰੀਦ ਲਈ 26707.50 ਕਰੋੜ ਦੀ ਸੀਸੀਐਲ ਨੂੰ ਹਰੀ ਝੰਡੀ